ਅੰਮ੍ਰਿਤਸਰ (ਸਮਾਜ ਵੀਕਲੀ): ਅੰਮ੍ਰਿਤਸਰ ਜ਼ਿਲ੍ਹੇ ਦੇ ਪੂਰਬੀ ਵਿਧਾਨ ਸਭਾ ਹਲਕੇ ਵਿੱਚ ਇਸ ਵੇਲੇ ਆਪ ਦੀ ਉਮੀਦਵਾਰ ਜੀਵਨਜੋਤ ਕੌਰ ਅੱਗੇ ਚੱਲ ਰਹੇ ਹਨ ਜਦੋਂਕਿ ਕਾਂਗਰਸ ਦੇ ਨਵਜੋਤ ਸਿੰਘ ਸਿੱਧੂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਬਿਕਰਮ ਸਿੰਘ ਮਜੀਠੀਆ ਪਿੱਛੇ ਹਨ। ਜੀਵਨਜੋਤ ਕੌਰ ਨੂੰ ਹੁਣ ਤਕ 5999 ਵੋਟਾਂ ਮਿਲੀਆਂ ਹਨ। ਜੰਡਿਆਲਾ ਹਲਕੇ ਵਿੱਚ ਆਪ ਤੇ ਹਰਭਜਨ ਸਿੰਘ ਈਟੀਓ ਅੱਗੇ ਚੱਲ ਰਹੇ ਹਨ, ਮਜੀਠਾ ਹਲਕੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਗਨੀਵ ਕੌਰ ਅੱਗੇ ਚੱਲ ਰਹੀ ਹੈ, ਰਾਜਾਸਾਂਸੀ ਹਲਕੇ ਵਿੱਚ ਕਾਂਗਰਸ ਤੇ ਸੁਖਬਿੰਦਰ ਸਿੰਘ ਸਰਕਾਰੀਆ ਅੱਗੇ ਚੱਲ ਰਹੇ ਹਨ, ਅਜਨਾਲਾ ਹਲਕੇ ਵਿੱਚ ਆਪ ਦੇ ਕੁਲਦੀਪ ਸਿੰਘ ਧਾਲੀਵਾਲ ਅੱਗੇ ਚੱਲ ਰਹੇ ਹਨ ,ਅੰਮ੍ਰਿਤਸਰ ਪੱਛਮੀ ਹਲਕੇ ਵਿੱਚ ਆਪ ਦੇ ਡਾ. ਜਸਬੀਰ ਸਿੰਘ ਅੱਗੇ ਚੱਲ ਰਹੇ ਹਨ ਅਤੇ ਅੰਮ੍ਰਿਤਸਰ ਦੱਖਣੀ ਹਲਕੇ ਵਿੱਚ ਆਪ ਦੇ ਡਾ. ਇੰਦਰਬੀਰ ਸਿੰਘ ਨਿੱਜਰ ਅੱਗੇ ਚੱਲ ਰਹੇ ਹਨ।ਬਾਬਾ ਬਕਾਲਾ ਹਲਕੇ ਵਿੱਚੋਂ ਆਪ ਦੇ ਦਲਬੀਰ ਸਿੰਘ ਟੌਂਗ ,ਅਟਾਰੀ ਵਿੱਚੋਂ ਆਪ ਦੇ ਜਸਵਿੰਦਰ ਸਿੰਘ ਅਤੇ ਅੰਮ੍ਰਿਤਸਰ ਉਤਰੀ ਹਲਕੇ ਵਿੱਚੋਂ ਆਪ ਦੇ ਕੁੰਵਰ ਵਿਜੇ ਪ੍ਰਤਾਪ ਸਿੰਘ ਇਸ ਵੇਲੇ ਅੱਗੇ ਚੱਲ ਰਹੇ ਹਨ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly