*ਬਾਬਾ ਸਾਹਿਬ ਅੰਬੇਡਕਰ ਦੀ ਵਿਚਾਰਧਾਰਾ ਨੂੰ ਜਨ-ਜਨ ਪਹੁੰਚਾਉਣ ਦੀ ਲੋੜ- ਭੌਂਸਲੇ*
ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਅੰਬੇਡਕਰ ਸੈਨਾ ਆਫ਼ ਇੰਡੀਆ ਵੱਲੋਂ ਜ਼ਿਲ੍ਹਾ ਪ੍ਰਧਾਨ ਗੁਲਸ਼ਨ ਮਸੰਦਪੁਰ ਦੀ ਅਗਵਾਈ ਵਿੱਚ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਪ੍ਰੀਨਿਰਵਾਣ ਨੂੰ ਸਮਰਪਿਤ ਵਿਸ਼ਾਲ ਖ਼ੂਨਦਾਨ ਕੈਂਪ ਬਾਬਾ ਬ੍ਰਹਮ ਦਾਸ ਕਮਿਊਨਿਟੀ ਹਾਲ ਵਿੱਚ ਲਗਾਇਆ ਗਿਆ। ਜਿਸ ਵਿੱਚ ਸੈਂਕੜੇ ਸਾਥੀਆਂ ਨੇ ਖ਼ੂਨ ਦਾਨ ਕੀਤਾ। ਇਸ ਮੌਕੇ ਮੁੱਖ ਮਹਿਮਾਨ ਅੰਮ੍ਰਿਤਪਾਲ ਭੌਂਸਲੇ ਫਿਲੌਰ ਪੁੱਜੇ। ਇਸ ਮੌਕੇ ਬੋਲਦਿਆਂ ਅੰਮਿ੍ਤਪਾਲ ਭੌਂਸਲੇ ਨੇ ਕਿਹਾ ਕਿ ਸਾਨੂੰ ਬਾਬਾ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਜਨ ਜਨ ਤੱਕ ਪਹੁੰਚਾਉਣ ਦੀ ਜਰੂਰਤ ਹੈ | ਉਨਾਂ ਅੱਗੇ ਬੋਲਦਿਆਂ ਕਿਹਾ ਕਿ ਬਾਬਾ ਸਾਹਿਬ ਦੀ ਬਦੌਲਤ ਹੀ ਅੱਜ ਅਸੀਂ ਸਹੂਲਤਾਂ ਦਾ ਆਨੰਦ ਮਾਣ ਰਹੇ ਹਾਂ | ਇਸ ਲਈ ਸਾਡਾ ਇਹ ਫ਼ਰਜ ਬਣਦਾ ਹੈ ਕਿ ਅਸੀਂ ਉਨਾਂ ਦੇ ਜੀਵਨ, ਵਿਚਾਰਧਾਰਾ ਤੇ ਫ਼ਲਸਫੇ ਤੋਂ ਸੇਧ ਲੈਂਦੇ ਹੋਏ ‘ਪੇਅ ਬੈਕ ਟੂ ਸੋਸਾਇਟੀ’ ਦੇ ਅਧੀਨ ਸਮਾਜ ਲਈ ਕੰਮ ਕਰਨਾ ਚਾਹੀਦਾ ਹੈ | ਇਸ ਮੌਕੇ ਅਮਰਜੀਤ ਸਿੰਘ ਸੰਧੂ, ਡਾ. ਸਤੀਸ਼ ਅਰੋੜਾ, ਬਾਬਾ ਸਰੂਪ ਸਿੰਘ ਬੱਛੋਵਾਲ, ਰਾਜਕੁਮਾਰ ਸੰਧੂ ਕੌਂਸਲਰ, ਜਿੰਦਰਪਾਲ ਦੜੋਚ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਮੰਦਰ ਲੁਧਿਆਣਾ, ਰਜਿੰਦਰ ਕਜ਼ਲੇ, ਸੋਮਨਾਥ ਬਾਲੀ ਸਰਧਸ, ਸਰਪੰਚ ਵਿਨੈ ਕੁਮਾਰ ਅੱਪਰਾ, ਸਰਪੰਚ ਸਰਬਜੀਤ ਸਾਬੀ, ਰਾਏ ਬਰਿੰਦਰ ਚੌਹਾਨ ਕੌਂਸਲਰ, ਸਰਪੰਚ ਰਜਿੰਦਰ ਕੋਟ ਬਾਦਲ ਖਾਂ, ਸਰਪੰਚ ਜਸਪਾਲ ਭੌਂਸਲੇ, ਸਰਪੰਚ ਨਿਰਮਲ ਸਿੰਘ ਨਗਰ, ਜਸਪਾਲ ਜੱਸੀ, ਅੰਮ੍ਰਿਤਪਾਲ ਮੱਲ੍ਹ, ਵਿਪਨ ਬੰਗੜ੍ਹ ਗੰਨਾ ਪਿੰਡ, ਸਰਪੰਚ ਪਰਮਜੀਤ ਚਚਰਾੜੀ, ਅਸ਼ੋਕ ਮੱਲ੍ਹ, ਹਰਪ੍ਰੀਤ ਬਸਰਾ, ਸਰਪੰਚ ਜੀਵਨ ਮਹਿਸਮਪੁਰ, ਸਰਪੰਚ ਰਾਜ ਕੁਮਾਰ ਥਲਾ, ਰਾਮ ਦਾਸ ਬਸਰਾ, ਮਾਸਟਰ ਬੂਟਾ ਰਾਮ ਹੀਰਾ, ਸਾਬਕਾ ਸਰਪੰਚ ਰਣਜੀਤ ਸਿੰਘ ਅਕਲਪੁਰ ਆਦਿ ਹਾਜ਼ਰ ਸਨ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly