ਜਲੰਧਰ, (ਸਮਾਜ ਵੀਕਲੀ) (ਪਰਮਜੀਤ ਜੱਸਲ) -ਅੱਜ ਸਾਂਝੀ ਅੰਬੇਡਕਰ ਐਕਸ਼ਨ ਕਮੇਟੀ ਜ਼ਿਲ੍ਹਾ ਮਾਲੇਰਕੋਟਲਾ ਦੇ ਆਹੁਦੇਦਾਰਾਂ ਵਲੋਂ ਮਹਾਰਾਜਾ ਸਮਰਾਟ ਅਸ਼ੋਕ ਜੀ ਦੀ 2329 ਵੀਂ ਜੈਅੰਤੀ ਸ਼ਰਧਾ ਤੇ ਸਤਿਕਾਰ ਨਾਲ ਮਨਾਈ ।ਕਮੇਟੀ ਦੇ ਪ੍ਰਧਾਨ ਜੋਰਾ ਸਿੰਘ ਚੀਮਾ ਨੇ ਕਿਹਾ ਕਿ ਸਮਰਾਟ ਅਸ਼ੋਕ ਇੱਕ ਬੋਧੀ ਰਾਜਾ ਸੀ , ਜਿਸ ਨੇ ਬੁੱਧ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਭਾਰਤ ਵਿੱਚ 84 ਹਜ਼ਾਰ ਸਤੂਪ ਬਣਾਏ ਸਨ। ਜਿਨ੍ਹਾਂ ਵਿੱਚ ਬੌਧ ਗਯਾ ਦਾ ਨਾਂ ਵੀ ਆਉਂਦਾ ਹੈ। ਇਹਨਾਂ ਤੋਂ ਇਲਾਵਾ ਕੇਵਲ ਸਿੰਘ ਬਾਠਾਂ,ਪ੍ਰਿੰਸੀਪਲ ਮੁਖਤਿਆਰ ਸਿੰਘ ਬੀ. ਐੱਸ. ਪੀ.,ਇਸਪਾਖ ਸੈਫ਼ੀ, ਕਾਮਰੇਡ ਅਮਨਦੀਪ ਸਿੰਘ,ਡਾ. ਬਲਾਲੋਂ ਅਤੇ ਹਨੀਫ਼ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਬੁਲਾਰਿਆਂ ਨੇ ਫੈਸਲਾ ਕੀਤਾ ਕਿ ਕਮੇਟੀ ਵੱਲੋਂ ਸਮਰਾਟ ਅਸ਼ੋਕ ਦੀ ਜੈੰਅੰਤੀ ਹਰ ਸਾਲ ਮਨਾਈ ਜਾਵੇਗੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj