ਜਲੰਧਰ (ਸਮਾਜ ਵੀਕਲੀ): ਡਾ. ਜੀ.ਸੀ. ਕੌਲ ਜਨਰਲ ਸਕੱਤਰ, ਅੰਬੇਡਕਰ ਭਵਨ ਟਰੱਸਟ (ਰਜਿ), ਡਾ. ਅੰਬੇਡਕਰ ਮਾਰਗ, ਜਲੰਧਰ ਨੇ ਇੱਕ ਪ੍ਰੈਸ ਬਿਆਨ ‘ਚ ਕਿਹਾ ਕਿ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁਖ ਮੰਤਰੀ ਬਣਨ ਤੇ ਅੰਬੇਡਕਰ ਭਵਨ ਟਰੱਸਟ ਦੇ ਸਮੂਹ ਟਰੱਸਟੀਆਂ ਐੱਲ.ਆਰ. ਬਾਲੀ, ਡਾ. ਰਾਮ ਲਾਲ ਜੱਸੀ, ਡਾ.ਜੀ.ਸੀ. ਕੌਲ, ਬਲਦੇਵ ਰਾਜ ਭਾਰਦਵਾਜ, ਕੇ.ਸੀ. ਸੁਲੇਖ, ਡਾ. ਸੁਰਿੰਦਰ ਅਜਨਾਤ,ਚੌਧਰੀ ਨਸੀਬ ਚੰਦ, ਆਰ.ਪੀ.ਐੱਸ.ਪਵਾਰ, ਸੋਹਨ ਲਾਲ, ਡਾ.ਟੀ.ਐੱਲ.ਸਾਗਰ, ਡਾ.ਰਾਹੁਲ ਜੱਸੀ, ਡਾ. ਰਾਹੁਲ ਕੁਮਾਰ ਬਾਲੀ, ਹਰਮੇਸ਼ ਜੱਸਲ ਅਤੇ ਚਰਨ ਦਾਸ ਸੰਧੂ ਨੇ ਬੇਹੱਦ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ ਅਤੇ ਉਹ ਉਨ੍ਹਾਂ (ਚਰਨਜੀਤ ਸਿੰਘ ਚੰਨੀ) ਨੂੰ ਹਾਰਦਿਕ ਵਧਾਈ ਦਿੰਦੇ ਹਨ. ਇਹ ਸਭ ਮਹਾਨ ਬਾਬਾ ਸਾਹਿਬ ਭਾਰਤ ਰਤਨ ਡਾ.ਬੀ.ਆਰ. ਅੰਬੇਡਕਰ ਜੀ ਦੇ ਯਤਨਾਂ ਸਦਕਾ ਹੈ ਜਿਨ੍ਹਾਂ ਨੇ ਸਾਡੇ ਅਧਿਕਾਰਾਂ ਲਈ ਅਤੇ ਸਾਡੇ ਭਾਈਚਾਰੇ ਦੀ ਉੱਨਤੀ ਲਈ ਆਪਣੀ ਸਾਰੀ ਜ਼ਿੰਦਗੀ ਨਿਰੰਤਰ ਲੜਾਈ ਲੜੀ। ਉਨ੍ਹਾਂ ਨੇ ਕਿਹਾ ਕਿ ਸ. ਚੰਨੀ ਜੀ ਦੇ ਮੁਖ ਮੰਤਰੀ ਬਣਨ ਨਾਲ ਪੰਜਾਬ ਵਿਚ ਇੱਕ ਇਤਿਹਾਸਕ ਤਬਦੀਲੀ ਆਈ ਹੈ. ਡਾ. ਕੌਲ ਨੇ ਕਿਹਾ ਕਿ ਅਸੀਂ ਚਰਨਜੀਤ ਸਿੰਘ ਚੰਨੀ ਨੂੰ ਸ਼ੁਭ ਕਾਮਨਾਵਾਂ ਦਿੰਦੇ ਹਾਂ ਅਤੇ ਸਾਡਾ ਪੂਰਨ ਵਿਸ਼ਵਾਸ ਹੈ ਕਿ ਉਹ ਬਾਬਾਸਾਹਿਬ ਡਾ. ਬੀ. ਅੰਬੇਡਕਰ ਦੇ ਸੁਤੰਤਰਤਾ, ਸਮਾਨਤਾ ਅਤੇ ਭਾਈਚਾਰੇ ਤੇ ਅਧਾਰਤ ਸਮਾਜ ਦੇ ਵਿਜ਼ਨ ਨੂੰ ਪ੍ਰੈਕਟੀਕਲ ਸ਼ੇਪ ਦੇਣਗੇ ਅਤੇ ਪੰਜਾਬ ਵਿਚ ਸਿਖਿਆ ਅਤੇ ਸਿਹਤ ਦੀਆਂ ਸਹੂਲਤਾਂ ਆਮ ਲੋਕਾਂ ਤਕ ਪਹੁੰਚਾਉਣਗੇ.
(ਜੀ. ਸੀ. ਕੌਲ)
ਜਨਰਲ ਸਕੱਤਰ,
ਅੰਬੇਡਕਰ ਭਵਨ ਟਰੱਸਟ (ਰਜਿ), ਜਲੰਧਰ.
ਫੋਟੋ ਕੈਪਸ਼ਨ: ਮੁਖ ਮੰਤਰੀ ਚਰਨਜੀਤ ਸਿੰਘ ਚੰਨੀ