ਸੰਗਰੂਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਅੱਜ ਸਵੇਰੇ ਮੁਲਾਕਾਤ ਲਈ ਅੰਬੇਡਕਰੀਦੀਪ ਮੈਗਜ਼ੀਨ ਦੇ ਸੰਪਾਦਕ ਸ ਦਰਸ਼ਨ ਸਿੰਘ ਬਾਜਵਾ ਜੀ ਦੇ ਘਰ ਜਾਣਾ ਹੋਇਆ। ਉਥੇ ਬਹੁਜਨ ਸਮਾਜ ਪਾਰਟੀ ਲੋਕ ਸਭਾ ਇੰਚਾਰਜ ਮਾਂ ਅਮਰਜੀਤ ਸਿੰਘ ਜੀ ਝਲੂਰ ਤੇ ਬਹੁਜਨ ਸਮਾਜ ਪਾਰਟੀ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਸਰਬਜੀਤ ਸਿੰਘ ਖੇੜੀ ਜੀ ਐਸਕੋਲ ਕੰਪਿਊਟਰ ਸੈਂਟਰ ਦੇ ਮਾਲਕ ਗੁਰਦੀਪ ਸਿੰਘ ਖੇੜੀ ਵੀ ਮੌਜੂਦ ਸਨ। ਕਾਫੀ ਸਮਾਂ ਵੀਚਾਰ ਚਰਚਾ ਹੋਈ। ਪਾਰਟੀ ਨੂੰ ਮਜ਼ਬੂਤ ਕਰਨ ਲਈ ਮੀਟਿੰਗ ਦੇ ਦੌਰ ਨੂੰ ਚਲਾਉਣ ਲਈ ਦਰਸ਼ਨ ਸਿੰਘ ਬਾਜਵਾ ਜੀ ਦੇ ਵੱਲੋਂ ਲਿਖੀਆਂ ਕਿਤਾਬਾਂ ਭਾਰਤੀ ਸੰਵਿਧਾਨ ਦਾ ਸਾਰ ਤੇ ਭਗਮੇ ਬ੍ਰਿਗੇਡ ਦਾ ਇਤਿਹਾਸ ਤੇ ਬਾਬਾ ਸਾਹਿਬ ਅੰਬੇਡਕਰ ਜੀ ਦੇ ਜੀਵਨ ਦੇ ਆਧਾਰ ਤੇ ਕਿਤਾਬਾਂ ਪ੍ਰਾਪਤ ਕੀਤੀਆਂ। ਬਾਜਵਾ ਸਾਹਿਬ ਵੱਲੋਂ ਬੜਾਂ ਮਾਣ ਸਤਿਕਾਰ ਦਿੱਤਾ ਗਿਆ। ਜਿਸਦਾ ਮੈਂ ਹਮੇਸ਼ਾ ਰਿਣੀ ਰਹਾਂਗਾ। ਭੈਣ ਬਰਖਾ ਦੁੱਗਲ ਜਰਮਨ ਵੱਲੋਂ ਭੇਜੀ ਅੰਬੇਡਕਰੀਦੀਪ ਦੇ ਲਈ ਸਹਾਇਤਾ ਵੀ ਬਾਜਵਾ ਸਾਹਿਬ ਨੂੰ ਭੇਟ ਕੀਤੀ ਗਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj