ਅੰਮ੍ਰਿਤਸਰ: ਗੁਰੂ ਰਾਮਦਾਸ ਸਰਾਂ ਨੇੜੇ ਧਮਾਕਾ

ਅੰਮ੍ਰਿਤਸਰ (ਸਮਾਜ ਵੀਕਲੀ) : ਇਥੇ ਦਰਬਾਰ ਸਾਹਿਬ ਸਮੂਹ ਸਥਿਤ ਸ੍ਰੀ ਗੁਰੂ ਰਾਮਦਾਸ ਸਰਾਂ ਦੇ ਨੇੜੇ ਦੇਰ ਰਾਤ ਨੂੰ ਇਕ ਹੋਰ ਧਮਾਕਾ ਹੋਇਆ। ਇਹ ਧਮਾਕਾ ਰਾਤ ਸਾਢੇ 12 ਵਜੇ ਹੋਇਆ, ਜਿਸ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪੁਲੀਸ ਕਮਿਸ਼ਨਰ ਨੌਨਿਹਾਲ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਧਮਾਕਾ ਰਾਤ ਵੇਲੇ 12.15 ਤੋ ਸਾਢੇ ਬਾਰਾਂ ਵਿਚਾਲੇ ਹੋਇਆ। ਧਮਾਕੇ ਦੀ ਤੇਜ਼ ਅਤੇ ਜ਼ੋਰਦਾਰ ਅਵਾਜ਼ ਸੀ। ਧਮਾਕੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲੀਸ ਪੁੱਜ ਗਈ ਸੀ ਪਰ ਹਨੇਰਾ ਹੋਣ ਕਾਰਨ ਰਾਤ ਵੇਲੇ ਜਾਂਚ ਕਰਨ ਵਿਚ ਮੁਸ਼ਕਲ ਆਈ। ਪੁਲੀਸ ਨੇ ਇਸ ਇਲਾਕੇ ਨੂੰ ਘੇਰ ਲਿਆ ਸੀ। ਪੁਲੀਸ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article
Next articleਪੰਜਾਬ ਪੁਲੀਸ ਨੇ ਧਮਾਕਿਆਂ ਦੇ ਦੋਸ਼ ’ਚ ਫੜੇ 5 ਮੁਲਜ਼ਮਾਂ ਦੀ ਪਛਾਣ ਨਸ਼ਰ ਕੀਤੀ, 1.1 ਕਿਲੋ ਧਮਾਕਾਖ਼ੇਜ਼ ਸਮੱਗਰੀ ਬਰਾਮਦ