ਆਯੂਸਮਾਨ ਭਵ ਮੁਹਿੰਮ ਦੇ ਤਹਿਤ ਜਾਗਰੂਕਤਾ ਕੈਂਪ ਲਗਾਇਆ

ਮਾਨਸਾ (ਚਾਨਣ ਦੀਪ ਸਿੰਘ ਔਲਖ) ਮਾਣਯੋਗ ਸਿਵਲ ਸਰਜਨ ਮਾਨਸਾ ਡਾਕਟਰ ਅਸ਼ਵਨੀ ਕੁਮਾਰ ਦੇ ਦਿਸ਼ਾ ਨਿਰਦੇਸ਼ਾ ਦੀ ਪਾਲਣਾ ਕਰਦੇ ਹੋਏ ਡਾਕਟਰ ਗੁਰਚੇਤਨ ਪਰਕਾਸ਼ ਦੀ ਯੋਗ ਅਗਵਾਈ ਹੇਠ ਮਮਤਾ ਦਿਵਸ ਮੌਕੇ ਆਯੂਸਮਾਨ ਭਵ ਮੁਹਿੰਮ ਦੇ ਤਹਿਤ ਪਿੰਡ ਮੰਢਾਲੀ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਆਯੁਸ਼ਮਾਨ ਭਵ ਮੁਹਿੰਮ ਦੇ ਤਹਿਤ ਆਯੁਸ਼ਮਾਨ ਕਾਰਡ ਬਣਾਉਣੇ, ਸਵੱਛਤਾ ਮੁਹਿੰਮ,ਆਭਾ ਆਈ.ਡੀ. ਬਣਾਉਣਾ, ਵੀ.ਐਚ.ਐਸ.ਐਨ.ਸੀ. ਕਮੇਟੀ ਮੀਟਿੰਗਾਂ,ਅੰਗਦਾਨ ਪਲੈਜ, ਡੇਂਗੂ,ਮਲੇਰੀਆਂ ਤੋਂ ਇਲਾਵਾ ਵੱਖ ਵੱਖ ਸਿਹਤ ਸਕੀਮਾਂ ਅਤੇ ਪ੍ਰੋਗਰਾਮਾਂ ਸਬੰਧੀ ਜਾਗਰੂਕਤਾ ਗਤੀਵਿਧੀਆ ਕੀਤੀਆਂ ਗਈਆ ਜੀ। ਇਸ ਦੇ ਨਾਲ ਨਾਲ ਸੀ.ਐਚ.ਸੀ, ਪੱਧਰ ਤੇ ਲੱਗਣ ਵਾਲੇ ਸਿਹਤ ਮੇਲੇ ਅਤੇ ਪੋਸ਼ਣ ਮਾਹ ਸਬੰਧੀ ਵੀ ਜਾਣਕਾਰੀ ਸਾਂਝੀ ਕੀਤੀ ਗਈ‌ ਇਸ ਮੌਕੇ ਵਿਜੈ ਕੁਮਾਰ ਜਿਲ੍ਹਾ ਸਮੂਹ ਸਿੱਖਿਆ ਅਤੇ ਸੂਚਨਾ ਅਫ਼ਸਰ ਮਾਨਸਾ,ਸ੍ਰੀ ਹਰਬੰਸ ਲਾਲ ਬਲਾਕ ਸਿਹਤ ਸਿੱਖਿਆਕਾਰ,ਸ੍ਰੀ ਮਤੀ ਬੀਰਜੀਤ ਕੌਰ ਸੀ.ਐਚ. ਓ., ਸ੍ਰੀ ਨਿਰਭੇ ਸਿੰਘ ਸਿਹਤ ਕਰਮਚਾਰੀ, ਪਰਮਜੀਤ ਕੌਰ ਏ.ਐਂਨ.ਐਮ.ਤੋਂ ਇਲਾਵਾ ਆਸ਼ਾ ਵਰਕਰ ਅਤੇ ਪਿੰਡ ਦੇ ਲੋਕ ਵੀ ਹਾਜ਼ਰ ਸਨ ।

ਚਾਨਣ ਦੀਪ ਸਿੰਘ ਔਲਖ,
ਸੰਪਰਕ 9876888177
 
 
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸਰਵਹਿੱਤਕਾਰੀ ਵਿਦਿਆ ਮੰਦਰ ਛੋਕਰਾਂ ਵਿੱਚ ਸਵਦੇਸ਼ੀ ਸੰਬੰਧੀ ਸਹੁੰ ਚੁਕਵਾਈ
Next articleਪੰਜਾਬ ਸਰਕਾਰ ਦਾ ਕਾਰਨਾਮਾ