


ਜਲੰਧਰ (ਸਮਾਜ ਵੀਕਲੀ) (ਪਰਮਜੀਤ ਜੱਸਲ)-“ਯੂਨਾਈਟਡ ਨੇਸ਼ਨ ਡੇ ਵਿਸਾਖ 2025” ਅਸਟਰਾਲੀਅਨ ਅਬਸਰਵਾਂਸ ਦੀ 25ਵੀਂ ਵਰ੍ਹੇਗੰਢ ਗਰੇਟ ਹਾਲ, ਪਾਰਲੀਮੈਂਟ ਹਾਊਸ ਕੈਪੀਟਲ ਹਿਲ, ਐਕਟ 2600 ਵਿਖੇ ਫਿਰਕੂ ਸਦਭਾਵਨਾ ਲਈ ‘ਵਿਸ਼ਵ ਦੀ ਸ਼ਾਂਤੀ ਦਾ ਇਕ ਹੱਲ ‘ ਵਾਸਤੇ “ਬੁੱਧ ਪੂਰਨਿਮਾ” ਮਨਾਈ ਗਈ। ਇਸ ਸ਼ੁੱਭ ਅਵਸਰ ‘ਤੇ ਅੰਬੇਡਕਰੀ ਅਤੇ ਬੋਧੀ ਆਗੂ ਸ੍ਰੀ ਗੁਰਮੀਤ ਲਾਲ ਸਾਂਪਲਾ ਜੀ ਅਤੇ ਮੈਡਮ ਸੰਤੋਸ਼ ਕੁਮਾਰੀ ਸਾਂਪਲਾ ਦੇ ਹੋਣਹਾਰ ਸਪੁੱਤਰ ਸ੍ਰੀ ਅਮਨ ਸਮਰਾਟ ਭਾਰਤੀ ਬੁੱਧਿਸਟ ਕਮਿਊਨਿਟੀ ਆਸਟਰੇਲੀਆ, ਸੋਫੀ ਪਿੰਡ, ਜਲੰਧਰ ,ਪੰਜਾਬ ਨੂੰ ਵਿਸ਼ੇਸ਼ ਪ੍ਰਤੀਨਿਧ ਤੌਰ ‘ਤੇ ਸੱਦਿਆ ਗਿਆ। ਇਹਨਾਂ ਦੇ ਨਾਲ ਚਾਰ ਹੋਰ ਪ੍ਰਤੀਨਿਧਾਂ ਨੂੰ ਵੀ ਸੱਦਿਆ ਗਿਆ ਹੈ।ਇਥੇ ਯਾਦ ਰਹੇ ਕਿ ਅਮਨ ਸਮਰਾਟ ਦੀ ਪਤਨੀ ਨੇ ਸਪੇਸ ਵਿੱਚ ਪੀ.ਐਚ.ਡੀ. ਕੀਤੀ ਹੋਈ ਹੈ, ਜੋ ਬੜੇ ਮਾਣ ਦੀ ਗੱਲ ਹੈ। ਜਿਨਾਂ ਵਿਦੇਸ਼ ਵਿੱਚੋਂ ਅਜਿਹੀ ਡਿਗਰੀ ਪ੍ਰਾਪਤ ਕਰਕੇ ਸਾਂਪਲਾ ਪਰਿਵਾਰ ਦਾ ਨਾਂ ਦੁਨੀਆਂ ਵਿੱਚ ਉੱਚਾ (ਰੋਸ਼ਨ) ਕਰਨ ਦੇ ਨਾਲ-ਨਾਲ ਸਮਾਜ ਵਿੱਚ ਆਪਣਾ ਰੁਤਬਾ ਵਧਾਇਆ ਹੈ। ਇੱਥੇ ਇਹ ਦੱਸਣਾ ਜਰੂਰੀ ਬਣ ਜਾਂਦਾ ਹੈ ਕਿ ਜਦੋਂ ਤਥਾਗਤ ਬੁੱਧ ਨੇ ਸਾਰਨਾਥ ਵਿੱਚ ਪਹਿਲਾ ਉਪਦੇਸ਼ ਪੰਜ ਭਿਖਸ਼ੂਆਂ ਨੂੰ ਦਿੱਤਾ ਸੀ। ਦੂਸਰਾ ਉਨਾਂ ਨੇ ਪੰਚਸ਼ੀਲ ਵਿੱਚ ਪੰਜ ਪ੍ਰਮੁੱਖ ਨਿਯਮਾਂ ‘ਤੇ ਚੱਲਣ ਲਈ ਪ੍ਰੇਰਿਆ। ਯੂ.ਐਨ.ਓ. ਵਲੋਂ ਮਿਸਟਰ ਅਮਨ ਸਮਰਾਟ ਇੰਡੀਅਨ ਬੁੱਧਿਸਟ, ਆਸਟਰੇਲੀਆ ਦਾ ਵਿਸ਼ੇਸ਼ ਸਨਮਾਨ ਕੀਤਾ। ਮਿਸਟਰ ਅਮਨ ਸਮਰਾਟ ਨੇ ਇਸ ਮੌਕੇ ‘ਤੇ ਕਿਹਾ ਕਿ ਤਥਾਗਤ ਬੁੱਧ ਇੱਕ ਅਜਿਹੀ ਸ਼ਖਸ਼ੀਅਤ ਸਨ ,ਜਿਸ ਨੇ ਪੂਰੇ ਵਿਸ਼ਵ ਵਿੱਚ ਸ਼ਾਂਤੀ ਦਾ ਉਪਦੇਸ਼ ਦਿੱਤਾ। ਸ੍ਰੀ ਸਮਰਾਟ ਨੇ ਕਿਹਾ ਕਿ ਕੋਈ ਵੀ ਕੰਮ ਤਰਕ ਦੀ ਕਸੌਟੀ ‘ਤੇ ਕੀਤਾ ਜਾਵੇ। ਲਗਾਤਾਰ ਕੰਮ ਕਰਨ ਨਾਲ ਹੀ ਅਸੀਂ ਆਪਣੀ ਮੰਜ਼ਿਲ ‘ਤੇ ਪਹੁੰਚ ਸਕਦੇ ਹਾਂ। ਸਮਾਜ ਦੀ ਤਰੱਕੀ ਲਈ ਨਸ਼ਿਆਂ ਦਾ ਤਿਆਗ ਕਰਨਾ ਹੋਵੇਗਾ, ਜੋ ਪੰਚਸ਼ੀਲ ਵਿੱਚ ਤਥਾਗਤ ਬੁੱਧ ਨੇ ਸਾਨੂੰ ਪ੍ਰੇਰਿਤ ਕੀਤਾ ਹੈ। ਬੁੱਧ ਦੀਆਂ ਸਿੱਖਿਆਵਾਂ ਪੂਰੇ ਵਿਸ਼ਵ ਨੂੰ ਸ਼ਾਂਤੀ, ਪ੍ਰੇਮ, ਸਮਾਨਤਾ,ਸੁਤੰਤਰਤਾ , ਭਾਈਚਾਰੇ ਦਾ ਸੰਦੇਸ਼ ਦਿੰਦੀਆਂ ਹਨ।






