HOME ਅੰਮ੍ਰਿਤਧਾਰੀ ਸਿੱਖ ਤਰਲੋਚਨ ਸਿੰਘ ਦਾ ਗੁਰੂ ਕਾਸ਼ੀ ਯੂਨਿਵਰਸਿਟੀ ਵਿਖੇ ਮਾਂ-ਬੋਲੀ ਪੰਜਾਬੀ ਅਤੇ...

ਅੰਮ੍ਰਿਤਧਾਰੀ ਸਿੱਖ ਤਰਲੋਚਨ ਸਿੰਘ ਦਾ ਗੁਰੂ ਕਾਸ਼ੀ ਯੂਨਿਵਰਸਿਟੀ ਵਿਖੇ ਮਾਂ-ਬੋਲੀ ਪੰਜਾਬੀ ਅਤੇ ਸਿਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਵਾਈਸ ਚੈਂਸਲਰ ਵਲੋਂ ਸਨਮਾਨ

1

ਸਮਾਜ ਵੀਕਲੀ ਯੂ ਕੇ

ਅੰਮ੍ਰਿਤਧਾਰੀ ਸਿੱਖ ਤਰਲੋਚਨ ਸਿੰਘ ਦਾ ਗੁਰੂ ਕਾਸ਼ੀ ਯੂਨਿਵਰਸਿਟੀ ਵਿਖੇ ਮਾਂ-ਬੋਲੀ ਪੰਜਾਬੀ ਅਤੇ ਸਿਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਵਾਈਸ ਚੈਂਸਲਰ ਵਲੋਂ ਸਨਮਾਨ
ਸਿੱਖ ਧਰਮ ਅਤੇ ਮਾਂ=ਬੋਲੀ ਪੰਜਾਬੀ ਨੂੰ ਸ਼ਰਧਾ ਭਾਵਨਾ ਪਿਆਰ ਨਾਲ ਪਾਣੀ ਪਾਉਂਦੇ ਰਹਿੰਦੇ ਹਨ ਵਿਰਕ

ਪੰਜਾਬੀ ਲਿਸਨਰਜ ਕਲੱਬ ਦੇ ਸੰਚਾਲਕ ਅੰਮ੍ਰਿਤਧਾਰੀ ਸਿੱਖ ਤਰਲੋਚਨ ਸਿੰਘ ਵਿਰਕ ਦਾ ਸਿੱਖ ਧਰਮ ਅਤੇ ਮਾਂ-ਬੋਲੀ ਪੰਜਾਬੀ ਲਈ 30 ਸਾਲਾਂ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਗੁਰੂ ਕਾਸ਼ੀ ਯੂਨਿਵਰਸਿਟੀ, ਬਠਿੰਡਾ, ਪੰਜਾਬ, ਇੰਡੀਆ ਵਿਖੇ 15 ਅਕਤੂਬਰ ਨੂੰ ਸਨਮਾਨ ਕੀਤਾ ਗਿਆ। ਬੀਬੀਸੀ ਰੇਡੀਓ ਲੈਸਟਰ ਦੇ ਪੰਜਾਬੀ ਪ੍ਰੋਗਰਾਮ ਦੇ ਤੀਸਰੀ ਵਰੇਗੰਢ 9 ਸਤੰਬਰ 1995 ਨੂੰ ਅਰੰਭ ਹੋਇਆ ਪੰਜਾਬੀ ਲਿਸਨਰਜ ਕਲੱਬ ਨੇ ਆਪਣੀ ਪਹਿੱਲੀ ਵਰੇਗੰਢ ਸਮੇ ਲੈਸਟਰ ਦੇ ਪ੍ਰਸਿੱਧ ਗੁਰੂ ਨਾਨਕ ਗੁਰਦਵਾਰਾ ਵਿਖੇ ਦੇਗ ਅਤੇ ਗੁਰੂ ਕੇ ਲੰਗਰ ਦੀ ਸੇਵਾ ਕਰਕੇ ਮਨਾਈ। ਇਸ ਸਮੇ ਪੰਜਾਬੀ ਸਕੂਲ ਦੇ 100 ਵਿਦਆਥੀਆਂ ਵਿਚੋਂ ਸੱਭ ਤੌਂ ਛੋਟੀ ਉਮਰ ਦੀ ਬੱਚੀ ਨੇ ਬੀਬੀਸੀ ਰੇਡੀਓ ਲੈਸਟਰ ਦੈ ਪੰਜਾਬੀ ਪ੍ਰੋਗਰਾਮ ਦੀ ਪੇਸ਼ ਕਰਤਾ ਗੁਰਪ੍ਰੀਤ ਕੋਰ ਜੀ ਨੂੰ ਸਟੇਜ ਤੇ ਸ਼ਾਨਦਾਰ ਟਰੋਫੀ ਨਾਲ ਸਨਮਾਨਿੱਤ ਕੀਤਾ।

ਇਹ ਰੇਡੀਓ ਪ੍ਰੋਗਰਾਮ ਸਿੱਖ ਧਰਮ, ਸਿੱਖ ਇਤਿਹਾਸ, ਪੰਜਾਬੀ ਸਾਹਿਤ, ਅਤੇ ਸਮਾਜ ਨਾਲ ਜੋੜਨ ਵਿੱਚ ਮਿਡਲੈਂਡ ਦੇ ਕਵੈਂਟਰੀ, ਡਰਬੀ, ਨੋਰਥੈਂਪਟੰਨ, ਨੌਟਿੰਘਮ, ਪੀਟਰਬੋਰੋ, ਬਰਮਿੰਘੰਮ ਅਤੇ ਵੌਲਵਰਹੈਂਪਟੰਨ ਸ਼ਹਿਰਾਂ ਵਿੱਚ ਬਹੁੱਤ ਸ਼ਰਧਾ ਭਾਵਨਾ ਨਾਲ ਸੁਣਿਆ ਜਾਂਦਾ ਸੀ ਅਤੇ ਸਰੋਤੇ ਚਿੱਠੀਆਂ ਰਾਹੀਂ ਆਪਣੇ ਵਿਚਾਰ, ਕਹਾਣੀਆਂ, ਕਵਿੱਤਾ, ਗੀਤ ਲਿਖ ਕੇ ਭੇਜਦੇ ਹੁੰਦੇ ਸਨ ਅਤੇ ਬੇ-ਹੱਦ ਖੁਸ਼ੀ ਮਿਹਸੂਸ ਕਰਦੇ ਹੁੰਦੇ ਸਨ ਜਦੋਂ ਉਨ੍ਹਾ ਦੇ ਸੁਨੇਹੇ ਗੀਤ ਪੇਸ਼ ਕੀਤੇ ਜਾਂਦੇ ਸਨ।

ਵਾਹਿਗੁਰੂ ਜੀ ਦੀ ਕਿਰਪਾ ਨਾਲ ਪੰਜਾਬੀ ਲਿਸਨਰਜ ਕਲੱਬ ਨੇ ਹੇਠ ਲਿਖੇ ਸਮਾਗਮਾਂ ਦਾ ਪ੍ਰਬੰਧ ਕੀਤਾ:
ਬਰਤਾਨੀਆ ੳਤੇ ਪੰਜਾਬ ਵਿੱਚ 7-18 ਸਾਲ ਦੇ ਬੱਚਿਆਂ ਲਈ ਦਸਤਾਰ ਸਜਾਉਣ ਦੇ ਮੁਕਾਬਲੇ।
ਪੰਜਾਬ ਅਤੇ ਬਰਤਾਨੀਆ ਵਿਖੇ ਸਕੂਲ ਦੇ ਵਿਦਆਰਥੀਆਂ ਦੇ ਪੰਜਾਬੀ ਲਿਖਣ ਦੇ ਮੁਕਾਬਲੇ ਜਿਸ ਵਿੱਚ 350 ਬੱਚਿਆਂ ਨੇ ਹਿੱਸਾ ਲਿਆ।
ਸਿੱਖਾਂ ਦੀ ਦੁਨੀਆ ਦੇ ਯੰਗਾਂ ਵਿੱਚ ਯੋਗਦਾਨ ਦੀ ਪ੍ਰਦਰਸ਼ਨੀ ਲੰਡਨ ਯੂਨਿਵਰਸਿਟੀ ਅਤੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਸੋਨੇ ਦੀ ਕੁਰਸੀ। ਯਾਤਰਾ ਸਿੱਖ ਨੈਸਨਲ ਅਜਾਇਬ ਘਰ ਡਰਬੀ।
ਸਲਾਨਾ ਅੰਤਰਾਸ਼ਟਰੀ ਮਾਂ-ਬੋਲੀ ਦਿਵਸ ਜਿੱਸ ਵਿੱਚ 2023 ਫਰਵਰੀ ਨੂੰ ਮੁੱਖ ਮਿਹਮਾਨ ਰਾਜਾ ਚਾਰਲਜ ਦੇ ਲੈਸਟਰਸ਼ਾਇਰ ਦੇ ਨੁਮਾਉਂਦੇ ਲੁਧਿਆਣੇ ਸ਼ਹਿਰ ਦੇ ਰਹਿਣ ਵਾਲੇ ਲੋਰਡ ਲਿਉਟੈਂਨਟ ਔਫ ਲੈਸਟਰਸ਼ਾਇਰ ਮਾਈਕ ਕਾਪੂਰ ਜੋ ਇਸ ਸੇਵਾ ਦੇ ਲ਼ੇਸਟਰਸ਼ਾਇਰ ਦੇ ਪਹਿੱਲੇ ਪੰਜਾਬੀ ਹਨ।ਲਾਇਬਰੇਰੀਆਂ, ਸਕੂਲਾਂ, ਕੌਉਨਿਟੀ ਸੈਂਟਰਾਂ ਅਤੇ ਵੱਖ ਵੱਖ ਗੁਰਦਵਾਰਾ ਸਾਹਿਬ ਵਿਖੇ ਸਮਾਗਮ ਕਰਾੳਣੇ।
ਓਵਡੇਲ ਪੰਜਾਬੀ ਸਕੂਲ ਦੀ ਸਥਾਪਨਾ।
ਗੌਵਰਮਿੰਟ ਸਕੂਲ਼ਾਂ ਦੇ ਵਿਦਿਆਰਥੀਆਂ, ਕੱਬਜ, ਸਕਾਉਟ ਅਤੇ ਹੋਰਨਾ ਧਰਮਾ ਦੀ ਸੰਗਤਾਂ ਲਈ ਗੁਰਦਵਾਰਾ ਸਾਹਿਬ ਦੀ ਯਾਤਰਾ ਦਾ ਪ੍ਰਬੰਧ।
ਗੁਰਦਵਾਰਾ ਸਾਹਿਬ ਵਿਖੇ ਸਿਹਤ ਸਬੰਧੀ ਸਮਾਗਮ ਤ ਾਂਕਿ ਸੰਗਤ ਆਪਣੀ ਸਿਹਤ ਦਾ ਹੋਰ ਵੀ ਜਿਅਦਾ ਸਹੀ ਖਿਆਲ ਰੱਖ ਸਕਣ।
101 ਨਿਤਨੇਮ ਗੁਟਕਾ ਸਾਹਿਬ ਜੀ ਦੇ ਲੈਸਟਰ ਦੇ ਹਸਪਤਾਲਾਂ ਨੂੰ ਦਾਨ ਤਾਂ ਕਿ ਸਿੱਖ ਸੰਗਤਾਂ ਔਖੇ ਵੇਲੇ ਵਾਹਿਗੁਰੂ ਜੀ ਦਾ ਆਸਰਾ ਲੈ ਸਕਣ।

ਕੁੱਝ ਖਾਸ ਸਮਾਗਮ ਜਿਨ੍ਹਾ ਦਾ ਕਲੱਬ ਨੇ ਪ੍ਰਬੰਧ ਕੀਤਾ:
410ਵੇਂ ਵਰੇਗੰਢ ਪਹਿਲੇ ਪ੍ਰਕਾਸ਼ ਜੀ ਦੀ ਸ਼੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ, ਵਿਖੈ ਸਥਾਪਨਾ ਗੁਰੂ ਤੇਗ ਬਹਾਦਰ ਗੁਰਦਵਾਰਾ ਸਾਹਿਬ ਵਿਖੇ ਜਿਸ ਸਮੇ ਲੈਸਟਰ ਦੇ ਪਹਿਲੇ ਗੁਰਦਵਾਰਾ ਸਾਹਿਬ ਦੇ ਮੁੱਖ ਸੇਵਾਦਾਰ ਦਾ ਦਰਬਾਰ ਸਾਹਿਬ ਦੇ ਮੌਡਲ ਨਾਲ ਸਨਮਾਨ ਕੀਤਾ ਗਿਆ ਅਤੇ 6 ਸਾਲ ਦੇ ਮਨਸੁਖਪ੍ਰੀਤ ਕੋਰ ਖਾਲਸਾ ਜੀ ਦਾ 24 ਕੈਰਟ ਸੋਨੇ ਦੇ ਖੰਡੇ ਨਾਲ ਸਨਮਾਨ ਕੀਤਾ ਗਿਆ ਜਿਸ ਤੇ ਵਾਹਿਗੁਰੂ ਜੀ ਦੀ ਅਪਾਰ ਕਿਰਪਾ ਸਦਕਾ ਉਨਾ ਨੇ ਸਾਹਿਜ ਪਾਠ ਪੂਰਾ ਕਰ ਲਿਆ ਜਿਸ ਦਾ ਭੋਗ ਮੰਜੀ ਸਾਹਿਬ ਗੁਰਦਵਾਰਾ ਸ੍ਰੀ ਅੰਮ੍ਰਿਤਸਰ ਵਿਖੇ ਪਾਇਆ ਗਿਆ।

ਕਲੱਬ ਦੀ 20ਵੀਨ ਅਤੇ 30ਵੀਂ ਵਰੇਗੰਢ ਸਮੇ ਰਾਸ਼ਟਰੀ ਮਾ-ਬੋਲੀ ਪੰਜਾਬੀ ਸੈਮੀਨਾਰ ਕਰਵਾਏ
ਸਥਾਨਿੱਕ ਵਪਾਰਿੱਕ ਕੌਮਉਨਿਟੀ ਲਈ ਡਿਨਰ ਜਿਸ ਸਮੇ ਨਰਿੰਦਰ ਸਿੰਘ ਨੰਦਾ ਪ੍ਰਧਾਨ ਹੋਟਿਲਜ ਅਤੇ ਰੈਸਟਰੌਂਟ ਮੁੱਖ ਮਿਹਮਾਨ ਸਨ ਅਤੇ ਗੁਰਜੀਤ ਕੌਰ ਬੈਂਸ ਜੀ ਈਸਟਰਨ ਮੀਡੀਆ ਗਰੁੱਪ ਦਾ ਬਰਮਿੰਘਮ ਵਿਚੋਂ ਬਹੁੱਤ ਕਾਮਯਾਬ ਔਰਤ ਕਾਰਨ ਸਨਮਾਨ ਕੀਤਾ ਗਿਆ।
ਪੰਜਾਬ ਯੁਨਾਟਿੱਡ ਡਰਬੀ ਅੰਡਰ 13 ਅਤੇ ਜੀ ਐਂ ਜੀ ਲੈਸਟਰ ਅੰਡਰ 9 ਫੁਟਬਾਲ ਟੀਮਾਂ ਦਾ
ਡਰਬੀ ਅਤੇ ਲੈਸਟਰ ਦੇ ਗੁਰਦਵਾਰਾ ਸਾਹਿਬ ਵਿਖੇ ਸਨਮਾਨ ਜਿਨਾਂ ਨੇ ਗਰਮੀਆਂ ਦੀਆਂ ਛੁਟੀਆਂ ਦੀਆਂ ਰਾਸ਼ਟਰੀ ਫੁਟਬਾਲ ਟੂਰਨਮੈਂਟਾਂ ਦੀਆਂ ਸਾਰੀਆਂ ਪੰਜ ਟੂਰਨਾਮੈਂਟ ਜਿਤੀਆਂ

ਪਿਛਲੇ 30 ਸਾਲਾਂ ਵਿੱਚ ਇਸ ਕਲੱਬ ਨੇ ਹਜਾਰਾਂ ਹੀ ਪੌਂਡ ਯੂ ਕੇ ਦੀਆਂ ਚੈਰਿਟੀਆਂ ਲਈ ਦਾਨ ਕੀਤੇ ਜਿਵੇਂ ਚਿਲਡਰਨ ਇਨ ਨੀਡ, ਵਿਸ਼ਸ਼4ਕਿਡਜ, ਅਲਜ਼ਾੲਮਰਜ ਸੋਸਾਇਟੀ, ਬਰਿਟਸ਼ ਹਾਰਟ ਫਾਂਉਡੇਸ਼ਨ, ਰੋਕੋ ਕੈਨਸਰ, ਲੋਰਡ ਮੇਅਰ ਔਫ ਲੈਸਟਰ ਦੀਆਂ ਚੈਰਿਟੀਆਂ, ਲੋਰੋਸ ਹੌਸਪਿਸ, ਖਾਲਸਾ ਏਡ ਇੰਟਰਨੈਸ਼ਨਲ।

ਪੰਜਾਬੀ ਲਿਸਨਰਜ ਕਲੱਬ ਨੇ ਜਿੰਦਗੀ ਭਰ ਦੀਆਂ ਦਾਇਨਾਮ ਚੰਨੀ ਸਿਘ ਅਲਾਪ {ਓਬੀਈ}, ਗਿਆਨੀ ਬਲਵਿੰਦਰ ਸਿੰਘ ਰੰਗੀਲਾ ਅਤੇ ਡਾ: ਜਗਤ ਸਿੰਘ ਨਾਗਰਾ ਜੀ ਨੂੰ ਪੇਸ਼ ਕੀਤਾ।
ਕਵੀ, ਲੇਖਕ ਤਰਲੋਚਨ ਸਿੰਘ ਵਿਰਕ ਜੋ ਫੁੱਟਬਾਲ ਖੇਡ ਦੇ ਪ੍ਰੇਮੀ ਹਨ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ ਡਾ: ਸੁਰਜੀਤ ਪਾਤਰ ਦੀ ਹਾਜਰੀ ਵਿੱਚ ਸਨਮਾਨ ਕੀਤਾ ਗਿਆ।
ਪੰਜਾਬੀ ਇੰਨ ਬਰਿਟੰਨ ਆਲ ਪਾਰਲੀਆਂਮੈਂਟਰੀ ਗਰੁੱਪ ਵਲੋਂ ਹਾਉਸ ੳੌਫ ਕੌਮਨਜ ਲੰਡਨ ਵਿਖੇ ਸਨਮਾਨ
ਰਾਣੀ ਇਲਾਜਾਬੈਥ ਨੂੰ ਮਿਲਣ ਲਈ ਚੁਣਿਆ ਗਿਆ ਜਦੋਂ ਉਹ ਆਪਣਾ ਗੋਲਡਨ ਜੂਬਲੀ ਸਮੇ ਲੈਸਟਰ ਆਏ ਸਨ 2001 ਨੂੰ
ਯੂ ਕੇ ਦੇ ਸਿੱਖਾਂ ਦੇ ਹੱਕਾਂ ਲਈ ਐਥਨਿੱਨ ਮੌਨਿਟਰਿੰਗ ਦੇ ਸਬੰਧ ਲਈ ਪਰਾਈਮ ਮਿਨਸਟਰ ਦੀ ਰਿਹਾਇਸ਼ 10 ਡਾਉਨਿੰਗ ਸਟਰੀਟ ਜਾਣ ਲਈ ਚੁਣੇ ਜਾਣਾ
6ਵੇਂ ਸਿੱਖ ਐਮੈਰੀਕਨ ਹੈਰੀਟੇਜ ਡਿਨਰ ਲਈ ਵਾਈਟ ਹਾਊਸ, ਕੈਪੀਟਲ ਹਿੱਲ, ਵਾਸ਼ਿੰਗਟੰਨ, ਡੀ ਸੀ , ਯੂ ਐਸ ਏ 2009 ਨੂੰ ਬੁਲਾਇਆ ਗਿਆ
ਵਿਰਕ ਜੀ ਦੇ ਤਖਤ ਸ੍ਰੀ ਦਮ ਦਮਾ ਸਾਹਿਬ {ਗੁਰੂ ਕਾਸ਼ੀ} ਯਾਤਰਾ ਸਮੇ ਉਨ੍ਹਾ ਨੇ ਗੁਰਦਵਾਰਾ ਲਿਖਣਸਾਰ ਪਾਤਸ਼ਾਹੀ 10ਵੀਂ, ਮੰਜੀ ਸਾਹਿਬ ਪਾਤਸ਼ਾਹੀ 9ਵੀਂ, ਗੁਰਦਵਾਰਾ ਸ੍ਰੀ ਦਮ ਦਮਾ ਸਾਹਿਬ ਪਾਤਸ਼ਾਹੀ 10ਵੀਂ ਦੇ ਦਰਸ਼ਨ ਕੀਤੇ।

Previous articleलंबी लाल यात्रा : 6 मार्च 2018 -12 मार्च 2018: आदिवासी किसानों का अतुल्नीय विशाल समुद्र
Next articleਮਰਹੂਮ ਬੂਟਾ ਸਿੰਘ ਮਾਮਲੇ ਵਿਚ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਵਕੀਲ ਰਾਹੀਂ ਜ਼ਿਮਨੀ ਚੋਣ ਤੱਕ ਪੇਸ਼ੀ ਤੋਂ ਛੋਟ ਦੀ ਮੰਗ