HOME ਅੰਬੇਡਕਰ ਮਿਸ਼ਨ ਸੋਸਾਇਟੀ ਨਿਊਜ਼ੀਲੈਂਡ ਵਲੋਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ 135ਵਾਂ...

ਅੰਬੇਡਕਰ ਮਿਸ਼ਨ ਸੋਸਾਇਟੀ ਨਿਊਜ਼ੀਲੈਂਡ ਵਲੋਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ 135ਵਾਂ ਜਨਮ ਦਿਵਸ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਗਿਆ

6

ਸਮਾਜ ਵੀਕਲੀ ਯੂ ਕੇ

ਨਿਊਜ਼ੀਲੈਂਡ- ਅੰਬੇਡਕਰ ਮਿਸ਼ਨ ਸੋਸਾਇਟੀ ਨਿਊਜ਼ੀਲੈਂਡ ਵਲੋਂ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ 135ਵਾਂ ਜਨਮ ਦਿਵਸ 30 ਮਈ 2026 ਦਿਨ ਸ਼ਨੀਵਾਰ ਨੂੰ ਬਹੁਤ ਹੀ ਧੂਮ ਧਾਮ ਨਾਲ ਪੁਕੀਕੋਹੀ ਆਕਲੈਂਡ, ਨਿਊਜ਼ੀਲੈਂਡ ਵਿਖੇ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਸੈਕਟਰੀ ਰੇਸ਼ਮ ਕਰੀਮਪੁਰੀ ਨੇ ਪਹੁੰਚੀਆਂ ਸੰਗਤਾਂ ਨੂੰ ਜੀ ਆਇਆਂ ਆਖ ਕੇ ਕੀਤੀ ਅਤੇ ਪ੍ਰਧਾਨ ਮਹਿੰਦਰਪਾਲ ਡੱਲੀ ਜੀ ਨੇ ਬਾਬਾ ਸਾਹਿਬ ਦੀਆਂ ਸਿੱਖਿਆਵਾਂ ਉੱਤੇ ਸੰਖੇਪ ਚਾਨਣਾ ਪਾਇਆ ਅਤੇ ਬਾਬਾ ਸਾਹਿਬ ਦੇ ਸੁਪਨਿਆ ਨੂੰ ਪੂਰਾ ਕਰਨ ਦਾ ਪ੍ਰਣ ਕੀਤਾ ਤੇ ਸਾਰੀਆਂ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ। ਇਸ ਪ੍ਰੋਗਰਾਮ ਵਿੱਚ ਵੱਖ – ਵੱਖ ਪਬੰਧਕ ਕਮੈਟੀਆ ਨੇ ਸ਼ਿਰਕਤ ਕੀਤੀ ਜਿਵੇਂ ਕੇ ਸ੍ਰੀ ਗੁਰੂ ਰਵਿਦਾਸ ਸਭਾ ਸਭਾ ਬੌਂਬੇ ਹਿੱਲ, ਸ੍ਰੀ ਗੁਰੂ ਰਵਿਦਾਸ ਸਭਾ ਹੈਸਟਿੰਗ, ਬੇਗ਼ਮਪੁਰਾ ਸਿੱਖ ਟੈਂਪਲ ਪਾਪਾਕੁਰਾ ਅਤੇ ਸਿੱਖ ਕੌਂਸਿਲ ਨਿਊਜ਼ੀਲੈਂਡ, ਅੰਬੇਡਕਰ ਸਪੋਰਟਸ ਐਂਡ ਕਲਚਰਲ ਕਲੱਬ ।

ਅੰਬੇਡਕਰ ਮਿਸ਼ਨ ਸੋਸਾਇਟੀ ਦੀ ਪੂਰੀ ਟੀਮ ਪਹੁੰਚੀਆਂ ਸਾਰੀਆਂ ਕਮੇਟੀਆਂ ਅਤੇ ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹੈ ।

ਪਹੁੰਚੇ ਮੁੱਖ ਬੁਲਾਰੇ ਤੇ ਸਾਥੀ: ਪ੍ਰਧਾਨ ਮਹਿੰਦਰਪਾਲ ਡੱਲੀ, ਸੈਕਟਰੀ ਰੇਸ਼ਮ ਕਰੀਮਪੁਰੀ, ਵਾਈਸ ਸੈਕਟਰੀ ਰਾਕੇਸ਼ ਕੁਮਾਰ, ਮੀਡੀਆ ਇੰਚਾਰਜ ਗਿਰੀਸ਼ ਗਿੰਨੀ, ਹਨੀ ਪੁਰਹੀਰਾਂ, ਰੋਮੀਓ, ਰਵਿੰਦਰ ਗਿੰਦਾ, ਨਿਤਿਨ ਪੌਲ, ਮਨਜੀਤ ਸੰਧੂ ਹਾਸਟਿੰਗ, ਬਿੱਲਾ ਮੁਗੋਵਾਲੀਆ, ਦਿਨੇਸ਼ ਵਿਰਦੀ, ਸ਼ਾਮਲਾਲ ਜੱਸਲ, ਮਲਕੀਅਤ ਸਹੋਤਾ, ਕੁਲਵਿੰਦਰ ਝੰਮਟ, ਰਵਿੰਦਰ ਝੰਮਟ, ਜਸਵਿੰਦਰ ਸੰਧੂ, ਨਿਰਮਲਜੀਤ ਸਿੰਘ ਭੱਟੀ, ਅਵਤਾਰ ਤਰਕਸ਼ੀਲ, ਰੁਪਿੰਦਰ ਸੁਮਨ, ਰਾਕੇਸ਼ ਰਾਜੂ, ਲਖਵਿੰਦਰ ਲੇਖ, ਸਤਿੰਦਰ ਪੱਪੀ, ਸੁਰਜੀਤ ਬਿਰਦੀ, MP ਪਰਮਜੀਤ ਪਰਮਾਰ, ਲੇਬਰ ਕੈਂਡੀਡੇਟ ਟਕਾਨਿਨੀ ਖੜਗ ਸਿੰਘ, National Candidate Port Waikato Mathew Paul |

ਲੇਡੀਜ ਵਿੰਗ: ਪ੍ਰਧਾਨ ਜਸਵਿੰਦਰ ਕੌਰ, ਵਾਈਸ ਪ੍ਰਧਾਨ ਨੀਲਮ ਰੱਤੂ, ਸੈਕਟਰੀ ਸੁਨੀਤਾ ਕਰੀਮਪੁਰੀ, ਵਾਈਸ ਸੈਕਟਰੀ ਜੋਤੀ ਬੰਗੜ, ਖਜ਼ਾਨਚੀ ਕਮਲਜੀਤ ਕੌਰ, ਵਾਈਸ ਖਜ਼ਾਨਚੀ ਬਿੰਦੂ ਦੁੱਗਲ, ਮੀਡੀਆ ਇੰਚਾਰਜ ਪ੍ਰਿਆ ਪੌਲ, ਵਾਈਸ ਮੀਡੀਆ ਇੰਚਾਰਜ ਅੰਜਨਾ ਕੁਮਾਰੀ, ਈਵੈਂਟ ਮੈਨੇਜਮੈਂਟ ਰਾਜ ਰਾਣੀ, ਵਾਈਸ ਈਵੈਂਟ ਮੈਨੇਜਮੈਂਟ ਪ੍ਰਿਅੰਕਾ ਸੋਨੀ ।
ਜੈ ਭੀਮ ਜੈ ਭਾਰਤ

Previous articleਚੰਬਾ ਵਿੱਚ ਸੈਲਾਨੀਆਂ ਦੀ ਕਾਰ ਡੂੰਘੀ ਖੱਡ ਵਿੱਚ ਡਿੱਗੀ, 8 ਮੌਤਾਂ; ਗੱਡੀ ਮਲਬੇ ਵਿੱਚ ਢਹਿ ਗਈ
Next articleਸ਼ਾਂਤੀ ਗੱਲਬਾਤ ਦੌਰਾਨ, ਈਰਾਨ ਨੇ ਇੱਕ ਅਮਰੀਕੀ MQ-1 ਡਰੋਨ ਨੂੰ ਡੇਗਣ ਦਾ ਦਾਅਵਾ ਕੀਤਾ ਹੈ