ਸਮਾਜ ਵੀਕਲੀ ਯੂ ਕੇ
ਨਿਊਜ਼ੀਲੈਂਡ- ਅੱਜ ਅੰਬੇਡਕਰ ਮਿਸ਼ਨ ਸੋਸਾਇਟੀ ਨਿਊਜ਼ੀਲੈਂਡ ਦੀ ਲੇਡੀਜ ਵਿੰਗ ਵੱਲੋ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ 135 ਵੇਂ ਜਨਮ ਦਿਵਸ ਸਬੰਧੀ ਡਿਨਰ ਪਾਰਟੀ ਦਾ ਆਯੋਜਨ Curry & Craft Indian Restaurant, Drury ਵਿਖੇ ਕੀਤਾ ਗਿਆ ਜਨਰਲ ਸੈਕਟਰੀ ਸੁਨੀਤਾ ਕਰੀਮਪੁਰੀ ਜੀ ਨੇ ਪਹੁੰਚੀਆਂ ਸਾਰੀਆਂ ਲੇਡੀਜ ਦਾ ਧੰਨਵਾਦ ਕੀਤਾ ਤੇ ਲੇਡੀਜ ਵਿੰਗ ਦੇ ਪ੍ਰਧਾਨ ਜਸਵਿੰਦਰ ਕੌਰ ਜੀ ਨੇ ਬਾਬਾ ਸਾਹਿਬ ਅੰਬੇਡਕਰ ਜੀ ਦੀ ਜੀਵਨੀ ਉੱਤੇ ਸੰਖੇਪ ਜਾਣਕਾਰੀ ਦਿੱਤੀ । ਬਹੁਜਨ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਡਾਕਟਰ ਅਵਤਾਰ ਸਿੰਘ ਕਰੀਮਪੁਰੀ ਜੀ ਵੱਲੋਂ ਆਨਲਾਈਨ ਕੇਡਰ ਕੈਂਪ ਵੀ ਲਗਾਇਆ ਗਿਆ ਜਿਸ ਵਿੱਚ ਉਨ੍ਹਾ ਨੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਬਾਰੇ ਭਰਭੂਰ ਜਾਣਕਾਰੀ ਦਿੱਤੀ ਅਤੇ ਪੰਜਾਬ ਚ ਚੱਲ ਰਹੇ ਮੌਜੂਦਾ ਹਲਾਤਾਂ ਬਾਰੇ ਜਾਣਕਾਰੀ ਦਿੱਤੀ । ਉਨ੍ਹਾ ਨੇ ਅੱਜ ਦੇ ਇਸ ਪ੍ਰੋਗਰਾਮ ਵਾਸਤੇ ਸਭ ਨੂੰ ਵਧਾਈ ਦਿੱਤੀ । ਅੱਜ ਦੇ ਮੁੱਖ ਬੁਲਾਰੇ ਜੋਤੀ ਬੰਗੜ, ਬਿੰਦੂ ਦੁੱਗਲ, ਸਰਬਜੀਤ ਸਹੋਤਾ, ਸਿਮਰਨਜੀਤ ਕੌਰ, ਪਰਮਿੰਦਰ ਮਹਿਮੀ ।
ਲੇਡੀਜ ਵਿੰਗ ਕਮੇਟੀ ਮੈਂਬਰਜ਼: ਪ੍ਰਧਾਨ ਜਸਵਿੰਦਰ ਕੌਰ, ਵਾਈਸ ਪ੍ਰਧਾਨ ਨੀਲਮ ਰੱਤੂ, ਸੈਕਟਰੀ ਸੁਨੀਤਾ ਕਰੀਮਪੁਰੀ, ਵਾਈਸ ਸੈਕਟਰੀ ਜੋਤੀ ਬੰਗੜ, ਖਜ਼ਾਨਚੀ ਕਮਲਜੀਤ ਕੌਰ, ਵਾਈਸ ਖਜ਼ਾਨਚੀ ਬਿੰਦੂ ਦੁੱਗਲ, ਮੀਡੀਆ ਇੰਚਾਰਜ ਪ੍ਰਿਆ ਪੌਲ, ਵਾਈਸ ਮੀਡੀਆ ਇੰਚਾਰਜ ਅੰਜਨਾ ਕੁਮਾਰੀ, ਈਵੈਂਟ ਮੈਨੇਜਮੈਂਟ ਰਾਜ ਰਾਣੀ, ਵਾਈਸ ਈਵੈਂਟ ਮੈਨੇਜਮੈਂਟ ਪ੍ਰਿਅੰਕਾ ਸੋਨੀ ।





