HOME 55 ਸਾਲ ਤੋਂ ਕਾਂਗਰਸ ਪਾਰਟੀ ਦੀ ਸੇਵਾ ਕਰ ਰਹੀ ਨੇਤਾ ਆਸ਼ਾ ਕੈਲੇ ਦੇ 88ਵੇਂ...

55 ਸਾਲ ਤੋਂ ਕਾਂਗਰਸ ਪਾਰਟੀ ਦੀ ਸੇਵਾ ਕਰ ਰਹੀ ਨੇਤਾ ਆਸ਼ਾ ਕੈਲੇ ਦੇ 88ਵੇਂ ਜਨਮ-ਦਿਨ ‘ਤੇ ਦਾਖਾ, ਆਸ਼ੂ, ਬਾਵਾ, ਜੋਸ਼ੀ, ਮਲਹੋਤਰਾ ਉਹਨਾਂ ਦੇ ਗ੍ਰਹਿ ਪੁੱਜੇ

5

ਕਾਂਗਰਸ ਦੇ ਨੇਤਾ ਸਵ: ਬੇਅੰਤ ਸਿੰਘ, ਮਿੱਤਲ, ਪਾਂਡੇ, ਕਪੂਰ, ਗੁਪਤਾ, ਪ੍ਰਾਸ਼ਰ ਸਮੇਂ ਆਸ਼ਾ ਕੈਲੇ ਨੇ ਮਹਿਲਾ ਨੇਤਾ ਦੀ ਕਮਾਨ ਸੰਭਾਲ ਕੇ ਕੰਮ ਕੀਤਾ- ਬਾਵਾ, ਜੋਸ਼ੀ

ਲੁਧਿਆਣਾ  (ਸਮਾਜ ਵੀਕਲੀ)  (ਕਰਨੈਲ ਸਿੰਘ ਐੱਮ.ਏ.) ਅੱਜ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਆਸ਼ਾ ਕੈਲੇ ਦੇ 88ਵੇਂ ਜਨਮ-ਦਿਨ ‘ਤੇ ਉਹਨਾਂ ਦੇ ਗ੍ਰਹਿ ਨੇੜੇ ਘੁਮਾਰ ਮੰਡੀ ਵਿਖੇ ਮਲਕੀਤ ਸਿੰਘ ਦਾਖਾ, ਭਾਰਤ ਭੂਸ਼ਣ ਆਸ਼ੂ, ਕ੍ਰਿਸ਼ਨ ਕੁਮਾਰ ਬਾਵਾ, ਰਮੇਸ਼ ਜੋਸ਼ੀ ਅਤੇ ਮਹਿਲਾ ਨੇਤਾ ਊਸ਼ਾ ਮਲਹੋਤਰਾ ਵਧਾਈ ਦੇਣ ਪੁੱਜੇ। ਇਸ ਮੌਕੇ ਆਸ਼ਾ ਕੈਲੇ ਜੀ ਨੂੰ ਬੁੱਕੇ ਅਤੇ ਦੁਸ਼ਾਲਾ ਭੇਂਟ ਕਰਨ ਉਪਰੰਤ ਕੇਕ ਕੱਟ ਕੇ ਖੁਸ਼ੀਆਂ ਸਾਂਝੀਆਂ ਕੀਤੀਆਂ ਗਈਆਂ। ਇਸ ਸਮੇਂ ਬਾਵਾ ਨੇ ਉਨ੍ਹਾਂ ਨੂੰ ਇਤਿਹਾਸਿਕ ਪੁਸਤਕ ਭੇਂਟ ਕਰਕੇ ਵਧਾਈ ਦਿੱਤੀ। ਇਸ ਸਮੇਂ ਮਮਤਾ ਆਸ਼ੂ, ਮੀਨਾਕਸ਼ੀ ਸੈਣੀ, ਨੀਲਮ ਸ਼ਰਮਾ, ਗੁਰਦੀਪ ਕੌਰ, ਸੁਰਜੀਤ ਗਾਂਧੀ, ਆਸ਼ਾ ਗਰਗ ਕੌਂਸਲਰ, ਜਗਤਾਰ ਸਿੰਘ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

           ਇਸ ਸਮੇਂ ਉਪਰੋਕਤ ਨੇਤਾਵਾਂ ਨੇ ਵਧਾਈਆਂ ਦਿੱਤੀਆਂ ਅਤੇ ਬੀਤ ਚੁੱਕੇ ਸਮੇਂ ਦੀਆਂ ਗੱਲਾਂ ਸਾਂਝੀਆਂ ਕੀਤੀਆਂ। ਉਹਨਾਂ ਕਿਹਾ ਕਿ ਲੋੜ ਹੈ ਅਹੁਦੇ ਦੇਣ ਸਮੇਂ ਕੰਮ, ਕੁਰਬਾਨੀ, ਸਨਿਓਰਟੀ ਨੂੰ ਧਿਆਨ ਵਿੱਚ ਰੱਖਿਆ ਜਾਵੇ। ਉਹਨਾਂ ਕਿਹਾ ਕਿ ਪਾਰਟੀ ਦੀ ਖਾਤਰ ਜੀਵਨ ਲਗਾਉਣ ਵਾਲਿਆਂ ਦਾ ਮਾਣ ਸਨਮਾਨ ਕਰਨ ਨਾਲ ਪਾਰਟੀ ਅੰਦਰ ਮਜ਼ਬੂਤੀ ਆਉਂਦੀ ਹੈ ਅਤੇ ਪਾਰਟੀ ਦੀ ਵਿਚਾਰਧਾਰਾ ਮਜ਼ਬੂਤ ਹੁੰਦੀ ਹੈ। ਬਾਵਾ ਅਤੇ ਜੋਸ਼ੀ ਨੇ ਕਿਹਾ ਕਿ ਕਾਂਗਰਸ ਪਾਰਟੀ ਨੂੰ ਲੁਧਿਆਣਾ ਅੰਦਰ ਪਰਿਵਾਰ ਦੀ ਤਰ੍ਹਾਂ ਸਮਝਣ ਵਾਲੇ ਨੇਤਾ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ, ਸਤਪਾਲ ਮਿੱਤਲ ਜੋ ਰਾਜ ਸਭਾ ਮੈਂਬਰ ਅਤੇ ਮੰਤਰੀ ਰਹੇ, ਜੋਗਿੰਦਰ ਪਾਲ ਪਾਂਡੇ ਸਾਬਕਾ ਮੰਤਰੀ, ਓਮ ਪ੍ਰਕਾਸ਼ ਗੁਪਤਾ ਸਾਬਕਾ ਵਿਧਾਇਕ, ਸੱਤਪਾਲ ਪ੍ਰਾਸ਼ਰ ਨਾਲ ਅਸੀਂ ਸਭ ਨੇ ਕੰਮ ਕੀਤਾ ਹੈ। ਉਹਨਾਂ ਕਿਹਾ ਕਿ ਵੱਡਾ ਨੇਤਾ ਉਹੀ ਹੁੰਦਾ ਹੈ ਜਿਸ ਦਾ ਹਿਰਦਾ ਵਿਸ਼ਾਲ ਹੋਵੇ, ਕਹਿਣੀ ਅਤੇ ਕਰਨੀ ਦਾ ਪੂਰਾ ਹੋਵੇ, ਪਾਰਟੀ ਦਾ ਵਫਾਦਾਰ ਹੋਵੇ, ਸ਼ਬਦਾਂ ਦਾ ਵਜ਼ਨ ਹੋਵੇ, ਵਰਕਰਾਂ ਨੂੰ ਪਿਆਰ ਸਤਿਕਾਰ ਦੇਵੇ ਅਤੇ ਵਰਕਰ ਦਾ ਦੁੱਖ-ਸੁੱਖ ਦਾ ਭਾਈਵਾਲ ਹੋਵੇ।

           ਉਹਨਾਂ ਕਿਹਾ ਕਿ ਅੱਜ ਅਸੀਂ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਜਾਣ ਦੀ ਆਹੂਤੀ ਦੇਣ ਵਾਲੇ ਜਿਨਾਂ ਨੇ ਭਾਈਚਾਰਕ ਸਾਂਝ ਦਾ ਸਬੂਤ ਦਿੱਤਾ ਆਤਮਾ ਰਾਮ ਆਰੀਆ ਅਤੇ ਅਰਜੁਨ ਸਿੰਘ ਨੂੰ ਵੀ ਯਾਦ ਕਰਦੇ ਹਾਂ। ਉਹਨਾਂ ਕਿਹਾ ਕਿ ਅੱਜ ਸਵ: ਡਾ: ਕਾਲੀ ਚਰਨ ਦੀ ਸ਼ਹਾਦਤ ਨੂੰ ਵੀ ਅਸੀਂ ਪ੍ਰਣਾਮ ਕਰਦੇ ਹਾਂ। ਇਸ ਸਮੇਂ ਗੁਰਪ੍ਰੀਤ ਕੌਰ, ਡਿੰਪੀ ਧਵਨ, ਰੋਮਾ ਢਾਂਡਾ, ਸ਼ਰਨਜੀਤ ਸਿੰਘ, ਪੂਨਮ ਸ਼ਰਮਾ, ਪਰਵਰ ਜੱਲ, ਗੁਡੂ ਅਤੇ ਆਰੂ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਜਿਸ ਪਦਵੀਂ ‘ਤੇ ਸੇਵਾ ਨਿਭਾਉਣੀ ਹੋਵੇ ਉਸ ਪਦਵੀਂ ਦੇ ਇਤਿਹਾਸ ਤੋਂ ਜਾਣੂ ਹੋਣਾ ਬਹੁਤ ਜ਼ਰੂਰੀ- ਸ੍ਰ: ਸਰਨਾ
Next articleਖਰੜ ਵਿੱਚ ਅੰਮ੍ਰਿਤਧਾਰੀ ਬੀਬੀ ਨਾਲ ਬਦਸਲੂਕੀ ਕਰਨਾ ਵਾਲਾ ਮੁਲਾਜ਼ਮ ਲਾਈਨ ਹਾਜ਼ਰ