ਜਲੰਧਰ (ਸਮਾਜ ਵੀਕਲੀ)- ਬੋਧੀਸੱਤਵ ਅੰਬੇਡਕਰ ਐਜੁਕੇਸ਼ਨ ਸੋਸਾਇਟੀ , ਬੋਧੀਸੱਤਵ ਅੰਬੇਡਕਰ ਸੀਨੀਅਰ ਸੈਕੰਡਰੀ ਸਕੂਲ ਫੂਲਪੁਰ ਧਨਾਲ, ਜਲੰਧਰ ਅਤੇ ਪ੍ਰਗਿਆਸ਼ੀਲ ਐਜੁਕੇਸ਼ਨ ਸੋਸਾਇਟੀ ਜਲੰਧਰ, ਪੰਜਾਬ ਵਲੋਂ ਬੋਧੀਸੱਤਵ ਅੰਬੇਡਕਰ ਸਕੂਲ ਫੂਲਪੁਰ ਧਨਾਲ ਦੇ ਪ੍ਰਾਂਗਣ ਵਿੱਚ ਰੱਖੀ ਇਕ ਪ੍ਰੈੱਸ ਮਿਲਣੀ ਰਾਹੀਂ ਇਕ ਪੋਸਟਰ ਰਲੀਜ਼ ਕਰਕੇ ਜਿਸ ਵਿੱਚ ਉਪਰੋਕਤ ਸੰਸਥਾਵਾਂ ਵਲੋਂ ਸਾਂਝੇ ਉਪਰਾਲੇ ਤਹਿਤ ਸੂਬੇ ਦੇ ਵਿਦਿਆਰਥੀਆਂ ਲਈ ਦਸਵੀਂ ਅਤੇ ਇਸ ਤੋਂ ਉੱਪਰ ਵਾਲੇ ਵਿਦਿਆਰਥੀਆਂ ਲਈ; JEE/ NEET /CLAT / JOURNALISM/ UPSC/ PCS/ PPSC/ DEFENCE/ POLICE/ RAILWAY/ BANKING ਆਦਿ ਕੋਰਸਾਂ ਦੀ ਤਿਆਰੀ ਲਈ ਉਚੇਚੇ ਤੌਰ ਤੇ ਕੈਰੀਅਰ ਕੌਂਸਲਿੰਗ ਅਤੇ 50% ਰਿਆਇਤੀ (ਡਿਸਕਾਊਂਟ) ਦਰ ਤੇ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਵਾਲੀਆਂ ਉਚ ਪਾਏ ਦੇ ਵਿਦਵਾਨਾਂ ਦੀਆਂ ਕਿਤਾਬਾਂ ਵੀ ਮੁਹੱਈਆਂ ਕਰਵਾਈਆਂ ਜਾਣਗੀਆਂ |
ਜੋ ਕਿ ਮਿਤੀ 01-10-2023, ਦਿਨ ਐਤਵਾਰ, ਸਮਾਂ 8 ਵਜੇ ਤੋਂ ਸ਼ੁਰੂ, ਸਥਾਨ ਦੇਸ਼ ਭਗਤ ਯਾਦਗਾਰ ਹਾਲ ਜਲੰਧਰ, ਪੰਜਾਬ ਵਿਖੇ ਰੱਖਿਆ ਗਿਆ ਹੈ | ਇਸ ਮੰਤਵ ਲਈ ਵਿਸ਼ੇਸ਼ ਤੌਰ ਤੇ ਕੇਂਦਰੀ ਅਤੇ ਸੂਬੇ ਦੀਆਂ ਨਾਮਵਰ ਯੂਨੀਵਰਸਟੀਆਂ ਦੇ ਵਾਇਸ ਚਾਂਸਲਰ, ਡੀਨ, ਹੈੱਡ ਆਫ਼ ਦੀ ਡਿਪਾਰਟਮੈਂਟ, ਪ੍ਰੋਫੈਸਰ ਅਤੇ ਨਾਮਵਰ ਸੰਸਥਾਵਾਂ ਤੋਂ ਸੈਂਕੜੇ ਬੱਚਿਆਂ ਨੂੰ ਉੱਚ ਪੱਦਾਂ ਤੇ ਨਿਯੁੱਕਤੀ ਦਿਵਾਉਣ ਦੇ ਯੋਗ ਬਨਾਉਣ ਦਾ ਰਾਹ ਦਸੇਰਾ ਬਣੇ ਹਨ, ਵੀ ਪਹੁੰਚ ਕੇ ਵਿਦਿਆਰਥੀਆਂ ਲਈ ਰਾਹ ਦਸੇਰਾ ਬਣਨ ਦਾ ਕੰਮ ਕਰਨਗੇ |
ਇਸ ਲਈ ਲੋੜੀਂਦਾ “QR CODE” ਵਿਦਿਆਰਥੀਆਂ ਦੇ ਰਜਿਸਟ੍ਰੇਸ਼ਨ ਲਈ ਜ਼ਾਰੀ ਕੀਤਾ ਗਿਆ ਹੈ ਅਤੇ ਵਧੇਰੇ ਜਾਣਕਾਰੀ ਲਈ ( 99883-93442, 98724-12866, 79869-20903 ) ਮੈਂਬਰਾਂ ਦੇ ਫੋਨ ਨੰਬਰ ਵੀ ਦਿੱਤੇ ਹਨ |
ਸਭ ਭਰਾਤਰੀ ਸੰਸਥਾਵਾਂ ਜੋ ਵਿੱਦਿਆ ਰਾਹੀਂ ਵਿਦਿਆਰਥੀਆਂ ਦੇ ਅੱਗੇ ਵੱਧਣ ਵਿੱਚ ਯੋਗਦਾਨ ਕਰਨਾ ਚਾਹੁੰਦੇ ਹਨ, ਨੂੰ ਇਸ ਰਾਹੀਂ ਅਪੀਲ ਕੀਤੀ ਗਈ ਹੈ ਕਿ ਵਿਦਿਆਰਥੀਆਂ ਤੱਕ ਸੂਚਨਾ ਪਹੁੰਚਾ ਕੇ ਉਨ੍ਹਾਂ ਨੂੰ ਰਜਿਸਟਰ ਕਰਵਾਉਣ ਦਾ ਉਪਰਾਲਾ ਕਰਨ ਤਾਂ ਜੋ ਵੱਧ ਤੋਂ ਵੱਧ ਬੱਚੇ ਇਸ ਕੈਰੀਅਰ ਕੌਂਸਲਿੰਗ ਦਾ ਫਾਇਦਾ ਉਠਾ ਸਕਣ, ਜਿਸ ਲਈ ਕੋਈ ਵੀ ਦਾਖਲਾ ਅਤੇ ਹੋਰ ਕਿਸੇ ਵੀ ਤਰਾਂ ਦੀ ਫੀਸ ਨਹੀਂ ਲਈ ਜਾਵੇਗੀ
ਇਸ ਪ੍ਰੈਸ ਮਿਲਣੀ ਜਮੇਂ ਉਚੇਚੇ ਤੌਰ ਤੇ ਪੰਜਾਬ ਦੇ ਸਮਾਜਿਕ ਅਤੇ ਵਿਦਿਅਕ ਖੇਤਰ ਵਿੱਚ ਕੰਮ ਕਰਦੀਆਂ ਸੰਸਥਾਵਾਂ ਜਿਨ੍ਹਾਂ ਵਿੱਚ ਅੰਬੇਡਕਰ ਮਿਸ਼ਨ ਸੋਸਾਇਟੀ ਜਲੰਧਰ ਤੋਂ, ਡਾ. ਜੀ. ਸੀ. ਕੌਲ, ਅੰਬੇਡਕਰ ਭਵਨ ਟਰੱਸਟ ਜਲੰਧਰ ਤੋਂ, ਸ਼੍ਰੀ ਬਲਦੇਵ ਭਾਰਦਵਾਜ, ਚੇਤਨਾ ਮਾਰਚ ਕਮੇਟੀ ਜਲੰਧਰ ਅਤੇ ਪ੍ਰਬੁੱਧ ਭਾਰਤ ਫਾਉਂਡੇਸ਼ਨ ਪੰਜਾਬ ਵਲੋਂ ਸ਼੍ਰੀ ਸੁਰਿੰਦਰ ਕੁਮਾਰ ਤੇ ਉਨ੍ਹਾਂ ਦੀ ਟੀਮ ਦੇ ਸਾਥੀ, ਐਸ ਸੀ /ਐਸ ਟੀ / ਰੇਲਵੇ / ਇਮਪਲਾਈਜ਼ ਐਸੋਸੀਏਸ਼ਨ NORTH ZONE ਵਲੋਂ ਪ੍ਰਧਾਨ ਸ. ਜੀਤ ਸਿੰਘ ਅਤੇ ਸਾਥੀ, ਜ਼ਿੰਦਗੀ – ਏ – ਆਸ ( ਐਨ ਜੀ ਓ ) ਵਲੋਂ ਕਰਨਲ ( ਰਿਟਾ ) ਐਸ. ਐਸ. ਸੋਖੀ, ਫ਼ਾਰ ਦ ਪੀਪਲ ਫਾਉਂਡੇਸ਼ਨ ( ਐਨ ਜੀ ਓ ) ਵਲੋਂ ਸ਼੍ਰੀ ਪਰਮਿੰਦਰ ਸਿੰਘ, ਪ੍ਰਗਿਆਸ਼ੀਲ ਐਜੁਕੇਸ਼ਨ ਸੋਸਾਇਟੀ ਵਲੋਂ ਡਾ. ਸੰਦੀਪ ਮਹਿਮੀ, ਬੋਧੀਸੱਤਵ ਐਜੁਕੇਸ਼ਨ ਸੁਸਾਇਟੀ ਅਤੇ ਬੋਧੀਸੱਤਵ ਅੰਬੇਡਕਰ ਸੀਨੀਅਰ ਸੈਕੰਡਰੀ ਸਕੂਲ ਫੂਲਪੁਰ ਧਨਾਲ ਵਲੋਂ ਸ਼੍ਰੀ ਰਾਮ ਲੁਭਾਇਆ, ਇੰਜੀ. ਜਸਵੰਤ ਰਾਏ, ਸ਼੍ਰੀ ਹੁਸਨ ਲਾਲ ਅਤੇ ਪ੍ਰਿੰਸੀਪਲ ਮੈਡਮ ਚੰਚਲ ਬੋਧ ਆਦਿ ਹਾਜ਼ਰ ਹਨ |
ਸਹੀ
(ਚੰਚਲ ਬੌਧ), ਪ੍ਰਿੰਸੀਪਲ
ਬੋਧੀਸੱਤਵ ਅੰਬੇਡਕਰ ਸੀ ਸੈ ਸਕੂਲ , ਫੂਲ ਪੁਰ ਧਨਾਲ, ਜਲੰਧਰ।