ਨਹਿੰਗ ਸਿੰਘਾਂ ਨੇ ਐਸ ਐਸ ਪੀ ਕੋਲ ਸ਼ਿਕਾਇਤ ਕੀਤੀ
(ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :ਬੀਤੇ ਕੱਲ ਖਰੜ ਦੇ ਵਿੱਚ ਇੱਕ ਬਹੁਤ ਹੀ ਗਲਤ ਘਟਨਾ ਵਾਪਰੀ ਇਸ ਸਾਰੇ ਘਟਨਾਕਰਮ ਦੀ ਵੀਡੀਓ ਵੀ ਬਣੀ ਹੈ ਤੇ ਸੋਸ਼ਲ ਮੀਡੀਆ ਉੱਪਰ ਵੀ ਬਹੁਤ ਜਿਆਦਾ ਫੈਲੀ ਹੋਈ ਹੈ। ਆਪ ਸਭ ਨੇ ਦੇਖਿਆ ਹੀ ਹੋਵੇਗਾ ਕਿ ਇਸ ਵੀਡੀਓ ਦੇ ਵਿੱਚ ਇੱਕ ਨੌਜਵਾਨ ਪੁਲਿਸ ਮੁਲਾਜ਼ਮ ਇੱਕ ਬੀਬੀ ਅੰਮ੍ਰਿਤਧਾਰੀ ਦੇ ਬਹੁਤ ਹੀ ਜ਼ੋਰ ਨਾਲ ਥੱਪੜ ਮਾਰਦਾ ਹੋਇਆ ਉਸ ਨੂੰ ਸੜਕ ਉੱਤੇ ਸੁੱਟ ਰਿਹਾ ਇਹ ਮੁਲਾਜ਼ਮ ਚਰਨ ਸਿੰਘ ਹੈ ਜਿਸ ਨੇ ਬਹੁਤ ਆਪਣਾ ਆਪ ਖੋਦਿਆਂ ਹੋਇਆ ਉਸ ਬੀਬੀ ਦੇ ਹਮਲਾ ਕਰ ਦਿੱਤਾ ਵੀਡੀਓ ਵਾਇਰਲ ਹੋ ਗਈ। ਇਹ ਪੰਜਾਬ ਸਰਕਾਰ ਤੇ ਉੱਚ ਪੁਲੀਸ ਅਧਿਕਾਰੀਆ ਤੱਕ ਪੁੱਜ ਗਈ ਹੈ। ਅੱਜ ਨਹਿੰਗ ਸਿੰਘ ਦਲ ਪੰਥ ਨਾਲ ਸੰਬੰਧਿਤ ਜਥੇਬੰਦੀਆਂ ਐਸਐਸਪੀ ਮੋਹਾਲੀ ਦੇ ਕੋਲ ਪੁੱਜਦੀਆਂ ਉਹਨਾਂ ਨੇ ਸਾਰੇ ਘਟਨਾ ਕਰਮ ਦੀ ਸ਼ਿਕਾਇਤ ਐਸਐਸਪੀ ਸਾਹਿਬ ਨੂੰ ਕੀਤੀ ਇਸ ਸੰਬੰਧੀ ਗੱਲਬਾਤ ਕਰਦਿਆਂ ਨਹਿੰਗ ਜਥੇਬੰਦੀਆਂ ਦੇ ਮੁਖੀ ਬਾਬਾ ਰਾਜਾ ਰਾਜ ਸਿੰਘ ਨੇ ਕਿਹਾ ਕਿ ਜੇਕਰ ਕੋਈ ਵੀ ਕਿਸੇ ਕਿਸਮ ਦੀ ਕਾਰਵਾਈ ਸੀ ਉਹ ਸਿੰਘ ਉੱਪਰ ਕੀਤੀ ਜਾਂਦੀ ਉਸਨੂੰ ਗਿਰਫਤਾਰ ਕੀਤਾ ਜਾਂਦਾ ਅਦਾਲਤ ਵਿੱਚ ਪੇਸ਼ ਕੀਤਾ ਜਾਂਦਾ ਪਰ ਇਸ ਬੀਬੀ ਸਿੰਘਣੀ ਦਾ ਕੀ ਕਸੂਰ ਹੈ ਸ਼ਰੇਆਮ ਭੂਤਰੇ ਹੋਏ ਪੁਲਿਸ ਵਾਲੇ ਨੇ ਇਸ ਦੇ ਉੱਪਰ ਹੱਥ ਹੀਂ ਨਹੀਂ ਚੱਕਿਆ ਸਗੋਂ ਬੁਰੇ ਤਰੀਕੇ ਨਾਲ ਉਸਦੀ ਕੁੱਟਮਾਰ ਕੀਤੀ। ਕਕਾਰਾਂ ਤੇ ਦਸਤਾਰ ਦੀ ਬੇਅਦਬੀ ਕੀਤੀ। ਇਸ ਸਬੰਧੀ ਮਾਮਲਾ ਐਸਐਸਪੀ ਸਾਹਿਬ ਦੇ ਧਿਆਨ ਵਿੱਚ ਲਿਆ ਦਿੱਤਾ ਹੈ। ਬਾਬਾ ਜੀ ਦਾ ਕਹਿਣਾ ਸੀ ਕਿ ਇਸ ਪੁਲਿਸ ਮੁਲਾਜ਼ਮ ਨੂੰ ਲਾਇਨ ਹਾਜ਼ਰ ਕਰ ਦਿੱਤਾ ਹੈ ਪਰ ਅਸੀਂ ਅਗਲੇਰੀ ਕਾਰਵਾਈ ਦੀ ਮੰਗ ਕਰਦੇ ਹਾਂ ਬਾਬਾ ਰਾਜਾ ਰਾਜ ਸਿੰਘ ਦਾ ਕਹਿਣਾ ਸੀ ਕਿ ਜੇਕਰ ਪੁਲਿਸ ਅਨੁਸਾਰ ਪਿੱਛੇ ਇਹ ਕੋਈ ਵਾਰਦਾਤ ਕਰਕੇ ਆਏ ਸੀ ਤਾਂ ਉਹਨਾਂ ਨੂੰ ਗਿਰਫਤਾਰ ਕਰ ਲਿਆ ਜਾਂਦਾ ਪਰ ਬੀਬੀ ਦਾ ਕੀ ਕਸੂਰ ਸੀ।ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



