ਅਮਿਤ ਸ਼ਾਹ ਨੂੰ ਕੇਂਦਰੀ ਕੈਬਿਨੇਟ ਦੀ ਕੁਰਸੀ ਤੋਂ ਤੁਰੰਤ ਬਰਸਖ਼ਸਤ ਕੀਤਾ ਜਾਵੇ

ਗੜ੍ਹਸ਼ੰਕਰ  (ਸਮਾਜ ਵੀਕਲੀ) (ਬਲਵੀਰ ਚੌਪੜਾ) ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੀ ਸੋਚ ਅਤੇ ਜ਼ਮਹੂਰੀਅਤ ਨੂੰ ਪਰਨਾਏ ਪਿੰਡ  ਵਾਸੀਆਂ ਦੀ ਮੀਟਿੰਗ ਸ਼ਾਦੀ ਰਾਮ ਕਪੂਰ ਅਤੇ ਪ੍ਰਿੰਸੀਪਲ ਦੇਸ ਰਾਜ ਦੀ ਅਗਵਾਈ ਵਿੱਚ  ਪਿੰਡ ਪੋਸ਼ੀ ਵਿਖ਼ੇ ਕੀਤੀ ਗਈ|ਇਸ ਮੀਟਿੰਗ ਵਿੱਚ ਬੁਲਾਰਿਆਂ ਨੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਪਾਰਲੀਮੈਂਟ ਵਿੱਚ ਬਾਬਾ ਸਾਹਿਬ ਵਾਰੇ ਵਰਤੇ ਅਪਮਾਨਜਨਕ ਸ਼ਬਦਾਂ ਦੀ ਸਖ਼ਤ ਨਿਖੇਧੀ ਕੀਤੀ ਗਈ ਅਤੇ ਪ੍ਰਧਾਨ ਮੰਤਰੀ ਤੋਂ ਮੰਗ ਕੀਤੀ ਅਜਿਹਾ ਗ਼ੈਰ ਜ਼ਿੰਮੇਵਾਰੀ ਵਾਲਾ ਵਤੀਰਾ ਰੱਖਣ ਵਾਲੇ ਗ੍ਰਹਿ ਮੰਤਰੀ ਨੂੰ ਤੁਰੰਤ ਹੀ ਕੈਬਿਨੇਟ ਵਿਚੋ ਬਰਖਾਸਤ ਕੀਤਾ ਜਾਵੇ ਤਾਂ ਕਿ ਭਵਿੱਖ ਵਿਚ ਕੋਈ ਅਜਿਹਾ ਆਗੂ ਤਾਕਤ ਦੇ ਨਸ਼ੇ ਵਿਚ ਚੂਰ ਹੋ ਕੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਵਾਰੇ ਅਜਿਹੇ ਸ਼ਬਦਾਂ ਦਾ ਪ੍ਰਯੋਗ ਨਾ ਕਰ ਸਕੇ। ਇਸ ਸਮੇਂ ਅਹਿਦ ਕੀਤਾ ਗਿਆ ਕਿ ਬਾਬਾ ਸਾਹਿਬ ਦੀ ਸੋਚ, ਭਾਰਤੀ ਸੰਵਿਧਾਨ ਦੀ ਧਰਮ ਨਿਰਪੱਖਤਾ ਤੇ ਜਮਹੂਰੀਅਤ,ਲੋਕਾਂ ਦੀ ਭਾਈਚਾਰਕ ਦੀ ਰਾਖੀ ਹਰ ਹਾਲਤ ਵਿੱਚ ਕੀਤੀ ਜਾਵੇਗੀ ਅਤੇ ਫਿਰਕੂ ਸ਼ਕਤੀਆਂ ਦੀਆਂ ਦਾ ਡਟਵਾਂ ਵਿਰੋਧ ਕੀਤਾ ਜਾਵੇਗਾ ਭਾਵੇਂ ਕਿ ਇਸ ਲਈ ਆਪਣੀਆਂ ਜਾਨਾਂ ਹੀ ਕੋਈ ਨਾ ਕੁਰਬਾਨ ਕਰਨੀਆਂ ਪੈਣ।ਇਸ ਮੌਕੇ ਰਣਜੀਤ ਸਿੰਘ, ਬਾਬੂ ਗੋਪਾਲ ਦਾਸ, ਲੈਕ. ਸ਼ਾਮ ਸੁੰਦਰ,ਸੁਰਿੰਦਰ ਪਾਲ,ਜਤਿੰਦਰ ਸਿੰਘ,ਸ਼ਿਵਮ,ਜਸਵੀਰ ਕੌਰ,ਚਾਨਣ ਰਾਮ, ਬਾਬਾ ਹਰਬਿਲਾਸ,ਇੰਦਰਜੀਤ ਸਿੰਘ,ਰੇਸ਼ਮ ਲਾਲ,ਹਰਮਨ,ਰਾਜ ਕੁਮਾਰ, ਕਿਹਰ ਸਿੰਘ,ਹਰਸ਼ਦੀਪ, ਤਾਨੀਆਂ,ਨਿਸ਼ਾ,ਸੁਰਜੀਤ ਸਿੰਘ ਹਾਜ਼ਿਰ ਸਨ|

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਭਗਤੀਮਈ ਜੀਵਨ ਬ੍ਰਾਹਮਗਿਆਨ ਦੀ ਪ੍ਰਾਪਤੀ ਤੋਂ ਬਾਅਦ ਜੀਵਨ ਸ਼ੁਰੂ ਹੁੰਦਾ ਹੈ : ਮਾਤਾ ਸੁਦੀਕਸ਼ਾ ਜੀ
Next articleਇਸ ਗ਼ਰੀਬ ਪਰਿਵਾਰ ਦੀ ਵੱਧ ਤੋਂ ਵੱਧ ਮੱਦਦ ਕੀਤੀ ਜਾਵੇਂ :- ਡਾ ਸੋਨੀ ਬੋੜਾ