ਨਿਰਮੋਹੇ

ਕੁਲਵਿੰਦਰ ਕੁਮਾਰ ਬਹਾਦਰਗੜ੍ਹ

(ਸਮਾਜ ਵੀਕਲੀ)

ਬਾਬਾ ਬਚਨ ਸਿੰਘ ਨੂੰ ਸੱਥ ਵਿੱਚ ਉਦਾਸ ਬੈਠਾ ਦੇਖ ਪਾਲਾ ਬੋਲਿਆ, ” ਕੀ ਗੱਲ ਹੋ ਗਈ ਬਾਬਾ ਬੜਾ ਦੁੱਖੀ ਲੱਗ ਰਿਐ ”

ਅਗਲੇ ਹੀ ਪਲ ਵੱਡੇ-ਵੱਡੇ ਟੈਚੀਆ ਨਾਲ ਲੱਦੀ ਕਾਰ ਕੋਲ ਦੀ ਲੰਘਦੀ ਹੈ।

ਫੇਰ ਬਾਬਾ ਬਚਨ ਸਿੰਘ ਬੋਲਿਆ, ” ਦੇਖ ਲੈ ਪਾਲਿਆ ਜੇਕਰ ਇਹ ਕਾਰਾਂ ਇਸੇ ਤਰ੍ਹਾਂ ਹੀ ਬੱਚਿਆ ਨੂੰ ਬਾਹਰ ਢੋਹਦੀਆ ਰਹੀਆ, ਤਾਂ ਸਾਡੇ ਬੱਚਿਆ ਦਾ ਵੀ ਇੱਕ ਦਿਨ ਸਾਡੇ ਨਾਲ ਮੋਹ ਹੀ ਖਤਮ ਹੋ ਜਾਣਾ। ਮੇਰਾ ਪੋਤਾ ਵੀ ਤਿਆਰੀ ਕਰੀ ਬੈਠਾ ਬਾਹਰ ਜਾਣ ਦੀ।

ਬਾਬੇ ਦੀ ਗੱਲ ਸੁਣ ਪਾਲਾ ਬੋਲਿਆ, ” ਜਿਹੜੇ ਬੱਚੇ ਬਾਹਰ ਜਾ ਕੇ ਪੱਕੇ ਹੋ ਜਾਂਦੇ ਨੇ , ਫੇਰ ਨਹੀਂ ਮੁੜਦੇ ਉਹ ਕਦੀ ਵਾਪਿਸ। ਭੁੱਲ ਜਾਂਦੇ ਹਨ ਆਪਣੇ ਮਾਂ-ਬਾਪ ਦੇ ਪਿਆਰ ਨੂੰ , ਨਾਂ ਕਦੀ ਉਨ੍ਹਾ ਨੂੰ ਆਪਣਿਆ ਦੀ ਯਾਦ ਆਉਂਦੀ ਹੈ ਤੇ ਨਾਂ ਹੀ ਕਿਸੇ ਨਾਲ ਪਿਆਰ ਰਹਿੰਦਾ। ਉਹ ਤਾਂ ਹੁਣ ਨਿਰਮੋਹੇ ਬਣਦੇ ਜਾ ਰਹੇ ਹਨ ”
ਪਾਲੇ ਦੀ ਗੱਲ ਸੁਣ ਸੱਥ ਵਿੱਚ ਬਾਕੀ ਬੈਠੇ ਲੋਕ ਸੁੰਨ ਹੋ ਗਏ।

✍ ਕੁਲਵਿੰਦਰ ਕੁਮਾਰ ਬਹਾਦਰਗੜ੍ਹ
9914481924

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰੰਗਾਂ ਦੀ ਮਹਿਫ਼ਲ
Next articleਆਖਿਰ ਕਿਉਂ ਭੈਣ ਘਰ ਭਾਈ ਕੁੱਤਾ ?