HOME ਆਲਟੋ ਕਾਰ ਨੂੰ ਸਕਾਰਪੀਊ ਗੱਡੀ ਨੇ ਮਾਰੀ ਟੱਕਰ

ਆਲਟੋ ਕਾਰ ਨੂੰ ਸਕਾਰਪੀਊ ਗੱਡੀ ਨੇ ਮਾਰੀ ਟੱਕਰ

3
 ਆਲਟੋ ਸਵਾਰ 2 ਵਿਆਕਤੀ ਹੋਏ ਗੰਭੀਰ ਜਖਮੀ,  ਗੱਡੀ ਬੁਰੀ ਤਰ੍ਹਾਂ ਨਾਲ ਨੁਕਸਾਨੀ, ਸਕਾਰਪੀਊ ਚਾਲਕ ਮੌਕੇ ਤੋਂ ਗੱਡੀ ਲੈ ਕੇ ਫਰਾਰ 
ਨਵਾਂਸ਼ਹਿਰ /ਕਾਠਗੜ੍ਹ   (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ )– ਰੋਪੜ੍ਹ ਬਲਾਚੌਰ ਨੈਸ਼ਨਲ ਹਾਈਵੇ ਤੇ  ਸਥਿਤ ਪਿੰਡ ਰੈਲਮਾਜਰਾ ਦੇ ਕੋਲ ਨਜ਼ਦੀਕ ਸਿਲਵਰਓਕ ਹੋਟਲ  ਦੇ ਸਾਹ ਸਾਹਮਣੇ ਇਕ ਆਲਟੋ ਕਾਰ ਨੂੰ  ਪਿੱਛੇ ਤੋਂ ਆ ਰਹੀ ਸਕਾਰਪੀਊ ਗੱਡੀ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ  |ਜਿਸਦੇ ਚੱਲਦੇ  ਆਲਟੋ ਬੇਕਾਬੂ ਹੋ ਕੇ ਪਹਿਲਾਂ ਖੰਭੇ ਵਿਚ ਵੱਜੀ ਅਤੇ ਫਿਰ ਡਿਵਾਇਡਰ ਤੇ ਜਾ ਚੜ੍ਹੀ। ਕਾਰ ਬੁਰੀ ਤਰ੍ਹਾਂ ਨਾਲ  ਨੁਕਸਾਨੀ ਗਈ | ਜਦਕਿ ਆਲਟੋ ਕਾਰ ਵਿਚ ਸਵਾਰ 2 ਵਿਆਕਤੀ ਗੰਭੀਰ ਰੂਪ ਨਾਲ ਜਖ਼ਮੀ ਹੋ ਗਏ |ਸਕਾਰਪੀਊ ਗੱਡੀ ਚਾਲਕ ਮੌਕੇ ਤੋਂ ਕਾਰ ਲੈ ਕੇ ਫਰਾਰ ਹੋ ਗਏ |ਮੌਕੇ ਤੋਂ ਪ੍ਰਾਪਤ ਜਾਣਕਾਰੀ ਦੇ ਅਨੁਸਾਰ  ਐਸ ਐਸ ਐਫ ਟੀਮ ਦੇ ਇੰਚਾਰਜ  ਏ ਐਸ ਆਈ ਕੁਲਦੀਪ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ  ਰਾਹਗੀਰਾਂ ਤੋਂ ਪਤਾ ਚੱਲਿਆ ਕਿ ਸਿਲਵਰਓਕ ਹੋਟਲ ਦੇ ਸਾਹਮਣੇ ਰੈਲਮਾਜਰਾ  ਐਕਸੀਡੈਂਟ ਹੋਇਆ ਹੈ ਤਾਂ ਉਨ੍ਹਾਂ ਨੇ ਮੌਕੇ ਤੁਰੰਤ ਮੋਕੇ ਕੇ ਦੇਖਿਆ ਤਾਂ ਇਕ ਆਲਟੋ ਕਾਰ ਜਿਸਦਾ ਨੰਬਰ ਸੀ ਐਚ 04ਕੇ 0419 ਜਿਸ ਨੂੰ  ਮੋਹਨ ਸਿੰਘ ਪੁੱਤਰ ਗੁਰਦੇਵ ਸਿੰਘ  ਪਿੰਡ ਪਾਲਨਪੁਰ  ਚਲਾ ਰਿਹਾ ਸੀ ਅਤੇ ਉਸਦੇ ਨਾਲ ਬਲਵਿੰਦਰ ਸਿੰਘ ਪੁੱਤਰ ਗੁਰਦੇਵ ਸਿੰਘ ਪਿੰਡ ਪਾਲਨਪੁਰ ਜੋ ਕਿ ਬਲਾਚੌਰ ਤੋਂ  ਰੋਪੜ੍ਹ ਸਾਈਡ ਜਾ ਰਹੇ ਸੀ ਅਤੇ ਜਦੋਂ ਇਹ ਆਲਟੋ ਕਾਰ ਪਿੰਡ ਰੈਲਮਾਜਰਾ ਕੋਲ ਪਹੁੰਚੀ ਪਿੱਛੇ ਆ ਤੋ ਆ ਰਹੀ ਸਕਾਰਪੀਓ ਗੱਡੀ ਨੇ ਟੱਕਰ  ਮਾਰ  ਦਿੱਤੀ ਤੇ  ਟੱਕਰ ਐਨੀ ਜ਼ਬਰਦਸਤ ਸੀ ਕਿ ਆਲਟੋ ਕਾਰ ਬੇਕਾਬੂ ਹੋ ਕੇ ਪਹਿਲਾ ਖੰਭੇ ਵਿਚ ਵੱਜ ਗਿਆ ਕੇ ਡਿਵਾਈਡਰ ਤੇ ਜਾ ਚੜ੍ਹੀ | ਆਲਟੋ ਵਿਚ ਕਾਰ ਵਿੱਚ ਸਵਾਰ 2 ਵਿਆਕਤੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ | ਜਿੰਨਾਂ ਨੂੰ   ਨੈਸ਼ਨਲ ਹਾਈਵੇ ਅਥਾਰਟੀ ਦੀ ਐਬੂਲੈਂਸ ਰਾਹੀ ਇਲਾਜ ਦੇ ਲਈ ਹਸਪਤਾਲ ਭਰਤੀ ਕਰਵਾਇਆ ਗਿਆ | ਜਦਕਿ ਨੈਸਨਲ ਹਾਈਵੇ ਅਥਾਰਟੀ ਦੀ ਰਿਕਵਰੀ ਵੈਨ ਵਲੋਂ ਆਲਟੋ ਗੱਡੀ ਨੂੰ  ਸੜਕ ਤੋਂ ਹਟਾ ਕੇ ਰੋਡ ਨੂੰ  ਕਲੀਅਰ ਕਰਕੇ ਆਵਾਜਾਈ ਨੂੰ  ਫਿਰ ਤੋਂ ਚਾਲੂ ਕਰਵਾਇਆ ਗਿਆ | ਜ਼ਿਕਰਯੋਗ ਹੈ ਕਿ ਸਕਾਰਪੀਊ ਸਵਾਰ ਟੱਕਰ ਮਾਰਨ ਤੋਂ ਬਾਅਦ ਸਕਾਰਪੀਊ ਗੱਡੀ ਲੈ ਕੇ ਮੌਕੇ ਤੋਂ ਫਰਾਰ ਹੋ ਗਿਆ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਪ੍ਰਧਾਨ ਮੰਤਰੀ ਮੋਦੀ ਨੇ ਦੋਸਤ ਪੁਤਿਨ ਲਈ ਪ੍ਰੋਟੋਕੋਲ ਤੋੜਿਆ: ਹਵਾਈ ਅੱਡੇ ‘ਤੇ ਨਿੱਜੀ ਤੌਰ ‘ਤੇ ਉਨ੍ਹਾਂ ਦਾ ਸਵਾਗਤ ਕੀਤਾ, ਇੱਕੋ ਕਾਰ ਵਿੱਚ ਯਾਤਰਾ ਕੀਤੀ; ਇਹ ਰਸਾਇਣ 24 ਸਾਲ ਪੁਰਾਣਾ ਹੈ
Next articleਰੁਤਬਿਆਂ ਦਾ ਰਿਸ਼ਤਿਆਂ ਉੱਤੇ ਪ੍ਰਭਾਵ