ਅੰਬੇਡਕਰੀ ਮੁਲਾਜਮ ਆਗੂ ਗੁਰਚੇਤਨ ਦਾਸ ਕੈਲੇ ਨੂੰ ਹਜਾਰਾਂ ਸਮਰਥਕਾਂ ਨੇ ਸ਼ਰਧਾਂਜਲੀ ਭੇਂਟ ਕੀਤੀ
ਬਸਪਾ ਆਗੂਆ ਨੇ ਵਿਸ਼ੇਸ਼ ਤੋਰ ਤੇ ਸ਼ਮੂਲੀਅਤ ਕੀਤੀ
(ਸਮਾਜ ਵੀਕਲੀ)- ਗੁਰਾਇਆਂ ਬਾਮਸੇਫ ਨਾਲ ਮੁੱਢਲੇ ਸਮੇਂ ਤੋਂ ਜੁੜੇ ਆਖਰੀ ਸਮੇਂ ਤਕ ਸਾਹਿਬ ਸ਼੍ਰੀ ਕਾਸ਼ੀ ਰਾਮ ਜੀ ਅੰਦੋਲਨ ਦੀ ਮਜਬੂਤੀ ਲਈ ਤੇ ਆਮ ਲੋਕਾਂ ਦੇ ਅਧਿਕਾਰਾਂ ਲਈ ਲੜਨ ਵੇਲੇ ਜੁਝਾਰੂ ਮੁਲਾਜਮ ਆਗੂ ਰਿਟਾਇਰ ਐਸ ਡੀ ਊ ਗੁਰਚੇਤਨ ਦਾਸ ਕੈਲੇ ਬਿਮਾਰੀ ਨਾਲ ਜੂਝਦੇ ਹੋਏ ਬੀਤੇ ਦਿਨੀਂ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਸਨ. ਉਨ੍ਹਾਂ ਦੇ ਨਿਵਾਸ ਗੁਰਾਇਆਂ ਵਿਖੇ ਹੋਈ ਅੰਤਿਮ ਅਰਦਾਸ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਉਨ੍ਹਾਂ ਦੀ ਜੀਵਨ ਸਾਥੀ ਕਮਲਾ ਦੇਵੀ ਜੀ, ਸਪੁੱਤਰ ਰਜਨੀਸ਼ ਕੈਲੇ ਯੂ ਕੇ, ਗੋਤਮ ਕੈਲੇ, ਭਰਾ ਜੈ ਗੋਪਾਲ ਜੀ, ਗੁਰਦਿਆਲ ਦਾਸ, ਗੁਰਬਚਨ ਦਾਸ ਜੀ, ਭਤੀਜੇ ਰਮਨਦੀਪ ਕੈਲੇ ਐਸ ਐਚ ਉ ਤੇ ਸਮੂਚੇ ਕੈਲੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਸਮਾਜਿਕ ਧਾਰਮਿਕ ਬਿਜਲੀ ਬੋਰਡ ਦੇ ਅਫਸਰ ਤੇ ਰਾਜਨੀਤਕ ਪਾਰਟੀਆਂ ਦੇ ਨੁਮਾਇੰਦੇ ਸ਼ਾਮਿਲ ਹੋਏ. ਗੁਰਚੇਤਨ ਦਾਸ ਕੈਲੇ ਨੂੰ ਉਨ੍ਹਾਂ ਦੇ ਪੁਰਾਣੇ ਸਾਥੀਆਂ ਚੋਂ ਸ਼ਰਧਾਂਜਲੀ ਬਸਪਾ ਪੰਜਾਬ ਦੇ ਜਨਰਲ ਸਕੱਤਰ ਪ੍ਰਵੀਨ ਬੰਗਾ, ਬਸਪਾ ਪੰਜਾਬ ਦੇ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ ਜੀ, ਜਨਰਲ ਸਕੱਤਰ ਲਾਲ ਚੰਦ ਔਜਲਾ ਜੀ, ਪੱਛੜੇ ਵਰਗਾਂ ਚੋ ਸੁਬਾਈ ਜਰਨਲ ਸਕੱਤਰ ਤੀਰਥ ਸਿੰਘ ਰਾਜਪੁਰਾ ਜੀ, ਜਗਦੀਸ਼ ਸ਼ੇਰਪੁਰੀ ਜੀ, ਜਿਲਾ ਪ੍ਰਧਾਨ ਜਲੰਧਰ ਦਿਹਾਤੀ ਬਸਪਾ ਪੰਜਾਬ ਦੇ ਸਕੱਤਰ ਇੰਜ ਜਸਵੰਤ ਰਾਏ, ਸੁਬਾਈ ਦਫਤਰ ਇੰਚਾਰਜ ਬਹੁਜਨ ਸਮਾਜ ਪਾਰਟੀ ਵਲੋ ਦੁੱਖ ਸਾਂਝਾ ਕਰਦੇ ਹੋਏ ਐਸ ਡੀ ਊ ਗੁਰਚੇਤਨ ਦਾਸ ਕੈਲੇ ਜੀ, ਸਰਕਾਰੀ ਨੌਕਰੀ ਵਿੱਚ ਹੁੰਦੇ ਹੋਏ ਅੰਦੋਲਨ ਵਿੱਚ ਉਨ੍ਹਾਂ ਵਲੋ ਪਾਏ ਯੋਗਦਾਨ ਨਾਲ ਜੁੜੀਆਂ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ. ਬਸਪਾ ਪੰਜਾਬ ਵਲੋਂ ਸ਼ਰਧਾਂਜਲੀ ਭੇਂਟ ਕੀਤੀ. ਪਾਰਟੀ ਸਦਾ ਪਰਿਵਾਰ ਦੇ ਦੁੱਖ ਸੁੱਖ ਵਿੱਚ ਸੱਦਾ ਨਾਲ ਰਹੇਗੀ.
ਪੰਜਾਬ ਰਾਜ ਬਿਜਲੀ ਬੋਰਡ ਡਿਪਲੋਮਾ ਇੰਜ ਐਸੋਸੀਏਸ਼ਨ ਪੰਜਾਬ ਦੇ ਸਾਬਕਾ ਪ੍ਰਧਾਨ ਰਾਜ ਕੁਮਾਰ ਚੌਧਰੀ ਨੇ ਆਖਿਆ ਐਸ ਡੀ ਊ ਗੁਰਚੇਤਨ ਦਾਸ ਜੀ ਲੋਕਾਂ ਦੇ ਨਾਲ ਨਾਲ ਬਿਜਲੀ ਬੋਰਡ ਵਿਚ ਮੁਲਾਜਮਾਂ ਦੀਆਂ ਮੰਗਾਂ ਤੇ ਉਨਾਂ ਦੇ ਅਧਿਕਾਰਾਂ ਲਈ ਹਿਕ ਡਾਹ ਕੇ ਲੜਾਈ ਲੜਨ ਵਾਲੇ ਮਹਾਨ ਜੋਧੇ ਸਨ. ਸਮੂੰਹ ਬਿਜਲੀ ਬੋਰਡ ਦੇ ਅਫਸਰਾਂ ਤੇ ਮੁਲਾਜ਼ਮਾਂ ਵਲੋ ਸ਼ਰਧਾਂਜਲੀ ਭੇਂਟ ਕਰਦਾ ਹਾਂ. ਮੁਲਾਜਮ ਸਦਾ ਉਨ੍ਹਾਂ ਦਾ ਸਤਿਕਾਰ ਕਰਦੇ ਰਹਿਣਗੇ ਤੇ ਪਰਿਵਾਰ ਨੂੰ ਸਹਿਯੋਗ ਦਿੰਦੇ ਰਹਿਣਗੇ. ਸੁਖਦੇਵ ਸਿੰਘ ਲਾਖਾ, ਨਜਦੀਕੀ ਰਿਸ਼ਤੇਦਾਰ ਮਲਕੀਤ ਰਾਮ, ਰਿਟਾਇਰ ਡਾਇਰੈਕਟਰ ਬਸਪਾ ਆਗੂ ਰਾਮ ਸਰੂਪ ਸਰੋਆ, ਰਕੇਸ਼ ਕੁਮਾਰ ਅਗਰਵਾਲ, ਇੰਜ ਪਾਲ ਜੀ ਐਕਸੀਅਨ ਬਿਜਲੀ ਬੋਰਡ ਫਗਵਾੜਾ, ਇੰਜ ਸਤਪਾਲ ਭੋਂਸਲੇ ਰਿਟਾਇਰ ਐਸ ਡੀ ਊ, ਹਰਮੇਸ਼ ਲਾਲ ਕੈਲੇ ਐਸ ਡੀ ਊ, ਅਵਤਾਰ ਸਿੰਘ ਐਸ ਡੀ ਊ, ਬਸਪਾ ਆਗੂ ਹਰਨੇਕ ਗੜੀ, ਪ੍ਰਧਾਨ ਹਲਕਾ ਫਿਲੌਰ, ਬਸਪਾ ਆਗੂ ਖੁਸ਼ੀ ਰਾਮ, ਮੁਲਾਜਮ ਆਗੂ ਰਹੇ ਜਰਨੈਲ ਢੰਡਾ ਜੀ, ਡਾ ਲਖਵੀਰ ਮਠਡਾ ਜੀ, ਸੋਢੀ ਰਾਮ ਜੀ ਮਿਲਨ ਪੈਲਿਸ, ਜਗਦੀਸ਼ ਜੀ ਆਰ ਸੀ ਪਲਾਜਾ, ਸਰਪੰਚ ਜਸਵਿੰਦਰ ਸਿੰਘ ਛਿੰਦੀ, ਅਸ਼ਵਨੀ ਕੁਮਾਰ ਜੀ, ਸੁਖਵਿੰਦਰ ਸਫਰੀ, ਡਾ ਰਜਿੰਦਰ ਥਿੰਦ ਜੀ, ਮਹਿਲਾ ਆਗੂ ਪੰਮੀ ਰੁੜਕਾ, ਬੋਧ ਪ੍ਰਕਾਸ਼ ਗੜਾ, ਬਲਦੇਵ ਰਾਜ ਗੜਾ, ਅਰਵਿੰਦ ਕੁਮਾਰ, ਥਾਣੇਦਾਰ ਸੁਰਜੀਤ ਸਿੰਘ, ਭਲਵਾਨ ਮਹਿੰਦਰ ਪਾਲ, ਰਿਟਾਇਰ ਮੈਨੇਜਰ ਸੁਰਿੰਦਰ ਸਿੰਘ ਲਾਖਾ ਜੀ, ਰੇਸ਼ਮ ਲਾਲ ਕਮਾਲਪੁਰ, ਹਰਭਜਨ ਸਿੰਘ, ਵਿਜੇ ਦੋਸਾਂਝ, ਪਿਆਰਾ ਲਾਲ ਏ ਈ, ਹਰਭਜਨ ਸਿੰਘ ਜੀ, ਤੋ ਇਲਾਵਾ ਬਹੁਤ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀਆਂ ਨੇ ਪਰਿਵਾਰ ਦੇ ਦੁੱਖ ਵਿਚ ਸ਼ਾਮਿਲ ਹੁੰਦੇ ਹੋਏ, ਦੁੱਖ ਸਾਂਝਾ ਕੀਤਾ. ਸਮੂਹ ਬੁਲਾਰਿਆਂ ਨੇ ਪਰਿਵਾਰ ਵਲੋ ਬਿਮਾਰੀ ਦੀ ਹਾਲਤ ਵਿੱਚ ਉਨ੍ਹਾਂ ਦੇ ਸਪੁੱਤਰਾਂ ਨੋਹਾਂਤੇ ਭਰਾਵਾਂ ਤੇ ਭਤੀਜਿਆਂ ਵਲੋ ਕੀਤੀ ਵਧੀਆ ਢੰਗ ਨਾਲ਼ ਇਲਾਜ ਤੇ ਦੇਖਭਾਲ ਲਈ ਉਨ੍ਹਾਂ ਦਾ ਧੰਨਵਾਦ ਕੀਤਾ. ਮੰਚ ਸੰਚਾਲਨ ਦੀ ਭੂਮਿਕਾ ਉਨ੍ਹਾਂ ਦੇ ਨਜਦੀਕੀ ਮੁਲਾਜਮ ਆਗੂ ਇੰਜ ਜਸਵੰਤ ਰਾਏ ਜੀ ਨੇ ਕੀਤੀ. ਉਨ੍ਹਾਂ ਦੇ ਵੱਡੇ ਸਪੁੱਤਰ ਰਜਨੀਸ਼ ਕੈਲੇ ਯੂ ਕੇ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਆਏ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਇਹ ਉਨ੍ਹਾਂ ਦੀ ਕਮਾਈ ਹੈ ਹਜਾਰਾਂ ਦੀ ਗਿਣਤੀ ਵਿੱਚ ਸੰਸਕਾਰ ਤੇ ਸ਼ਰਧਾਂਜਲੀ ਸਮਾਗਮ ਵਿੱਚ ਸ਼ਮੂਲੀਅਤ ਕੀਤੀ. ਸਾਨੂੰ ਦੁਖਦਾਈ ਸਮੇਂ ਹੋਂਸਲਾ ਦਿਤਾ ਸਮੂਚੀ ਕੈਲੇ ਪਰਿਵਾਰ ਵਲੋ ਦਿਲੋਂ ਧੰਨਵਾਦ ਕੀਤਾ.