ਭਾਣੋ ਲੰਗਾ ਲਿੰਕ ਸੜਕ ਤੇ ਬਣੇ ਆਲੂ ਕੋਲਡ ਸਟੋਰ ਵਿਚ ਗੈਸ ਲੀਕ ਹੋਣ ਨਾਲ ਰੇੜੀਆਂ ਵਾਲੇ ਹੋਏ ਬੇਹੋਸ਼

ਨੇੜੇ ਪਿੰਡ ਵਾਲੇ ਲੋਕ ਸਾਹ ਲੈਣਾ ਔਖਾ ਹੋਣ ਕਰਕੇ ਘਰ ਛੱਡਕੇ ਦੂਸਰੇ ਪਿੰਡ ਵਿਚ ਪਹੁੰਚੇ

ਐਸ. ਡੀ. ਐਮ. ਅਤੇ ਸਿਵਲ ਹਸਪਤਾਲ ਦੀ ਟੀਮ ਮੌਕੇ ਤੇ ਪਹੁੰਚੀ

ਕਪੂਰਥਲਾ (ਸਮਾਜ ਵੀਕਲੀ) ( ਕੌੜਾ)- ਕਪੂਰਥਲਾ ਸੁਲਤਾਨਪੁਰ ਲੋਧੀ ਜੀ. ਟੀ. ਰੋਡ ਤੋਂ ਪਿੰਡ ਭਾਣੋ ਲੰਗਾ ਨੂੰ ਜਾਂਦੀ ਲਿੰਕ ਸੜਕ ਤੇ ਬਣੇ (ਆਲੂਆਂ ਵਾਲਾ) ਸੁਰਜੀਤ ਕੋਲਡ ਸਟੋਰ ਵਿਚ ਗੈਸ ਸਿਲੰਡਰ ਲੀਕ ਹੋਣ ਕਰਕੇ ਆਲੇ ਦੁਆਲੇ ਦੇ ਪਿੰਡਾਂ ਦੇ ਵਿਚ ਰਹਿੰਦੇ ਲੋਕਾਂ ਨੂੰ ਸਾਹ ਲੈਣ ਵਿਚ ਜਿੱਥੇ ਭਾਰੀ ਮੁਸ਼ਕਲਾਂ ਸਾਹਮਣਾ ਕਰਨਾ ਪੈ ਰਿਹਾ ਉਥੇ ਸ਼ਾਮ ਲਗਭਗ 6 ਵਜੇ ਤੋਂ ਗੈਸ ਲੀਕ ਹੋਣ ਤੇ ਆਲੂ ਕੋਲਡ ਸਟੋਰ ਦੇ ਮਾਲਕ ਵਲੋਂ ਕੋਈ ਧਿਆਨ ਨਾ ਦੇਣ ਕਰਕੇ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਭਾਣੋ ਲੰਗਾ ਲਿੰਕ ਸੜਕ ਤੇ ਰੇਲਵੇ ਲਾਈਨ ਦੇ ਨਜ਼ਦੀਕ ਬਣੇ ਸੁਰਜੀਤ ਕੋਲਡ ਸਟੋਰ ਵਿਚ ਲਗਭਗ ਸ਼ਾਮ 6 ਵਜੇ ਗੈਸ ਲੀਕ ਹੋਣ ਕਰਕੇ ਜਿੱਥੇ ਆਲੇ ਦੁਆਲੇ ਦੇ ਪਿੰਡਾਂ ਲੋਕਾਂ ਨੂੰ ਸਾਹ ਲੈਣ ਵਿਚ ਆੲੀ ਮੁਸ਼ਕਲ ਕਰਕੇ ਹਾਹਾਕਾਰ ਮੱਚ ਗਈ ਉੱਥੇ ਲਗਭਗ 8 ਵਜੇ ਦੇ ਕਰੀਬ ਗੈਸ ਲੀਕੇਜ ਵੱਧਣ ਕਰਕੇ ਨਜਦੀਕੀ ਪਿੰਡ ਕੜਾਲ੍ਹ ਖੁਰਦ ਦੇ ਪਿੰਡ ਵਾਸੀ ਆਪਣੇ-ਆਪਣੇ ਘਰ ਛੱਡਕੇ ਨੇੜਲੇ ਪਿੰਡਾਂ ਵਿਚ ਪਹੁੰਚ ਗਏ।

ਇਸ ਘਟਨਾ ਦੀ ਸੂਚਨਾ ਮਿਲਦਿਆਂ ਸਾਰ ਜਿੱਥੇ ਪੁਲਿਸ ਚੌਂਕੀ ਭੁਲਾਣਾ ਦੇ ਇੰਚਾਰਜ ਪੂਰਨ ਚੰਦ ਪੁਲਿਸ ਪਾਰਟੀ ਸਮੇਤ ਪਹੁੰਚੇ ੳੁੱਥੇ ਜ਼ਿਲਾ ਪ੍ਰਸ਼ਾਸਨ ਵਲੋਂ ਲਾਲ ਵਿਸ਼ਵਾਸ ਬੈਂਸ ਐਸ. ਡੀ. ਐਮ. ਕਪੂਰਥਲਾ ਨੇ ਲੋਕਾਂ ਦਾ ਹਾਲਚਾਲ ਜਾਣਿਆ ਅਤੇ ਸਿਵਲ ਹਸਪਤਾਲ ਕਪੂਰਥਲਾ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਜਿੱਥੇ ਲੋਕਾਂ ਦੀ ਸਿਹਤ ਦੀ ਜਾਂਚ ਕੀਤੀ ੳੁੱਥੇ ਬੱਸ ਅੱਡਾ ਭਾਣੋ ਲੰਗਾ ਵਿਖੇ ਰੋਜੀ ਰੋਟੀ ਕਮਾਉਣ ਲਈ ਰੇੜੀਆਂ ਲਗਾਈ ਬੈਠੇ ਰੇਹੜੀ ਵਾਲੇ ਬੇਹੋਸ਼ ਹੋਇਆਂ ਨੂੰ ਐਬੂਲੈਂਸ ਰਾਹੀਂ ਸਿਵਲ ਹਸਪਤਾਲ ਕਪੂਰਥਲਾ ਵਿਖੇ ਪਹੁੰਚਾਇਆ ਗਿਆ। ਇਸ ਦੌਰਾਨ ਇਲਾਕੇ ਭਰਦੇ ਲੋਕਾਂ ਨੇ ਸੁਰਜੀਤ ਕੋਲਡ ਸਟੋਰ ਦੇ ਮਾਲਕ ਵਲੋਂ ਕੀਤੀ ਗਈ ਇਸ ਅਣਗਹਿਲੀ ਲਈ ਉਸ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ। ਇਸ ਤੋਂ ਇਲਾਵਾ ਪਿੰਡ ਕੜਾਲ੍ਹ ਖੁਰਦ ਦੇ ਸਾਬਕਾ ਸਰਪੰਚ ਜਸਪਾਲ ਸਿੰਘ ਬਾਜਵਾ ਤੇ ਹੋਰ ਪਿੰਡ ਵਾਸੀਆਂ ਨੇ ਦੱਸਿਆ ਕਿ ਸਾਨੂੰ ਜਦੋਂ ਸਾਹ ਲੈਣ ਵਿਚ ਮੁਸ਼ਕਲ ਹੋਈ ਤਾਂ ਅਸੀਂ ਨਜਦੀਕੀ ਪਿੰਡ ਨਾਨੋ ਮੱਲੀਆਂ ਵਿਖੇ ਆਪਣੇ-ਆਪਣੇ ਨਜਦੀਕੀਆਂ ਦੇ ਘਰਾਂ ਵਿਚ ਠਹਿਰੇ ਹੋਏ ਹਾਂ।ਇਸ ਸਬੰਧੀ ਜਦੋਂ ਸੁਰਜੀਤ ਕੋਲਡ ਸਟੋਰ ਦੇ ਮਾਲਕ ਹਰਜਿੰਦਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਸ਼ਾਮ ਲਗਭਗ 7.00 ਵਜੇ ਗੈਸ ਲੀਕ ਹੋਣ ਦੀ ਜਦੋਂ ਸੂਚਨਾ ਮਿਲੀ ਤਾਂ ਅਸੀਂ ਤਰੁੰਤ ਕੋਲਡ ਸਟੋਰ ਪਹੁੰਚ ਕੇ ਗੈਸ ਲੀਕੇਜ ਨੂੰ ਕੰਟਰੋਲ ਕਰਨ ਦੀਆਂ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਅਤੇ 8.30 ਵਜੇ ਦੇ ਕਰੀਬ ਗੈਸ ਲੀਕੇਜ ਨੂੰ ਕੰਟਰੋਲ ਕੀਤਾ।ਇਸੇ ਦੌਰਾਨ ਪਿੰਡ ਭਾਣੋ ਲੰਗਾ, ਤੋਗਾਂਵਾਲ ,ਸਿਆਲ, ਨਾਨੋ ਮੱਲੀਆਂ ਅਤੇ ਹੋਰ ਨਜਦੀਕੀ ਪਿੰਡਾਂ ਵਿਚ ਅਨਾਂਊਸਮੈਂਟ ਕਰਵਾ ਕੇ ਲੋਕਾਂ ਨੂੰ ਉਕਤ ਕੋਲਡ ਸਟੋਰ ਵੱਲ ਜਾਣ ਤੋਂ ਸੁਚੇਤ ਕੀਤਾ ਗਿਆ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਰਕਾਰੀ ਐਲੀਮੈਂਟਰੀ ਸਕੂਲ ਅੱਲਾ ਦਿੱਤਾ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਆਯੋਜਿਤ
Next articleअंतरराष्ट्रीय मज़दूर दिवस शिकागों के शहीदों को श्रद्धांजलि दी