ਅਖਾੜਿਆਂ ਦੇ ਵਿੱਚ

ਗੁਰਦੀਪ ਗਾਮੀਵਾਲਾ

(ਸਮਾਜ ਵੀਕਲੀ)

ਅਖਾੜਿਆਂ ਦੇ ਵਿੱਚ
ਜਦੋਂ ਓਵਰ ਵੇਟ
ਖਿਡਾਰੀ ਆ ਜਾਣ ,
ਰੈਫਰੀ ਜਦੋਂ ਧੱਕੇ ਨਾਲ਼
ਜੇਤੂ ਕਰਾਰ ਦੇਣ ਲੱਗੇ,
ਜਦੋਂ ਧੋਬੀ ਪਟਕੇ ਦੇ ਮਾਹਿਰ
ਮੈਲੀਆਂ ਨਜ਼ਰਾਂ ਤੋਂ ਹਾਰ ਜਾਣ,
ਅਤੇ ਲੰਬੀ ਸੀਟੀ ਚ
ਰੈਫਰੀ ਸਾਰੀਆਂ ਅਵਾਜਾਂ ਦੱਬ ਲਵੇ ਤਾਂ ਫਿਰ
ਸੀਟੀ ਚ ਰੋੜੀ ਫਸਾਉਣੀ
ਪੈਂਦੀ ਆ ,
ਸੀਟੀ ਚ ਵੱਜਣ ਵਾਲੀ ਫੂਕ ਦਾ
ਸਿਰਾ ਲੱਭ ਓਸ ਨੂੰ ਸੰਘ ਚ ਹੀ ਰੋਕਣਾ ਪੈਂਦਾ,
ਫਿਰ ਅਖਾੜਾ ਕਿਤੇ ਵੀ ਬਣ ਸਕਦਾ ਹੈ
ਤੇ ਟ੍ਰੈਫ਼ਿਕ ਸਿਗਨਲ ਕਾਲ਼ੀ ਸੜਕ ਦੇ ਵਿਚਕਾਰ ਕਿਤੇ ਵੀ ਲਾਲ ਹੋ ਸਕਦੇ ਨੇ
ਜਾਮ ਹੋਏ ਚੱਕਿਆਂ ਦੇ ਹੌਰਨ
ਕੰਨ ਵੀ ਪਾੜ ਸਕਦੇ ਨੇ
ਅਤੇ ਫਿਰ ਤੁਹਾਡੀ ਸੀਟੀ
ਗੂੰਗੀ ਵੀ ਹੋ ਸਕਦੀ ਆ,
ਅਤੇ ਫਿਰ ਓਵਰ ਵੇਟ ਨੂੰ ਚੁਫ਼ਾਲ
ਡੇਗਣਾ ਕੋਈ ਔਖਾ ਨਹੀਂ ਹੁੰਦਾ।

ਗੁਰਦੀਪ ਗਾਮੀਵਾਲਾ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“ਰਾਮੋਜੀ” ਫ਼ਿਲਮ ਸਿਟੀ ਹੈਦਰਾਬਾਦ।
Next articleਜਦੋਂ ਕੁੱਝ ਟੁੱਟਦਾ ਹੈ