ਜੈਸਲਮੇਰ (ਸਮਾਜ ਵੀਕਲੀ): ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਦੁਨੀਆ ਵਿਚ ਹਰ ਪਾਸੇ ਅਨਿਸ਼ਚਿਤਤਾ ਫੈਲੀ ਹੋਈ ਹੈ ਅਤੇ ਅਫ਼ਗਾਨਿਸਤਾਨ ਵਿਚ ਬਣੇ ਮੌਜੂਦਾ ਹਾਲਾਤ ਇਸੇ ਦਾ ਇਕ ਪ੍ਰਤੱਖ ਉਦਹਾਰਨ ਹਨ। ਉਹ ਇੱਥੇ ਧਰਤੀ ਤੋਂ ਹਵਾ ਵਿਚ ਮਾਰ ਕਰਨ ਵਾਲੀ ਮੱਧ ਦੂਰੀ ਵਾਲੀ ਮਿਜ਼ਾਈਲ ਐੱਮਆਰਐੱਸਏਐੱਮ ਨੂੰ ਭਾਰਤੀ ਹਵਾਈ ਸੈਨਾ ਵਿਚ ਸ਼ਾਮਲ ਕਰਨ ਸਬੰਧੀ ਇਕ ਸਮਾਰੋਹ ਦੌਰਾਨ ਸੰਬੋਧਨ ਕਰ ਰਹੇ ਸਨ।
ਸ੍ਰੀ ਸਿੰਘ ਨੇ ਕਿਹਾ, ‘‘ਭਾਵੇਂ ਉਹ ਦੱਖਣੀ ਚੀਨੀ ਸਮੁੰਦਰ ਹੋਵੇ, ਹਿੰਦ ਮਹਾਸਾਗਰ ਖੇਤਰ, ਹਿੰਦ-ਪ੍ਰਸ਼ਾਂਤ ਖੇਤਰ ਜਾਂ ਪੱਛਮੀ ਏਸ਼ੀਆ ਹੋਵੇ, ਅਸੀਂ ਹਰ ਜਗ੍ਹਾ ਅਨਿਸ਼ਚਿਤਤਾ ਦੇਖ ਸਕਦੇ ਹਾਂ। ਅਫ਼ਗਾਨਿਸਤਾਨ ਵਿਚ ਮੌਜੂਦਾ ਘਟਨਾਕ੍ਰਮ ਇਸੇ ਦਾ ਇਕ ਉਦਾਹਰਨ ਹੈ।’’ ਉਨ੍ਹਾਂ ਕਿਹਾ ਕਿ ਅਜਿਹੇ ਸਮੇਂ ਵਿਚ ਸਾਡੀ ਰੱਖਿਆ ਦੀ ਤਾਕਤ ਅਤੇ ਸਾਡੀ ਆਤਮਨਿਰਭਰਤਾ ਇਕ ਉਪਲੱਬਧੀ ਨਹੀਂ ਬਲਕਿ ਇਕ ਜ਼ਰੂਰਤ ਹੈ।’’
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly