HOME ਅਮਰਨਾਥ ਯਾਤਰਾ ਸੇਵਾਵਾਂ ਦੇ 20 ਸਾਲ ਹੋਏ ਸੰਪੂਰਣ : ਬਣਿਆ ਇਤਿਹਾਸ :...

ਅਮਰਨਾਥ ਯਾਤਰਾ ਸੇਵਾਵਾਂ ਦੇ 20 ਸਾਲ ਹੋਏ ਸੰਪੂਰਣ : ਬਣਿਆ ਇਤਿਹਾਸ : ਅਸ਼ੋਕ ਬਬਿਤਾ ਸੰਧੂ 

ਫੋਟੋ : ਮੰਡਲ ਪ੍ਰਧਾਨ ਅਸ਼ੋਕ ਬਬਿਤਾ ਸੰਧੂ, ਆਂਚਲ ਸੰਧੂ ਸੋਖਲ, ਦਿਨਕਰ ਜਸਪ੍ਰੀਤ ਸੰਧੂ, ਸੋਮਿਨਾਂ ਸੰਧੂ ਅਤੇ ਸਾਥੀ ਯਾਤਰੀ 20ਵੀਆਂ ਯਾਤਰਾ ਸੇਵਾਵਾਂ ਸੰਪੂਰਣ ਹੋਣ ਦੀ ਖੁਸ਼ੀ ਵਿੱਚ ਬਰਫਾਨੀ ਬਾਬਾ ਦੇ ਸ਼ੁਕਰਾਨੇ ਵਜੋਂ ਗੁਫਾ ਦੇ ਬਾਹਰ ਜੈ-ਘੋਸ਼ ਕਰਦੇ ਹੋਏ।

ਸਿਮ ਸਾਜਿਸ਼ : ਸੁਰੱਖਿਆ ਦੇ ਨਾਮ ‘ਤੇ ਸਿਮ ਵੇਚਕੇ ਸ਼ਰਧਾਲੂਆਂ ਨਾਲ ਹੋ ਰਹੀ ਹੈ ਲੁੱਟ ਖਸੁੱਟ – ਦਿਨਕਰ ਸੰਧੂ 

ਨੂਰਮਹਿਲ   (ਸਮਾਜ ਵੀਕਲੀ)   (ਹਰਜਿੰਦਰ ਪਾਲ ਛਾਬੜਾ) ਪੱਤਰਕਾਰ 9592282333:-  ਜੈ ਸ਼ਿਵ ਸ਼ਕਤੀ ਸੇਵਾ ਮੰਡਲ ਨੂਰਮਹਿਲ ਅਤੇ ਨੰਬਰਦਾਰ ਯੂਨੀਅਨ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਦੀ ਅਗਵਾਈ ਹੇਠ ਸ਼੍ਰੀ ਹਿਮ ਸ਼ਿਵਲਿੰਗ ਦੇ ਦਰਸ਼ਨਾਂ ਲਈ ਪਰਿਵਾਰਿਕ ਮਾਹੌਲ ਵਿਚ ਗਿਆ 84 ਸ਼ਿਵ ਭਗਤਾਂ ਦਾ ਜਥਾ ਸ਼੍ਰੀ ਅਮਰਨਾਥ ਯਾਤਰਾ ਕਰਕੇ ਜਥਾ ਰਾਜੀ ਖੁਸ਼ੀ ਨੂਰਮਹਿਲ ਪਰਤ ਆਇਆ ਹੈ। ਮੰਡਲ ਦੀ ਮਹਿਲਾ ਵਿੰਗ ਦੀ ਪ੍ਰਧਾਨ ਲਾਇਨ ਬਬਿਤਾ ਸੰਧੂ ਨੇ ਦੱਸਿਆ ਯਾਤਰਾ ਸੰਪੂਰਣ ਹੋਣ ਨਾਲ ਲਗਾਤਾਰ 20ਵੀਂ ਵਾਰ ਯਾਤਰਾ ਸੇਵਾਵਾਂ ਪ੍ਰਦਾਨ ਕਰਨ ਦਾ ਨੂਰਮਹਿਲ ਇਲਾਕੇ ਸਮੇਤ ਜ਼ਿਲ੍ਹਾ ਜਲੰਧਰ ਵਿੱਚ ਇੱਕ ਇਤਿਹਾਸ ਬਣ ਗਿਆ ਹੈ। ਇਤਿਹਾਸ ਬਣਦੇ ਹੀ ਮੰਡਲ ਦੇ ਸੇਵਾਦਾਰਾਂ ਅਸ਼ੋਕ ਬਬਿਤਾ ਸੰਧੂ, ਦਿਨਕਰ ਜਸਪ੍ਰੀਤ ਕੌਰ ਸੰਧੂ, ਕਲੱਬ ਪ੍ਰਧਾਨ ਲਾਇਨ ਆਂਚਲ ਸੰਧੂ ਸੋਖਲ ਅਤੇ ਸੋਮਿਨਾਂ ਸੰਧੂ ਸਮੇਤ ਅਤੇ ਯਾਤਰੀਆਂ ਨੇ ਸ਼੍ਰੀ ਹਿਮ ਸ਼ਿਵਲਿੰਗ ਜੀ ਦੇ ਦਰਸ਼ਨ ਕਰਨ ਉਪਰੰਤ ਪਾਵਣ ਪਵਿੱਤਰ ਗੁਫਾ ਦੇ ਬਾਹਰ ਸ਼ੁਕਰਾਨੇ ਵਜੋਂ ਉੱਚੀ ਅਵਾਜ਼ ਵਿੱਚ ਜੈਕਾਰੇ ਛੱਡੇ ਅਤੇ ਬਰਫਾਨੀ ਬਾਬਾ ਜੀ ਤੋਂ ਹਰ ਸਾਲ ਲਗਾਤਾਰ ਆਉਂਦੇ ਜਾਂਦੇ ਰਹਿਣ ਦਾ ਵਰਦਾਨ ਅਤੇ ਉੱਦਮ ਮੰਗਿਆ। ਮੰਡਲ ਦੇ ਸੇਵਾਦਾਰਾਂ ਅਤੇ ਯਾਤਰੀ ਰਮੇਸ਼ ਕੁਮਾਰ ਬੁਲ੍ਹੋਵਾਲ, ਐਨ.ਆਰ.ਆਈ ਬਲਜੀਤ ਕੌਰ ਸੰਗੂ, ਰਾਜਧਾਨੀ ਦਿੱਲੀ ਨੋਇਡਾ ਤੋਂ ਸੋਨਿਆਂ, ਲੁਧਿਆਣਾ ਤੋਂ ਸੂਰਜ, ਚੰਡੀਗੜ੍ਹ ਤੋਂ ਪਿਯੂਸ਼ ਮਲਹੋਤਰਾ, ਆਦਮਪੁਰ ਤੋਂ ਡਿੰਪਲ ਗੋਗਨਾ ਸਮੇਤ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਸ਼ਾਮਿਲ ਯਾਤਰੀਆਂ ਨੇ ਪ੍ਰਸ਼ਾਸਨ ਦੇ ਯਾਤਰਾ ਪ੍ਰਬੰਧਾਂ ਦੀ ਜਿੱਥੇ ਸ਼ਲਾਘਾ ਕੀਤੀ ਉੱਥੇ ਸ਼੍ਰੀਨਗਰ ਦੇ ਪੰਥਾ ਚੌਂਕ ‘ਚ ਯਾਤਰੀਆਂ ਦੇ ਠਹਿਰਾਵ ਸਥਾਨ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ, ਕਿਹਾ ਕਿ ਯਾਤਰੀ ਨਿਵਾਸ ਵਿੱਚ ਯਾਤਰੀਆਂ ਨੂੰ ਭੇਡਾਂ ਬੱਕਰੀਆਂ ਵਾਂਗ ਤਾੜਨ ਉਪਰੰਤ ਰਾਤ ਨੂੰ ਟਾਟਾਂ ‘ਤੇ ਸੌਣ ਲਈ ਮਜਬੂਰ ਕਰ ਦਿੱਤਾ ਜਾਂਦਾ ਹੈ। ਉੱਥੇ ਪਹਿਲਾਂ ਤੋਂ ਮੌਜੂਦ ਯਾਤਰੀ ਆਪਣੇ ਕੀਮਤੀ ਸਮਾਨ ਜਿਵੇਂ ਮੋਬਾਈਲ, ਨਕਦੀ, ਬੈਗ ਆਦਿ ਗੁੰਮ ਹੋਣ ਦਾ ਰੌਲਾ ਪਾ ਰਹੇ ਸਨ। ਮੰਡਲ ਦੇ ਕੋਆਰਡੀਨੇਟਰ ਲਾਇਨ ਦਿਨਕਰ ਸੰਧੂ ਨੇ ਦੱਸਿਆ ਕਿ ਨਵੇਂ ਬਣੇ “ਸ਼੍ਰੀ ਪ੍ਰੇਮ ਚੰਦ ਗਰਗ ਭਵਨ” ਜਿਸਦਾ ਉਦਘਾਟਨ ਹੋਏ ਨੂੰ ਸਿਰਫ 10/12 ਦਿਨ ਹੀ ਹੋਏ ਹਨ, ਦੇ ਕਮਰਿਆਂ ਦੀਆਂ ਚੱਦਰਾਂ, ਸਿਰਹਾਣੇ ਅਤੇ ਟਾਇਲਟ ਸੀਟਾਂ ਐਨੀਆਂ ਗੰਦੀਆਂ ਸਨ ਕਿ ਸਾਨੂੰ ਅਲਾਟ ਕੀਤਾ ਗਿਆ ਕਮਰਾ ਛੱਡਣਾ ਪਿਆ ਅਤੇ ਮਸਾਂ ਹੀ ਸਾਨੂੰ ਸਾਫ ਕਮਰਾ ਮਿਲਿਆ। ਯਾਤਰੀ ਸੋਮਿਨਾਂ ਸੰਧੂ ਅਤੇ ਦਿਨਕਰ ਸੰਧੂ ਨੇ ਕਿਹਾ ਕਿ ਸੁਰੱਖਿਆ ਦੇ ਨਾਮ ‘ਤੇ ਪੰਜਾਬ ਦੇ ਸਿਮ ਬੰਦ ਕਰਨਾ ਇੱਕ ਸਾਜਿਸ਼ ਹੈ, ਮੋਬਾਈਲ ਕੰਪਨੀਆਂ ਨੂੰ ਲਾਭ ਦੇਣ ਯਾਤਰੀਆਂ ਦੀ ਜੇਬ ‘ਤੇ ਡਾਕਾ ਮਾਰਨ ਵਾਲੀ ਗੱਲ ਹੈ। ਉਹਨਾਂ ਕਿਹਾ ਜਿਸ ਯਾਤਰੀ ਦਾ ਸਿਮ ਜੰਮੂ ਪ੍ਰਵੇਸ਼ ਕਰਦਿਆਂ ਬੰਦ ਕਰ ਦਿੱਤਾ ਜਾਂਦਾ ਹੈ ਉਸਦਾ ਵ੍ਹਟਸਐਪ, ਫੇਸਬੁੱਕ, ਟੈਲੀਗਰਾਮ ਆਦਿ ਲੋਕਲ ਸਿਮ ਲੈਣ ਜਾਂ ਵਾਈ-ਫਾਈ ਰਾਹੀਂ ਬੇਰੋਕ-ਟੋਕ ਚਲਦੇ ਹਨ ਫਿਰ ਸੁਰੱਖਿਆ ਦੇ ਨਾਮ ‘ਤੇ ਸਿਮ ਬੰਦ ਕਰਨਾ ਯਾਤਰੀ ਨੂੰ ਪ੍ਰੇਸ਼ਾਨ ਕਰਨ ਤੋਂ ਇਲਾਵਾ ਕੋਈ ਹੋਰ ਗੱਲ ਨਹੀਂ ਹੈ। ਮੰਗ ਕੀਤੀ ਗਈ ਹੈ ਕਿ ਹਰ ਯਾਤਰੀ ਦਾ ਆਪਣਾ ਸਿਮ ਚੱਲਣਾ ਚਾਹੀਦਾ ਹੈ ਤਾਂ ਕਿ ਐਨੀ ਔਖੀ ਯਾਤਰਾ ਦੌਰਾਨ ਉਸਦਾ ਆਪਣੇ ਪਰਿਵਾਰ ਅਤੇ ਕਾਰੋਬਾਰ ਨਾਲ ਸੁੱਖ-ਸਾਂਝ ਬਣੀ ਰਹੇ। ਲਾਇਨਜ਼ ਕਲੱਬ ਨੂਰਮਹਿਲ ਡ੍ਰੀਮ ਦੀ ਪ੍ਰਧਾਨ ਆਂਚਲ ਸੰਧੂ ਸੋਖਲ ਅਤੇ ਕਲੱਬ ਅਫਸਰ ਜਸਪ੍ਰੀਤ ਕੌਰ ਸੰਧੂ ਨੇ ਕਿਹਾ ਜੇਕਰ ਪ੍ਰਸ਼ਾਸਨ ਨੂੰ ਯਾਤਰੀਆਂ ਦੀ ਸਾਂਭ-ਸੰਭਾਲ-ਇੱਜ਼ਤ ਕਰਨ ਵਿੱਚ ਦਿੱਕਤ ਆੜੇ ਆਉਂਦੀ ਹੈ ਤਾਂ ਇਹ ਜਿੰਮੇਵਾਰੀ ਕਰੋੜਾਂ-ਅਰਬਾਂ ਖਰਚ ਕੇ ਦਿਨ ਰਾਤ ਸੇਵਾਵਾਂ ਦੇਣ ਵਾਲੇ ਭੰਡਾਰੇ ਵਾਲਿਆਂ ਨੂੰ ਦੇ ਦੇਣ, ਸੇਵਾ ਭੰਡਾਰੇ ਵਾਲਿਆਂ ਦੀ ਹੋਵੇਗੀ ਅਤੇ ਬੱਲੇ ਬੱਲੇ ਸ਼ਰਾਈਨ ਬੋਰਡ ਦੀ। ਮੰਡਲ ਪ੍ਰਧਾਨ ਲਾਇਨ ਅਸ਼ੋਕ ਬਬਿਤਾ ਸੰਧੂ ਨੇ 20ਵੀਂ ਸ਼੍ਰੀ ਅਮਰਨਾਥ ਯਾਤਰਾ ਸੇਵਾਵਾਂ ਨੂੰ ਤਨ-ਮਨ-ਧਨ ਨਾਲ ਸੇਵਾ ਨਿਭਾ ਕੇ ਇਤਿਹਾਸ ਬਣਾਉਣ ਵਾਲੇ ਸਮੂਹ ਸ਼ਿਵ ਭਗਤਾਂ, ਜੀਅ ਜਾਨ ਲਗਾਕੇ ਭੰਡਾਰੇ ਲਗਾਉਣ ਵਾਲੇ, ਭਾਰਤ ਦੇਸ਼ ਦੇ ਜਵਾਨ, ਘੋੜੇ-ਪਿੱਠੂ ਸਮੇਤ ਬੇਜ਼ੁਬਾਨ ਘੋੜੇ-ਖੱਚਰਾਂ ਆਦਿ ਦਾ ਕੋਟਿ-ਕੋਟਿ ਧੰਨਵਾਦ ਕੀਤਾ ਜਿੰਨ੍ਹਾਂ ਸਦਕਾ ਸ਼੍ਰੀ ਅਮਰਨਾਥ ਯਾਤਰਾ ਹਰ ਸਾਲ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਹੋਰ ਬਲ ਮਿਲਦਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਾਉਣ ਵੀਰ ‘ਕੱਠੀਆਂ ਕਰੇ 
Next article   ਸਾਉਣ ਮਹੀਨੇ ਦਿਨ ਗਿੱਧੇ ਦੇ…