ਅਮਰੀਕਾ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਸਿਆਟਲ ਦੀ ਸਰਜ਼ਮੀਨ ਤੇ ਵੱਸਦੇ ਕਬੱਡੀ ਦੇ ਉੱਘੇ ਖੇਡ ਪ੍ਰਮੋਟਰ , ਜਰਖੜ ਖੇਡਾਂ ਦੇ ਐਨਆਰਈ ਵਿੰਗ ਦੇ ਚੇਅਰਮੈਨ ਮਨਮੋਹਣ ਗਰੇਵਾਲ ਉਰਫ ਮੋਹਣਾ ਜੋਧਾਂ ਅਤੇ ਉਹਨਾਂ ਦੀ ਪੂਰੀ ਖੇਡ ਕਮੇਟੀ ਵੱਲੋਂ ਸਿਆਟਲ ਵਿਖੇ ਉਚੇਚੇ ਤੌਰ ਤੇ ਪੁੱਜੇ ਕਬੱਡੀ ਦੇ ਅੰਤਰਰਾਸ਼ਟਰੀ ਪੱਧਰ ਤੇ ਆਪਣੀ ਪਹਿਚਾਣ ਬਣਾ ਚੁੱਕੇ ਨਾਮੀ ਕਮੈਂਟੇਟਰ ਮੱਖਣ ਅਲੀ, ਸੁਰਜੀਤ ਸਿੰਘ ਕਕਰਾਲੀ , ਨਾਮੀ ਕਬੱਡੀ ਖਿਡਾਰੀ ਰਣਜੀਤ ਸਿੰਘ ਸਹੌਲੀ ਅਤੇ ਕਬੱਡੀ ਕੋਚ ਦਵਿੰਦਰ ਸਿੰਘ ਚਮਕੌਰ ਸਾਹਿਬ ਦੀਆਂ ਕਬੱਡੀ ਖੇਡ ਪ੍ਰਤੀ ਵਧੀਆ ਸੇਵਾਵਾਂ ਨੂੰ ਵੇਖਦਿਆਂ ਸਿਆਟਲ ਦੇ ਮਹਾਰਾਜ ਪੈਲੇਸ ਕਿੰਟ ਦੇ ਵੈਂਕਟ ਹਾਲ ਵਿਖੇ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਵਿਸ਼ੇਸ਼ ਸਨਮਾਨ ਕੀਤਾ ਗਿਆ । ਇਸ ਮੌਕੇ ਚਾਰੇ ਸ਼ਖਸੀਅਤਾਂ ਨੂੰ ਯਾਦਗਾਰੀ ਐਵਾਰਡਾਂ ਨਾਲ ਸਨਮਾਨਿਆ ਗਿਆ। ਇਸ ਮੌਕੇ ਕਬੱਡੀ ਕਮੈਂਟੇਟਰ ਮੱਖਣ ਅਲੀ ਅਤੇ ਸਰਜੀਤ ਕਕਰਾਲੀ ਨੇ ਆਖਿਆ ਕਿ ਕਬੱਡੀ ਦੇ ਖੇਤਰ ਵਿੱਚ ਮੋਹਣਾ ਜੋਧਾਂ ਹੋਰਾਂ ਦਾ ਖਾਸ ਕਰਕੇ ਅਮਰੀਕਾ ਦੇ ਕਬੱਡੀ ਵਿੱਚ ਵਿਸ਼ੇਸ਼ ਯੋਗਦਾਨ ਹੈ । ਉਨਾ ਵੱਲੋਂ ਬਣਾਈ ਗਈ ਕਬੱਡੀ ਟੀਮ ਪੰਜਾਬ ਸਪੋਰਟਸ ਕਬੱਡੀ ਕਲੱਬ ਸਿਆਟਲ ਨੇ ਟੀਮ ਦੇ ਕਪਤਾਨ ਪਾਲਾ ਜਲਾਲਪੁਰ ਦੀ ਅਗਵਾਈ ਹੇਠ ਅਮਰੀਕਾ ਦੇ ਕਬੱਡੀ ਜਗਤ ਵਿੱਚ ਕੁਝ ਵਰੇ ਪਹਿਲਾਂ ਇੱਕ ਵਿਲੱਖਣ ਪਹਿਚਾਣ ਬਣਾਈ ਸੀ, ਇਸ ਟੀਮ ਵਿੱਚ ਕਬੱਡੀ ਦੇ ਸਾਰੇ ਦੁਨੀਆਂ ਪ੍ਰਸਿੱਧ ਸਟਾਰ ਖਿਡਾਰੀ ਖੇਡਦੇ ਸਨ। ਇਸ ਟੀਮ ਕਰਕੇ ਹੀ ਸਿਆਟਲ ਸ਼ਹਿਰ ਕਬੱਡੀ ਦੇ ਖੇਤਰ ਵਿੱਚ ਬਹੁਤ ਚਰਚਿਤ ਹੋ ਗਿਆ ਸੀ। ਇਸ ਤੋਂ ਇਲਾਵਾ ਮੋਹਣਾ ਜੋਧਾਂ ਹੋਰਾਂ ਨੇ ਪੰਜਾਬ ਦੀਆਂ ਖੇਡਾਂ ਦੀ ਬੇਹਤਰੀ ਲਈ ਹਰ ਸਾਲ ਆਪਣਾ ਅਹਿਮ ਯੋਗਦਾਨ ਦਿੰਦੇ ਹਨ। ਮਾਲਵੇ ਦੀਆਂ ਮਕਬੂਲ ਜਰਖੜ ਖੇਡਾਂ ਉੱਤੇ ਉਹਨਾਂ ਦੇ ਸਤਿਕਾਰਯੋਗ ਪਿਤਾ ਸਵਰਗੀ ਸਰਦਾਰ ਨਾਇਬ ਸਿੰਘ ਗਰੇਵਾਲ ਜੋਧਾਂ ਦੀ ਯਾਦ ਵਿੱਚ ਕਬੱਡੀ ਦਾ ਹਰ ਸਾਲ ਵੱਡਾ ਕੱਪ ਹੁੰਦਾ ਹੈ। ਉਹਨਾਂ ਦੱਸਿਆ ਕਿ ਜਰਖੜ ਖੇਡਾਂ ਦੇ ਫਾਈਨਲ ਸਮਾਰੋਹ ਤੇ ਇਸ ਵਰ੍ਹੇ ਦਾ ਸਵਰਗੀ ਕਬੱਡੀ ਕੋਚ ਦੇਵੀ ਦਿਆਲ ਯਾਦਗਰੀ ਐਵਾਰਡ ਵੀ ਕਬੱਡੀ ਦੇ ਨਾਮੀ ਕਮੈਂਟੇਟਰ ਮੱਖਣ ਅਲੀ ਨੂੰ ਦੇਕੇ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਭਾਈ ਮਨਮੋਹਣ ਗਰੇਵਾਲ ਪੁਰਖ ਮਣਾ ਯੋਧਾ ਹੋਰਾਂ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਆਖਦਿਆਂ ਆਖਿਆ ਕਿ ਉਹਨਾਂ ਦਾ ਮੁਢਲਾ ਫਰਜ ਬਣਦਾ ਹੈ ਕਿ ਜੋ ਵੀ ਇਨਸਾਨ ਖੇਡਾਂ ਦੇ ਖੇਤਰ ਵਿੱਚ ਆਪਣੀ ਵਧੀਆ ਸੇਵਾਵਾਂ ਦਿੰਦਾ ਹੈ ਉਸਨੂੰ ਵਧੀਆ ਮਾਣ ਸਤਿਕਾਰ ਦਿੱਤਾ ਜਾਵੇ। ਇਸ ਮੌਕੇ ਬਾਈ ਪਾਲੀ ਅਟਵਾਲ ਅਮਰੀਕਾ , ਤੇਜਿੰਦਰ ਸਿੰਘ ਢਿੱਲੋਂ,ਮਨਜੀਤ ਸਿੰਘ ਚਾਹਲ, ਕੁਲਵੰਤ ਸਿੰਘ ਮਿਨਹਾਸ, ਖਹਿਰਾ ਬਾਈ, ਬਲਜੀਤ ਸਿੰਘ ਸੈਹਂਬੀ , ਕਰਨੈਲ ਸਿੰਘ ਕੈਲ, ਹਰਸਿਮਰਤ ਸਿੰਘ ਚਾਹਿਲ, ਜੁਗਰਾਜ ਸਿੰਘ ਜੋਧਾਂ, ਗੁਰਲਾਲਪ੍ਰੀਤ ਸਿੰਘ ਜਰਖੜ ਆਦਿ ਸਿਆਟਲ ਦੀਆਂ ਹੋਰ ਨਾਮੀ ਸ਼ਖਸੀਅਤਾਂ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



