(ਸਮਾਜ ਵੀਕਲੀ)
ਤੀਰਾਂ ਭਰਿਆ ਤਰਕਸ਼ ਰੱਖਦਾਂ,
ਜ਼ਖ਼ਮਾਂ ਲਈ ਦਵਾ ਵੀ ਰੱਖ।
ਮਿੱਠੇ ਲਾਰੇ, ਝੂਠੀਆਂ ਕਸਮਾਂ,
ਥੋੜ੍ਹੀ ਜਿਹੀ ਵਫ਼ਾ ਵੀ ਰੱਖ।
ਮਲਹਮ ਤੇਰੀ ਕਾਟ ਨਹੀ ਕਰਦੀ,
ਹੱਥਾਂ ਵਿੱਚ ਸਿ਼ਫ਼ਾ ਵੀ ਰੱਖ।
ਦਰ -ਦਰ ਤੇ ਕਿਉ ਸਿਜਦਾ ਕਰਦਾ,
ਥੋੜਾ ਸ਼ੱਕ ਸੁਬਾਅ ਵੀ ਰੱਖ।
ਐਵੇਂ ਈ ਸਸਤੇ ਭਾਅ ਨਾ ਵਿਕ ਤੂੰ,
ਥੋੜਾ ਬਹੁਤ ਨਫ਼ਾ ਵੀ ਰੱਖ।
ਰੁਤਬੇ, ਸ਼ੁਹਰਤਾਂ ਵਾਂਗ ਪ੍ਰਾਹੁਣੇ,
ਹਲੀਮੀ ਜ਼ਰਾ ਸੁਭਾਅ ਚ ਰੱਖ।
ਹਾਜ਼ੀ ਬਣਿਆ ਖ਼ੈਰ ਨੀ ਪੈਣੀ,
ਸਿਜਦੇ ਵਿੱਚ ਦੁਆ ਵੀ ਰੱਖ।
ਸਤਨਾਮ ਕੌਰ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly