ਜਲੰਧਰ,(ਸਮਾਜ ਵੀਕਲੀ) (ਜੱਸਲ)– ਅੱਜ ਅੰਬੇਡਕਰ ਸੈਨਾ ਆਗੂ ਮੂਲਨਿਵਾਸੀ ਸ੍ਰੀ ਧਰਮਵੀਰ ਦੀ ਅਗਵਾਈ ਵਿੱਚ ਦੇਸ਼ ਦੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਅਰਥੀ ਫੂਕ ਮੁਜ਼ਾਹਰਾ ਫਗਵਾੜਾ ਵਿਖੇ ਕੀਤਾ ਗਿਆ। ਜਿਸ ਵਿੱਚ ਬੁੱਧੀਜੀਵੀ ਅੰਬੇਡਕਰੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਕਿਉਂਕਿ ਸੰਸਦ ਵਿੱਚ ਭਾਰਤ ਦੇਸ਼ ਦੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਵਲੋਂ ਪੂਜਨੀਕ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਬਾਰੇ ਭੱਦੀ ਸ਼ਬਦਾਵਲੀ ਬੋਲੀ ਗਈ। ਜਿਸ ਕਾਰਨ ਬਹੁਜਨ ਸਮਾਜ ਦੇ ਲੋਕਾਂ ਵਿੱਚ ਭਾਰੀ ਗੁੱਸਾ ਹੋਣਾ ਸੁਭਾਵਿਕ ਹੈ। ਇਸ ਮੌਕੇ ‘ਤੇ ਐਡਵੋਕੇਟ ਹਰਭਜਨ ਸਾਂਪਲਾ ਜਨਰਲ ਸਕੱਤਰ ਬੁੱਧ ਵਿਹਾਰ ਟਰੱਸਟ ਸੋਫੀ ਪਿੰਡ ਅਤੇ ਮਿਸ਼ਨਰੀ ਲੇਖਕ ਸੋਹਣ ਸਹਿਜਲ ਨੇ ਕਿਹਾ ਕਿ ਭਾਰਤ ਦੇ ਸਭ ਤੋਂ ਉੱਚ ਅਹੁਦੇ ‘ਤੇ ਬਿਰਾਜਮਾਨ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੂੰ ਕਰੋੜਾਂ ਦੇਸ਼ ਵਾਸੀਆਂ ਕੋਲੋਂ ਮਾਫੀ ਮੰਗਣੀ ਚਾਹੀਦੀ ਹੈ, ਕਿਉਂਕਿ ਉਹਨਾਂ ਨੇ ਬਾਬਾ ਸਾਹਿਬ ਦਾ ਸੰਸਦ ਵਿੱਚ ਅਪਮਾਨ ਕੀਤਾ ਹੈ। ਬਾਬਾ ਸਾਹਿਬ ‘ ਭਾਰਤ ਰਤਨ ‘ ਹੀ ਨਹੀਂ ਸਗੋਂ ‘ਵਿਸ਼ਵ ਰਤਨ ‘ ਸਨ। ਜੋ ਪੂਰੇ ਵਿਸ਼ਵ ਵਿੱਚੋਂ 6 ਗਿਣੇ ਚੁਣੇ ਬੁੱਧੀਜੀਵੀਆਂ ਵਿੱਚੋਂ ਇੱਕ ਸਨ। ਬਾਬਾ ਸਾਹਿਬ ਜੀ ਪੂਰੇ ਦੇਸ਼ ਵਿੱਚ ਅਜਿਹੇ ਮਹਾਂਪੁਰਸ਼ ਹੋਏ ਹਨ ,ਜਿਨਾਂ ਨੇ ਡਾਕਟਰ ਆਫ ਸਾਇੰਸ ਦੀ ਡਿਗਰੀ, ਜੋ ਅੱਠ ਸਾਲਾਂ ਵਿੱਚ ਹੋਣੀ ਸੀ, ਉਸ ਨੂੰ ਮਾਤਰ ਦੋ ਸਾਲ ਤਿੰਨ ਮਹੀਨੇ ਵਿੱਚ ਪੂਰਾ ਕੀਤਾ ਸੀ। ਬਾਬਾ ਸਾਹਿਬ ਜੀ ਨੇ ਦੇਸ਼ ਦੇ ਸੰਵਿਧਾਨ ਨੂੰ ਲਿਖਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਸ੍ਰੀ ਅਮਿਤ ਸ਼ਾਹ ਜੀ ਦੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ ਅਪਮਾਨ ਕਰਨ ‘ਤੇ ਪੂਰੇ ਵਿਸ਼ਵ ਵਿੱਚ ਭਾਰਤ ਦਾ ਕੱਦ ਵੀ ਨੀਵਾਂ ਹੋਇਆ ਹੈ। ਇਸ ਲਈ ਸ੍ਰੀ ਸ਼ਾਹ ਨੂੰ ਪਾਰਲੀਮੈਂਟ ਤੋਂ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਹੈ ਅਤੇ ਦੇਸ਼ ਦੇ ਕਰੋੜਾਂ ਬਹੁਜਨ ਸਮਾਜ ਦੇ ਲੋਕਾਂ ਕੋਲੋਂ ਮਾਫੀ ਮੰਗਣੀ ਚਾਹੀਦੀ ਹੈ, ਜਿਨ੍ਹਾਂ ਦੇ ਹਿਰਦੇ ਬਲੂੰਧਰੇ ਗਏ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly