
ਕਰੀਬ ਇੱਕ ਲੱਖ ਦੀ ਨਗਦੀ ਸਮੇਤ ਲਾਇਸੰਸੀ ਰਿਵਾਲਵਰ ਬਰਾਮਦ
ਮਹਿਤਪੁਰ, (ਸਮਾਜ ਵੀਕਲੀ) (ਸੁਖਵਿੰਦਰ ਸਿੰਘ ਖਿੰੰਡਾ)- ਮਹਿਤਪੁਰ ਦੇ ਬੁਲੰਦਪੁਰੀ ਨਜ਼ਦੀਕ ਕਰੀਬ ਰਾਤ 2 ਵਜੇ ਪੁਲਿਸ ਅਧਿਕਾਰੀ ਐਸ.ਐਸ .ਪੀ ਸਤਿੰਦਰ ਸਿੰਘ ਅੰਮ੍ਰਿਤਸਰ ਅਤੇ ਐਸ ਐਸ ਪੀ ਸਵਰਨਦੀਪ ਸਿੰਘ ਦਿਹਾਤੀ ਪਾਸ ਵਾਰਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਦੇ ਚਾਚਾ ਹਰਜੀਤ ਸਿੰਘ ਨੇ ਆਪਣੇ ਸਾਥੀ ਡਰਾਇਵਰ ਸਮੇਂਤ ਆਤਮ ਸਮਰਪਣ ਕਰ ਦਿੱਤਾ ਇਸ ਮੌਕੇ ਉਨ੍ਹਾਂ ਕੋਲ ਇਕ ਗੱਡੀ ਮਰਸੀਡੀਜ਼ HR72E1818 ਜਿਸ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਸਵਾਰੀ ਕਰਦੇ ਸਨ ਅਤੇ ਕਰੀਬਨ ਇਕ ਲਖ ਦੇ ਲਗਭਗ ਨਗਦੀ ਇਕ ਲਾਇਸੰਸੀ ਰਿਵਾਲਵਰ 32 ਬੋਰ ਅਤੇ 17 ਰੋਦਾ ਨੂੰ ਜ਼ਬਤ ਕੀਤਾ ਗਿਆ ਹੈ ਪੁਲਿਸ ਅਗਲੀ ਕਾਰਵਾਈ ਲਈ ਉਨ੍ਹਾਂ ਨੂੰ ਨਾਲ ਲੈ ਗਈ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly