HOME ਅਮਰੀਕਾ ਵੱਲੋਂ ਬ੍ਰਾਹਮਣਾਂ ਉੱਤੇ ਕੀਤੀ ਗਈ ਟਿੱਪਣੀ ਨਿੰਦਨਯੋਗ:- ਰਵਿੰਦਰ ਵੈਸ਼ਨਵ

ਅਮਰੀਕਾ ਵੱਲੋਂ ਬ੍ਰਾਹਮਣਾਂ ਉੱਤੇ ਕੀਤੀ ਗਈ ਟਿੱਪਣੀ ਨਿੰਦਨਯੋਗ:- ਰਵਿੰਦਰ ਵੈਸ਼ਨਵ

ਰਵਿੰਦਰ ਵੈਸ਼ਨਵ

ਡੇਰਾਬਸੀ   (ਸਮਾਜ ਵੀਕਲੀ)   ਸੰਜੀਵ ਸਿੰਘ ਸੈਣੀ :- ਅਮਰੀਕਾ ਨੇ ਆਪਣਾ ਦਬਦਬਾ ਕਾਇਮ ਰੱਖਣ ਲਈ ਵਰਲਡ ਪਾਵਰ ਦੇ ਨਾਤੇ ਵੱਖ ਵੱਖ ਦੇਸ਼ਾਂ ਉੱਤੇ ਟੈਰਿਫ ਵਾਰ ਦਾ ਯੁੱਧ ਛੇੜ ਰੱਖਿਆ ਹੈ ਜਿਹਦੇ ਵਿੱਚ ਸਭ ਤੋਂ ਵੱਧ ਟੈਰਿਫ ਉਸਨੇ ਹਿੰਦੁਸਤਾਨ ਅਤੇ ਚਾਈਨਾ ਉੱਤੇ ਲਗਾਏ ਹਨ ਜੋ ਕਿ ਅਮਰੀਕਾ ਦੀ ਦੁਨੀਆ ਉੱਪਰ ਦਾਦਾਗਿਰੀ ਕਾਇਮ ਰੱਖਣ ਦੀ ਕੋਝੀ ਚਾਲ ਹੈ, ਇਹ ਗੱਲ ਕਰਦੇ ਬ੍ਰਾਹਮਣ ਸਭਾ ਪੰਜਾਬ ਦੇ ਮੀਤ ਪ੍ਰਧਾਨ ਅਤੇ ਡੇਰਾਬੱਸੀ ਦੇ ਪ੍ਰਧਾਨ ਰਵਿੰਦਰ ਵੈਸ਼ਣਵ ਡੇਰਾਬੱਸੀ ਨੇ ਕਿਹਾ ਕਿ ਉਸ ਤੋਂ ਵੀ ਥੱਲੇ ਡਿੱਗ ਗਏ ਅਮੇਰਿਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਦੇ ਸਲਾਹਕਾਰ ਪੀਟਰ ਨਵਾਰੋ ਨੇ ਬੀਤੇ ਦਿਨੀਂ ਹਿੰਦੁਸਤਾਨ ਉੱਤੇ ਦੋਸ਼ ਲਾਇਆ ਕਿ ਹਿੰਦੁਸਤਾਨ ਵਿੱਚ ਬ੍ਰਾਹਮਣ ਦੇਸ਼ ਦੀਆਂ ਯੋਜਨਾਵਾਂ ਤੇ ਭਾਰੀ ਹਨ ਜਦੋਂ ਕਿ ਵਿਦੇਸ਼ ਨੀਤੀ ਭਾਰਤ ਸਰਕਾਰ ਦੀ ਹੈ ਨਾ ਕਿ ਕਿਸੀ ਜਾਤੀ ਜਾਂ ਵਰਗ ਵਿਸ਼ੇਸ਼ ਦੀ ਨੀਤੀ ਹੈ , ਇਸ ਕਰਕੇ ਅਮਰੀਕਾ ਦੇ ਇਸ ਤਰ੍ਹਾਂ ਦੇ ਬਿਆਨਾਂ ਦੀ ਦੁਨੀਆਂ ਵਿੱਚ ਵੱਸਦੇ ਬ੍ਰਾਹਮਣਾਂ ਵੱਲੋਂ ਤਿੱਖੀ ਆਲੋਚਨਾ ਕੀਤੀ ਜਾ ਰਹੀ ਹੈ । ਜਿਸ ਵਿੱਚ ਪੰਜਾਬ ਬ੍ਰਾਹਮਣ ਸਭਾ ਦੇ ਸੂਬਾ ਮੀਤ ਪ੍ਰਧਾਨ ਰਵਿੰਦਰ ਵੈਸ਼ਨਵ ਡੇਰਾਬੱਸੀ, ਦਿਨੇਸ਼ ਕੁਮਾਰ,ਸਾਬਕਾ ਜਨਰਲ ਸਕੱਤਰ ਨਰਿੰਦਰ ਸ਼ਰਮਾ, ਸੁਸ਼ੀਲ ਵਿਆਸ, ਦੀਪਕ ਸ਼ਰਮਾ, ਰਾਕੇਸ਼ ਅਚਿੰਤ, ਆਸ਼ੀਸ਼ ਅਚਿੰਤ, ਸੁਰੇਸ਼ ਸ਼ਰਮਾ, ਅਨਿਲ ਸ਼ਰਮਾ,ਵੱਲੋਂ ਅਮਰੀਕਾ ਵੱਲੋਂ ਬ੍ਰਾਹਮਣਾਂ ਦੇ ਵਿਰੋਧ ਵਿੱਚ ਦਿੱਤੇ ਗਏ ਬਿਆਨ ਦੀ ਸਖਤ ਨਿੰਦਾ ਕੀਤੀ ਹੈ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleNCC ਗਰੁੱਪ ਕਮਾਂਡਰ ਦਾ ਸੀ.ਟੀ. ਯੂਨੀਵਰਸਿਟੀ ਦੌਰਾ
Next articleਕੇਂਦਰੀ ਭਾਜਪਾ ਸਰਕਾਰ ਦੀ ਪੰਜਾਬ ਵੱਲ ਪਿੱਠ ਅਤਿ ਨਿੰਦਣਯੋਗ- ਝੱਜ, ਬਰਮੀ