ਅਮਿਤਾਭ ਬੱਚਨ ਵੱਲੋਂ ਰਣਬੀਰ ਤੇ ਆਲੀਆ ਨੂੰ ਵਿਆਹ ਦੀ ਵਧਾਈ

(ਸਮਾਜ ਵੀਕਲੀ):  ਫ਼ਿਲਮ ‘ਬ੍ਰਹਮਾਸਤਰ’ ਵਿੱਚ ਰਣਬੀਰ ਤੇ ਆਲੀਆ ਨਾਲ ਕੰਮ ਕਰਨ ਵਾਲੇ ਉੱਘੇ ਅਦਾਕਾਰ ਅਮਿਤਾਭ ਬੱਚਨ ਨੇ ਸੋਸ਼ਲ ਮੀਡੀਆ ’ਤੇ ਨਵ-ਵਿਆਹੇ ਜੋੜੇ ਨੂੰ ਵਿਆਹ ਦੀਆਂ ਵਧਾਈਆਂ ਦਿੱਤੀਆਂ ਹਨ। ਅਮਿਤਾਭ ਬੱਚਨ ਨੇ ਫਿਲਮ ‘ਬ੍ਰਹਮਾਸਤਰ’ ਦਾ ਗੀਤ ‘ਕੇਸਰੀਆ’ ਸਾਂਝਾ ਕਰਦੇ ਹੋਏ ਰਣਬੀਰ ਤੇ ਆਲੀਆ ਨੂੰ ਵਿਆਹ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਅਦਾਕਾਰ ਨੇ ਆਖਿਆ, ‘ਸਾਡੇ ਈਸ਼ਾ ਤੇ ਸ਼ਿਵਾ ਨੂੰ ਉਨ੍ਹਾਂ ਦੀ ਜ਼ਿੰਦਗੀ ਦੇ ਅਗਲੇ ਪੜਾਅ ਵਿੱਚ ਦਾਖ਼ਲ ਹੋਣ ’ਤੇ ਬਹੁਤ ਸਾਰਾ ਪਿਆਰ ਤੇ ਸ਼ੁਭਕਾਮਨਾਵਾਂ।’ ਫਿਲਮ ‘ਬ੍ਰਹਮਾਸਤਰ’ ਆਗਾਮੀ 9 ਸਤੰਬਰ ਨੂੰ ਰਿਲੀਜ਼ ਹੋ ਰਹੀ ਹੈ। ਜ਼ਿਕਰਯੋਗ ਹੈ ਕਿ ਅੱਠ ਸਾਲ ਪਹਿਲਾਂ ਇਸ ਫ਼ਿਲਮ ਦੀ ਸ਼ੁਰੂ ਹੋਈ ਸ਼ੂਟਿੰਗ ਦੌਰਾਨ ਹੀ ਰਣਬੀਰ ਤੇ ਆਲੀਆ ਇੱਕ ਦੂਜੇ ਦੇ ਕਰੀਬ ਆਏ ਸਨ।

Previous articleਸੀਐੈੱਨਜੀ ਢਾਈ ਰੁਪਏ ਮਹਿੰਗੀ ਹੋਈ
Next articleਸ਼ੋਪੀਆਂ ਮੁਕਾਬਲੇ ਵਿੱਚ ਚਾਰ ਦਹਿਸ਼ਤਗਰਦ ਹਲਾਕ