
ਜਲੰਧਰ (ਸਮਾਜ ਵੀਕਲੀ) ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ 134ਵਾਂ ਜਨਮਦਿਨ ਅੰਬੇਡਕਰ ਭਵਨ, ਡਾ. ਅੰਬੇਡਕਰ ਮਾਰਗ ,ਜਲੰਧਰ ਵਿਖੇ ਬਹੁਤ ਹੀ ਸ਼ਰਧਾ ਪੂਰਵਕ, ਧੂਮ ਧਾਮ ਨਾਲ ਵਿਸ਼ਾਲ ਪੱਧਰ ਤੇ ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.) ਵੱਲੋਂ 134 ਬੂਟੇ ਬਾਬਾ ਸਾਹਿਬ ਦੇ ਸ਼ਰਧਾਲੂਆਂ ਨੂੰ ਫਰੀ ਵੰਡ ਕੇ ਮਨਾਇਆ ਗਿਆ। ਇਹ ਬੂਟੇ ਮੁੱਖ ਮਹਿਮਾਨ ਹੰਸ ਰਾਜ ਸਾਂਪਲਾ ਯੂਕੇ ਅਤੇ ਸ਼ਹੀਦ ਭਗਤ ਸਿੰਘ ਦੇ ਭਾਣਜੇ ਪ੍ਰੋਫੈਸਰ ਜਗਮੋਹਨ ਸਿੰਘ ਦੀ ਅਗਵਾਈ ਵਿੱਚ ਸਰਬ ਸ਼੍ਰੀ ਸਤਨਾਮ ਸਿੰਘ ਬਧਾਵਨ ਆਈਐਫਐਸ (ਰਿਟਾ.), ਫੋਰਮਰ ਪ੍ਰਿੰਸੀਪਲ ਚੀਫ ਕੰਜਰਵੇਟਰ ਆਫ ਫੋਰੈਸਟ, ਗਵਰਮੈਂਟ ਆਫ ਝਾਰਖੰਡ ਅਤੇ ਸਤਿਆਜੀਤ ਅਤਰੀ, ਐਕਸੀਅਨ ਪੰਜਾਬ ਸਟੇਟ ਪਲਿਊਸ਼ਨ ਕੰਟਰੋਲ ਬੋਰਡ ਮਨਵਿੰਦਰ ਹੁੰਡਲ, ਐਸਡੀਓ ਪੰਜਾਬ ਸਟੇਟ ਪਲਿਊਸ਼ਨ ਕੰਟਰੋਲ ਬੋਰਡ ਅਤੇ ਗੁਰਮੀਤ ਚੋਪੜਾ ਜੇਈ ਪੰਜਾਬ ਸਟੇਟ ਪਲਿਊਸ਼ਨ ਕੰਟਰੋਲ ਬੋਰਡ ਦੁਆਰਾ ਬਾਬਾ ਸਾਹਿਬ ਦੇ ਸ਼ਰਧਾਲੂਆਂ ਨੂੰ ਫਰੀ ਵੰਡੇ ਗਏ। ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.) ਅਤੇ ਅੰਬੇਡਕਰ ਭਵਨ ਟਰੱਸਟ (ਰਜਿ.) ਨੇ ਉਪਰੋਕਤ ਸਾਥੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.) ਦੇ ਪ੍ਰਧਾਨ ਚਰਨ ਦਾਸ ਸੰਧੂ, ਮੀਤ ਪ੍ਰਧਾਨ ਪ੍ਰੋਫੈਸਰ ਬਲਬੀਰ, ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ, ਅੰਬੇਡਕਰ ਭਵਨ ਟਰੱਸਟ ਦੇ ਚੇਅਰਮੈਨ ਸੋਹਨ ਲਾਲ, ਜਨਰਲ ਸਕੱਤਰ ਡਾ. ਜੀ. ਸੀ. ਕੌਲ, ਟਰੱਸਟੀ ਸਾਹਿਬਾਨ ਡਾ. ਰਾਹੁਲ ਬਾਲੀ, ਹਰਮੇਸ਼ ਜਸਲ, ਕਮਲਸ਼ੀਲ ਬਾਲੀ ਅਤੇ ਡਾ. ਮਹਿੰਦਰ ਸੰਧੂ, ਡਾ. ਚਰਨਜੀਤ ਸਿੰਘ ਐਮ ਐਸ (ਔਰਥੋ), ਹਰੀ ਸਿੰਘ ਥਿੰਦ , ਗੌਤਮ ਸਾਂਪਲਾ, ਮੈਡਮ ਮੰਜੂ, ਸੁਰਜੀਤ ਰਾਣੀ, ਕਵਿਤਾ ਢਾਂਡੇ ਅਤੇ ਹੋਰ ਕਈ ਸਾਥੀ ਹਾਜ਼ਰ ਸਨ। ਇਹ ਜਾਣਕਾਰੀ ਅੰਬੇਡਕਰ ਮਿਸ਼ਨ ਸੂਸਾਇਟੀ ਪੰਜਾਬ (ਰਜਿ.) ਦੇ ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਇੱਕ ਪ੍ਰੈਸ ਬਿਆਨ ਰਾਹੀਂ ਦਿੱਤੀ। ਬਲਦੇਵ ਰਾਜ ਭਾਰਦਵਾਜ ਜਨਰਲ ਸਕੱਤਰ ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.) ਫੋਟੋ ਕੈਪਸ਼ਨ: ਮੁੱਖ ਮਹਿਮਾਨ ਹੰਸਰਾਜ ਸਾਂਪਲਾ ਯੂਕੇ ਅਤੇ ਮੁੱਖ ਬੁਲਾਰੇ ਪ੍ਰੋਫੈਸਰ ਜਗਮੋਹਨ ਸਿੰਘ ਦੀ ਅਗਵਾਈ ਵਿੱਚ ਸਤਨਾਮ ਸਿੰਘ ਬਧਾਵਨ ਸਾਬਕਾ ਆਈ ਐਫ ਐਸ, ਸਤਿਆਜੀਤ ਅਤਰੀ ਐਕਸੀਅਨ, ਮਨਵਿੰਦਰ ਹੁੰਡਲ ਐਸਡੀਓ ਅਤੇ ਗੁਨੀਤ ਚੋਪੜਾ ਜੇਈ ਬੂਟੇ ਫ੍ਰੀ ਵੰਡਦੇ ਹੋਏ।