ਨਿਊਯਾਰਕ ਦੇ ਅੰਬੇਡਕਰੀਆਂ ਨੇ ਮਨੂੰ ਸਮ੍ਰਿਤੀ ਅਤੇ ਅਮਿਤ ਸਾਹ ਦਾ ਪੁਤਲਾ ਫੂਕਣ ਤੋ ਬਾਅਦ ਭੀਮਾ ਕੋਰੇਗਾਓ ਅਤੇ ਨਵੇਂ ਸਾਲ ਦੇ ਜਸ਼ਨ ਮਨਾਏ

ਨਿਊਯਾਰਕ (ਸਮਾਜ ਵੀਕਲੀ)  (ਸਤਨਾਮ ਸਿੰਘ ਸਹੂੰਗੜਾ) ਨਿਊਯਾਰਕ ਵਿੱਚ ਬਾਬਾ ਸਾਹਿਬ ਜੀ ਦੇ ਪੈਰੋਕਾਰਾਂ ਨੇ ਉਨ੍ਹਾਂ ਦੁਆਰਾ ਦਰਸਾਏ ਮਾਰਗ ਅਨੁਸਾਰ ਨਵਾਂ ਸਾਲ ਸ਼ੁਰੂ ਹੋਣ ਤੋਂ ਪਹਿਲਾ ਮਨੂੰ ਸਮ੍ਰਿਤੀ ਜੋ ਕਿ ਹਿੰਦੂਆਂ ਦਾ ਧਾਰਮਿਕ ਗ੍ਰੰਥ ਹੈ। ਜਿਸ ਵਿੱਚ ਲਿਖਿਆ ਗਿਆ ਹੈ ਕਿ ਪਸ਼ੂ, ਸ਼ੂਦਰ, ਢੋਲ ਅਤੇ ਗੰਵਾਰ ਨਾਰੀ ਇਹ ਸੱਭ ਤਾੜਨ ਕੇ ਅਧਿਕਾਰੀ ਅਤੇ ਇਸ ਮਨੂੰ ਸਮ੍ਰਿਤੀ ਅਨੁਸਾਰ ਮਨੂੰਵਾਦੀ ਲੋਕ ਭਾਰਤ ਨੂੰ ਚਲਾਉਂਦੇ ਸੀ ਅਤੇ ਹੁਣ ਫਿਰ ਉਸੇ ਤਰਾਂ ਚਲਾਉਣਾ ਚਾਹੁੰਦੇ ਹਨ। ਇਸ ਕਰਕੇ ਬਾਬਾ ਸਾਹਿਬ ਜੀ ਨੇ 25 ਦਸੰਬਰ 1927 ਨੂੰ ਸ਼ਰੇਆਮ ਖੁੱਲ੍ਹੇ ਮੈਦਾਨ ਵਿੱਚ ਇੱਕ ਬ੍ਰਾਹਮਣ ਹੱਥੋਂ ਇਸ ਨੂੰ ਜਲਾ ਕੇ ਡੂਘੇ ਖੰਡੇ ਵਿੱਚ ਦਫ਼ਨਾਇਆ ਸੀ ਤਾਂ ਕਿ ਅਜਾਦੀ ਤੋਂ ਬਾਅਦ ਮਨੂੰਵਾਦੀ ਲੋਕ ਫਿਰ ਤੋਂ ਮਨੂੰਸਮ੍ਰਿਤੀ ਲਾਗੂ ਨਾ ਕਰ ਸਕਣ। ਪਰ ਅਫਸੋਸ ਦੀ ਗੱਲ ਇਹ ਹੈ ਕਿ ਜਿਨ੍ਹਾਂ ਲੋਕਾਂ ਨੂੰ ਮਨੂੰਵਾਦੀਆਂ ਨੇ ਗੁਲਾਮ ਬਣਾਇਆ ਸੀ ਓਹੀ ਲੋਕ ਫਿਰ ਊਨਾਂ ਦੇ ਚੁੰਗਲ ਵਿੱਚ ਫਸਦੇ ਜਾ ਰਹੇ ਹਨ। ਉਨ੍ਹਾਂ ਦੁਆਰਾ ਬਣਾਈਆਂ ਹੋਈਆਂ ਜਾਤਾਂ-ਪਾਤਾਂ, ਕਰਮ ਕਾਂਡ, ਫੋਕੇ ਅਡੰਬਰ, ਵਹਿਮ ਭਰਮ ਅਤੇ ਜਾਦੂ ਟੂਣਿਆਂ ਤੋਂ ਬਾਹਰ ਨਹੀਂ ਆ ਰਹੇ। ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਆਪਣੇ ਲੋਕਾਂ ਨੂੰ ਇਨ੍ਹਾਂ ਗੱਲਾਂ ਚੋਂ ਕੱਢਣ ਵਾਸਤੇ ਆਪਣਾ ਪਰਿਵਾਰ ਅਤੇ ਆਪਾ ਵਾਰ ਦਿੱਤਾ। ਫਿਰ ਵੀ ਸਾਡੇ ਪੜ੍ਹੇ ਲਿਖੇ ਲੋਕ ਖਾਸ ਕਰਕੇ ਔਰਤਾਂ ਸਮਝਣ ਦਾ ਨਾਮ ਨਹੀਂ ਲੈ ਰਹੀਆਂ। ਸਪੈਸ਼ਲ ਜਿਹੜੀਆਂ ਔਰਤਾਂ ਭਾਰਤ ਤੋਂ ਬਾਹਰਲੇ ਦੇਸਾ ਵਿੱਚ ਆ ਗਈਆਂ ਹਨ। ਉਹ ਫੋਕੇ ਭਰਮ ਭਲੇਖਿਆ ਵਿੱਚ ਰਹਿ ਕੇ ਵੀ ਸਮਝ ਰਹੀਆਂ ਹਨ, ਕਿ ਸ਼ਾਇਦ ਅਸੀ ਬਾਹਰ ਆ ਕੇ ਪੀ ਐਚ ਡੀ ਕਰਨ ਦੇ ਬਰਾਬਰ ਡਿਗਰੀ ਲੈ ਲਈ ਹੈ। ਬਹੁਤ ਸਾਰੀਆਂ ਔਰਤਾਂ ਆਪਣਾ ਪਿਛੋਕੜ ਭੁੱਲ ਚੁੱਕੀਆਂ ਹਨ। ਉਹ ਆਪਣੇ ਆਪ ਨੂੰ ਮਹਾਰਾਜਾ ਪਟਿਆਲਾ ਖਾਨਦਾਨ ਵਿੱਚੋਂ ਹੀ ਸਮਝ ਰਹੀਆਂ ਹਨ। ਆਪਣੀ ਔਕਾਤ ਨੂੰ ਭੁੱਲ ਚੁੱਕੀਆਂ ਹਨ। ਇਸੇ ਤਰਾਂ ਬਹੁਤ ਸਾਰੇ ਐਨ.ਆਰ.ਆਈਜ਼ ਸਾਥੀ ਜੋ ਆਪਣੇ ਆਪ ਨੂੰ ਅੰਬੇਡਕਰੀ ਤਾ ਕਹਾਉਂਦੇ ਹਨ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਨਾਮ ਉੱਪਰ ਸੰਸਥਾਵਾਂ ਤਾ ਬਣਾ ਕੇ ਬੈਠੇ ਹਨ ਪਰ ਕੰਮ ਉਨ੍ਹਾਂ ਤੋਂ ਬਿਲਕੁੱਲ ਉਲਟ ਕਰਦੇ ਨਜ਼ਰ ਆ ਰਹੇ ਹਨ। ਜੇਕਰ ਸਾਰੇ ਐਨ.ਆਰ ਆਈਜ਼ ਇੱਕ ਮੰਚ ਉੱਤੇ ਇਕੱਠੇ ਹੋ ਕੇ ਬਾਬਾ ਸਾਹਿਬ ਅੰਬੇਡਕਰ ਜੀ ਦੇ ਦਰਸਾਏ ਮਾਰਗ ਉੱਪਰ ਚੱਲਣ ਤਾਂ ਪੰਜਾਬ ਨੂੰ ਮੁੜ ਸੋਨੇ ਦੀ ਚਿੜੀ ਬਣਾ ਸਕਦੇ ਹਨ ਅਤੇ ਮਨੂੰ ਵਾਦੀ ਵਿਚਾਰਧਾਰਾ ਦਾ ਮੂੰਹ ਤੋੜਵਾਂ ਜਬਾਬ ਦੇ ਸਕਦੇ ਹਨ। ਸਾਰੇ ਅੰਬੇਡਕਰੀਆਂ ਨੂੰ ਇਕੱਠੇ ਹੋ ਕੇ ਸਾਰੇ ਆਪਣੇ  ਗੁਰੂਘਰਾਂ, ਮੰਦਿਰਾਂ ਅਤੇ ਵਿਹਾਰਾਂ ਵਿੱਚ ਮਨੂੰ ਸਮ੍ਰਿਤੀ ਦਹਿਨ ਦਿਵਸ ਅਤੇ ਭੀਮਾ ਕੋਰੇ ਗਾਓ ਵਰਗੇ ਪ੍ਰੋਗਾਮ ਕਰਨੇ ਚਾਹੀਦੇ ਹਨ ਤਾਂ ਕਿ ਆਪਣੇ ਡਰਪੋਕ ਲੋਕ ਇਨ੍ਹਾਂ ਤੋ ਕੁੱਝ ਸਿੱਖ ਕੇ ਬਹਾਦਰ ਬਣ ਸਕਣ ਅਤੇ ਆਪਣੇ ਇਤਿਹਾਸ ਤੋ ਜਾਣੂ ਹੋ ਸਕਣ। ਆਸ ਕਰਦੇ ਹਾਂ ਕਿ 2025 ਵਾਲਾ ਸਾਲ ਅੰਬੇਡਕਰ ਵਾਦ ਦਾ ਹੋਵੇਗਾ ਜੇਕਰ ਮੰਨੂਵਾਦੀਆਂ ਨੇ ਇਸ ਸਾਲ ਮਨੂੰ ਸਮਰਿਤੀ ਲਾਗੂ ਕਰਨ ਵਾਰੇ ਸੋਚਿਆ ਤਾ ਅੰਬੇਡਕਰੀ ਸਾਥੀ ਉਨ੍ਹਾਂ ਦਾ ਮੂੰਹ ਤੋੜਵਾਂ ਜਵਾਬ ਦੇਣਗੇ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਮੈਂ ਆਜ ਤੁਝੇ ਖਾਨਾ ਨਹੀਂ ਖਿਲਾ ਸਕਦਾ ਕਿਉਂਕਿ ਮੇਰੀ ਜੇਬ ਮੇਂ ਆਜ ਏਕ ਭੀ ਪੈਸਾ ਨਹੀਂ ਹੈ -ਸਾਹਿਬ ਕਾਂਸੀ ਰਾਮ
Next articleਰਾਸ਼ਟਰੀ ਸੁਰੱਖਿਆ ਮਹੀਨਾ ਤਹਿਤ ਸੜਕ ਸੁਰੱਖਿਆ ਮੁਹਿੰਮ, 14 ਵਾਹਨਾਂ ਦੇ ਕੀਤੇ ਗਏ ਚਾਲਾਨ