HOME ਅੰਬੇਡਕਰ  ਮਿਸ਼ਨ ਸੁਸਾਇਟੀ ਐਸ ਆਈ ਆਰ ਤੇ ਕਰੇਗੀ ਸੈਮੀਨਾਰ

ਅੰਬੇਡਕਰ  ਮਿਸ਼ਨ ਸੁਸਾਇਟੀ ਐਸ ਆਈ ਆਰ ਤੇ ਕਰੇਗੀ ਸੈਮੀਨਾਰ

 फोटो कैप्शन: अंबेडकर मिशन सोसाइटी के नेता मीडिया को जानकारी देते हुए।

ਜਲੰਧਰ   (ਸਮਾਜ ਵੀਕਲੀ)   ਅੰਬੇਡਕਰ ਮਿਸ਼ਨ ਸੁਸਾਇਟੀ (ਰਜਿ.), ਪੰਜਾਬ ਦੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਸੁਸਾਇਟੀ ਦੇ ਪ੍ਰਧਾਨ ਪ੍ਰੋਫੈਸਰ ਬਲਬੀਰ ਦੀ ਪ੍ਰਧਾਨਗੀ ਹੇਠ ਅੰਬੇਡਕਰ ਭਵਨ, ਡਾ. ਅੰਬੇਡਕਰ ਮਾਰਗ, ਜਲੰਧਰ ਵਿਖੇ ਹੋਈ। ਮੀਟਿੰਗ ਵਿੱਚ ਦੇਸ਼ ਦੇ  ਮੌਜੂਦਾ ਹਾਲਾਤਾਂ ਤੇ ਗਹਿਣ ਚਰਚਾ ਕੀਤੀ ਗਈ। ਚਰਚਾ ਵਿੱਚ ਪਾਇਆ ਗਿਆ ਕਿ ਦੇਸ਼ ਵਿੱਚ ਇਸ ਸਮੇਂ ਦੋ ਅਹਿਮ ਭਖਦੇ ਮੁੱਦੇ ਹਨ, ਐਸਆਈਆਰ ਅਤੇ ਜਨਗਣਨਾ, ਜੋ ਬਹੁਤ ਹੀ ਸੰਵੇਦਨਸ਼ੀਲ ਹਨ। ਸੁਸਾਇਟੀ ਨੇ ਐਸ ਆਈ ਆਰ  ਬਾਰੇ ਸਮਾਜ ਨੂੰ ਜਾਣੂ ਕਰਾਉਣ ਲਈ 7 ਜੂਨ, 2026 ਨੂੰ ਇਸ ਵਿਸ਼ੇ ਤੇ ਇੱਕ ਸੈਮੀਨਾਰ ਕਰਨ ਦਾ ਫੈਸਲਾ ਕੀਤਾ ਹੈ। ਇਸ  ਸੈਮੀਨਾਰ ਵਿੱਚ ਮੁੱਖ ਬੁਲਾਰੇ ਸੀਨੀਅਰ ਪੱਤਰਕਾਰ ਸਤਨਾਮ ਸਿੰਘ ਮਾਣਕ ਅਤੇ ਰਿਟਾ. ਪ੍ਰੰਸੀਪਾਲ ਡਾ. ਕੇ. ਐਸ. ਫੁੱਲ ਹੋਣਗੇ। ਇਸ ਮੌਕੇ ਡਾ. ਜੀ.ਸੀ. ਕੌਲ, ਬਲਦੇਵ ਰਾਜ ਭਾਰਦਵਾਜ, ਸੂਰਜ ਵਿਰਦੀ, ਐਡਵੋਕੇਟ ਹਰਭਜਨ ਸਾਂਪਲਾ, ਚਰਨ ਦਾਸ ਸੰਧੂ, ਤਿਲਕ ਰਾਜ, ਡਾ. ਕੇ. ਐਸ. ਫੁੱਲ, ਡਾ. ਮਹਿੰਦਰ ਸੰਧੂ, ਪਰਮਿੰਦਰ ਸਿੰਘ ਖੁਤਣ ,ਕਮਲ ਕੁਮਾਰ, ਮਨਜੀਤ ਸਿੰਘ  ਅਤੇ ਪਸ਼ੋਰੀ ਲਾਲ ਸੰਧੂ ਹਾਜ਼ਰ ਸਨ। ਇਹ ਜਾਣਕਾਰੀ ਅੰਬੇਡਕਰ ਮਿਸ਼ਨ ਸੁਸਾਇਟੀ ਦੇ ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਇੱਕ ਪ੍ਰੈਸ ਬਿਆਨ ਰਾਹੀਂ ਦਿੱਤੀ।

ਬਲਦੇਵ ਰਾਜ ਭਾਰਦਵਾਜ, ਜਨਰਲ ਸਕੱਤਰ, ਅੰਬੇਡਕਰ ਮਿਸ਼ਨ ਸੁਸਾਇਟੀ (ਰਜਿ.), ਪੰਜਾਬ

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

 

Previous articleOlympian Prithipal Singh Hockey Festival at Jharkhar ends with a historic footprint
Next articleअंबेडकर मिशन सोसाइटी एसआईआर पर सेमिनार आयोजित करेगी