ਬੁਲੰਦਸ਼ਹਿਰ (ਯੂਪੀ) (ਸਮਾਜ ਵੀਕਲੀ):ਪੁਲੀਸ ਨੇ ਇੱਕ ਮਹਿਲਾ ਦਾ ਕਥਿਤ ਧਰਮ ਤਬਦੀਲ ਕਰਵਾਉਣ ਦੇ ਦੋਸ਼ ਹੇਠ ਅੱਜ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਮੁਤਾਬਕ ਮਹਿਲਾ ਦੇ ਪਿਤਾ ਨੇ ਸ਼ਿਕਾਇਤ ’ਚ ਦੱਸਿਆ ਕਿ ਇੰਤਾਕ ਉਸ ਦੀ ਬੇਟੀ ਨੂੰ ਦੋ ਸਾਲ ਮਿਲਿਆ ਸੀ ਅਤੇ ਆਪਣਾ ਨਾਂ ਅਮਨ ਸ਼ਰਮਾ ਦੱਸਿਆ। ਵਿਆਹ ਦਾ ਲਾਰਾ ਲਾ ਕੇ ਅਮਨ ਨੇ ਉਸ ਦੀ ਬੇਟੀ ਨਾਲ ਸਰੀਰਕ ਸਬੰਧ ਬਣਾਏ ਅਤੇ ਫਿਰ ਟਾਲਣਾ ਸ਼ੁਰੂ ਕਰ ਦਿੱਤਾ। ਕੁਝ ਦਿਨ ਪਹਿਲਾਂ ਜਦੋਂ ਉਹ ਮਹਿਲਾ ਨੂੰ ਧਰਮ ਬਦਲਾਉਣ ਲਈ ਇੱਕ ਮਦਰੱਸੇ ’ਚ ਲੈ ਗਿਆ ਤਾਂ ਉਸ ਨੂੰ ਇੰਤਾਕ ਕੀ ਸਚਾਈ ਦਾ ਪਤਾ ਲੱਗਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly