HOME ਅੰਬੇਡਕਰੀ ਤੇ ਬੋਧੀ ਆਗੂ ਸ੍ਰੀ ਮਦਨ ਸਰੋਏ ਯੂਕੇ ਦੇ ਵਿਛੋੜੇ ‘ਤੇ ਦੁੱਖ...

ਅੰਬੇਡਕਰੀ ਤੇ ਬੋਧੀ ਆਗੂ ਸ੍ਰੀ ਮਦਨ ਸਰੋਏ ਯੂਕੇ ਦੇ ਵਿਛੋੜੇ ‘ਤੇ ਦੁੱਖ ਦਾ ਪ੍ਰਗਟਾਵਾ

4

ਸਮਾਜ ਵੀਕਲੀ ਯੂ ਕੇ

ਜਲੰਧਰ, 8 ਜੁਲਾਈ (ਪਰਮਜੀਤ ਜੱਸਲ)- ਅੰਬੇਡਕਰੀ ਤੇ ਬੋਧੀ ਆਗੂ ਸ੍ਰੀ ਮਦਨ ਸਰੋਏ, ਯੂ.ਕੇ. ਦੇ ਸਦੀਵੀ ਵਿਛੋੜੇ ‘ਤੇ ਅੰਬੇਡਕਰੀ ਸੰਸਥਾਵਾਂ ,ਬੁੱਧ ਵਿਹਾਰਾਂ ਅਤੇ ਬੋਧੀ ਆਗੂਆਂ ਵੱਲੋਂ ਡੂੰਘਾ ਦੁੱਖ ਪ੍ਰਗਟ ਕੀਤਾ ਗਿਆ ਹੈ। ਸ੍ਰੀ ਮਦਨ ਸਰੋਏ ਜੀ ਦਾ ਅੰਬੇਡਕਰੀ ਸੰਸਥਾਵਾਂ, ਸਮਾਜ ਦੇ ਗਰੀਬ ਲੜਕੀਆਂ ਦੀ ਐਜੂਕੇਸ਼ਨ, ਗਰੀਬ ਬੱਚਿਆਂ ਲਈ ਫ੍ਰੀ ਕੰਪਿਊਟਰ ਸੈਂਟਰ ਵਿੱਚ ਸਿੱਖਿਆ ਦੇਣ, ਲਈ ਬਹੁਤ ਵੱਡਾ ਯੋਗਦਾਨ ਰਿਹਾ ਹੈ। ਉਹਨਾਂ ਦੇ ਜਾਣ ਨਾਲ ਅੰਬੇਡਕਰੀ ਮਿਸ਼ਨ ਮੂਵਮੈਂਟ ਨੂੰ ਬਹੁਤ ਵੱਡਾ ਘਾਟਾ ਪਿਆ ਹੈ,ਜੋ ਕਦੇ ਵੀ ਪੂਰਾ ਨਹੀਂ ਹੋਵੇਗਾ। ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਅਸੀਂ ਹਮਦਰਦੀ ਪ੍ਰਗਟ ਕਰਦੇ ਹਾਂ। ਇਸ ਵਿੱਚ ਐਡਵੋਕੇਟ ਹਰਭਜਨ ਸਾਂਪਲਾ ਜਨਰਲ ਸਕੱਤਰ ਬੁੱਧ ਵਿਹਾਰ ਟਰੱਸਟ ਸੋਫੀ ਪਿੰਡ, ਪ੍ਰਿੰਸੀਪਲ ਪਰਮਜੀਤ ਜੱਸਲ ਡਾਕਟਰ ਬੀ. ਆਰ. ਅੰਬੇਡਕਰ ਪਬਲਿਕ ਸਕੂਲ ਬੁਲੰਦਪੁਰ, ਜਲੰਧਰ, ਡਾ. ਜੀ .ਸੀ.ਕੌਲ ਜਨਰਲ ਸਕੱਤਰ ਡਾ. ਅੰਬੇਡਕਰ ਭਵਨ ਟਰੱਸਟ ਜਲੰਧਰ, ਹੁਸਨ ਲਾਲ ਬੌਧ ਸਿਧਾਰਥ ਨਗਰ, ਚੰਚਲ ਬੌਧ, ਚਮਨ ਸਾਂਪਲਾ, ਬਲਦੇਵ ਜੱਸਲ ਧੰਮਾਂਚਾਰੀਆ, ਵਿਜੇ ਕੁਮਾਰ ਫਿਲੌਰ, ਸਤਵਿੰਦਰ ਮਦਾਰ, ਪ੍ਰੋਫੈਸਰ ਬਲਵੀਰ, ਚਰਨ ਦਾਸ ਸੰਧੂ ਪ੍ਰਧਾਨ ਡਾਕਟਰ ਅੰਬੇਡਕਰ ਮਿਸ਼ਨ ਸੋਸਾਇਟੀ(ਰਜਿ) ਪੰਜਾਬ ਅਤੇ ਬਲਦੇਵ ਰਾਜ ਭਾਰਦਵਾਜ ਜਨਰਲ ਸਕੱਤਰ ਆਦਿ ਨੇ ਸ੍ਰੀ ਮਦਨ ਸਰੋਏ ਯੂ.ਕੇ. ਦੇ ਵਿਛੋੜੇ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ।

 

ਸਮਾਜ ਵੀਕਲੀਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleIndian Cricket Team Visits NPF Bassetts Pole for Team Building Paintball Fun
Next articleEmotional tributes paid to L. R. Balley at Ambedkar Bhawan