(ਸਮਾਜ ਵੀਕਲੀ)
ਅੰਦਰੋਂ ਟੂਟੇ ਬਾਹਰੋਂ ਹੱਸ ਦੇ,,
ਜ਼ਿਦੰਗੀ ਦੇ ਇਹੋ ਨੇ ਸਾਜ਼,,
ਲਿਖ਼ਣ ਬੈਠੇ ਸੀ ਕੁਝ ਹੋਰ,
ਲਿਖ ਦਿਤੇ ਦਿਲ ਦੇ ਅਲਫ਼ਾਜ਼”
ਆਪਣੇ ਪਰਛਾਵੇਂ ਤੋਂ ਫਿਰਾਂ ਮੈਂ ਡਰਦਾ,,
ਜ਼ਿਦਗੀ ਦੇ ਇਹੋ ਜਿਹੇ ਕੁਝ ਰਾਜ,,
ਲਿਖਣ ਬੈਠੇ ਸੀ ਕੁਝ ਹੋਰ,
ਲਿਖ ਦਿਤੇ ਦਿਲ ਦੇ ਅਲਫ਼ਾਜ਼”
ਕਾਗਜ਼ ਕਲਮ ਦਾ ਗੁੜਾ ਨਾਤਾ,,
ਜਿਵੇਂ ਸੰਗੀਤ ਤੇ ਰਿਆਜ,,
ਲਿਖਣ ਬੈਠੇ ਸੀ ਕੁਝ ਹੋਰ,
ਲਿਖ ਦਿਤੇ ਦਿਲ ਦੇ ਅਲਫ਼ਾਜ”
ਥੱਕ ਹਾਰ ਕੇ ਬੈਠਾ ਕਾਮਾ,,
ਕੰਮ ਦਾ ਪੈ ਗਿਆ ਜਿਵੇਂ ਕਾਲ,,
ਰੱਬ ਵੀ ਏ ਨਾਰਾਜ਼,,
ਲਿਖਣ ਬੈਠੇ ਸੀ ਕੁਝ ਹੋਰ,
ਲਿਖ ਦਿਤੇ ਦਿਲ ਦੇ ਅਲਫ਼ਾਜ਼”
ਗਰੀਬੀ ਬੰਦੇ ਤੋਂ ਕੀ ਕੁਝ ਕਰਵਾ ਦਿੰਦੀ,,
ਜਿਵੇਂ ਗਿੰਦੀਆ ਮਤਲਬੀ ਏਹ ਸਮਾਜ,,
ਲਿਖਣ ਬੈਠੇ ਸੀ ਕੁਝ ਹੋਰ,
ਲਿਖ ਦਿਤੇ ਦਿਲ ਦੇ ਅਲਫ਼ਾਜ਼ “
ਗਿੰਦਾ ਸਿੱਧੂ
+916239331711
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly