HOME ਪਰਵਾਸੀਆਂ ਦੇ ਕਾਰਨ ਇਕੱਲਾ ਹੁਸ਼ਿਆਰਪੁਰ ਹੀ ਨਹੀਂ ਹੌਲੀ-ਹੌਲੀ ਪੂਰਾ ਪੰਜਾਬ ਹੀ ਬਾਰੂਦ...

ਪਰਵਾਸੀਆਂ ਦੇ ਕਾਰਨ ਇਕੱਲਾ ਹੁਸ਼ਿਆਰਪੁਰ ਹੀ ਨਹੀਂ ਹੌਲੀ-ਹੌਲੀ ਪੂਰਾ ਪੰਜਾਬ ਹੀ ਬਾਰੂਦ ਦੇ ਢੇਰ ‘ਤੇ ਬੈਠਾ ਦਿਖਾਈ ਦੇਵੇਗਾ : ਸੰਤ ਸਤਰੰਜਨ ਸਿੰਘ

4
ਸੰਤ ਸਤਰੰਜਨ ਸਿੰਘ
ਹੁਸ਼ਿਆਰਪੁਰ   (ਸਮਾਜ ਵੀਕਲੀ)  ( ਤਰਸੇਮ ਦੀਵਾਨਾ ) ਸਾਡੇ ਕਈ ਪੰਜਾਬੀ ਵੀ ਕਸੂਰਵਾਰ ਹਨ ਜੋ ਕਿ ਆਪਣੇ ਮੁਨਾਫ਼ੇ ਲਈ ਇਹ ਵੀ ਨਹੀਂ ਦੇਖਦੇ ਕਿ ਜਿਸ ਵਿਅਕਤੀ ਨੂੰ ਉਹ ਘਰ ਜਾਂ ਦੁਕਾਨ ਦੇ ਰਹੇ ਹਨ, ਉਹ ਕੌਣ ਹੈ ਅਤੇ ਕਿੱਥੋਂ ਦਾ ਹੈ। ਜਿਸ ਕਾਰਨ ਅੱਜ ਇਕੱਲਾ ਹੁਸ਼ਿਆਰਪੁਰ ਹੀ ਨਹੀਂ ਹੌਲੀ-ਹੌਲੀ ਪੂਰਾ ਪੰਜਾਬ ਬਾਰੂਦ ਦੇ ਢੇਰ ‘ਤੇ ਬੈਠਾ ਦਿਖਾਈ ਦੇਵੇਗਾ ਇਹ ਵਿਚਾਰ ਨਜ਼ਦੀਕੀ ਪਿੰਡ ਧੁੱਗਾ ਕਲਾਂ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਸਤਰੰਜਨ ਸਿੰਘ ਜੀ ਧੁੱਗਿਆਂ ਵਾਲਿਆਂ ਨੇ ਸਾਡੇ ਪੱਤਰਕਾਰ ਨਾਲ ਸਾਂਝੇ ਕੀਤੇ । ਉਹਨਾਂ ਕਿਹਾ ਸਾਨੂੰ ਸਾਰਿਆਂ ਨੂੰ ਇੱਕਜੁੱਟ ਹੋ ਕੇ ਹੁਸ਼ਿਆਰਪੁਰ ਵਿੱਚੋ ਪ੍ਰਵਾਸੀਆ ਨੂੰ ਕੱਢਣ ਲਈ ਹੰਭਲਾ ਮਾਰਨਾ ਚਾਹੀਦਾ ਹੈ ਤਾ ਕਿ ਬੇਕਸੂਰ ਮਾਸੂਮ 5 ਸਾਲਾ ਹਰਵੀਰ ਸਿੰਘ ਵਰਗਾ ਮਾਮਲਾ ਦੁਬਾਰਾ ਨਾ ਵਾਪਰੇ ਅਤੇ ਨਾ ਹੀ ਪੰਜਾਬੀਆਂ ਦੀ ਸਮਾਜਿਕ ਸੁਰੱਖਿਆ ਨੂੰ ਕੋਈ ਖ਼ਤਰਾ ਹੋਵੇ। ਉਹਨਾਂ ਕਿਹਾ ਕਿ ਕੁਝ ਸਮਾਂ ਪਹਿਲਾਂ, ਹੁਸ਼ਿਆਰਪੁਰ ਦੇ ਕਾਰੋਬਾਰੀਆਂ ਅਤੇ ਹੋਰ ਸੰਗਠਨਾਂ ਦੇ ਇੱਕ ਸਮੂਹ ਨੇ ਬਾਜ਼ਾਰਾਂ ਵਿੱਚ ਮਹਿੰਗੇ ਭਾਅ ‘ਤੇ ਦੁਕਾਨਾਂ ਖਰੀਦਣ ਅਤੇ ਕਿਰਾਏ ‘ਤੇ ਦੇਣ ਵਾਲੇ ਪਰਵਾਸੀਆਂ ਦੀ ਜਾਂਚ ਦੀ ਮੰਗ ਕੀਤੀ ਸੀ, ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਉਨ੍ਹਾਂ ਕੋਲ ਇੰਨਾ ਪੈਸਾ ਕਿੱਥੋਂ ਆਇਆ ਅਤੇ ਕਿੱਥੋਂ ਆ ਰਿਹਾ ਹੈ।ਉਹਨਾਂ ਹੁਸ਼ਿਆਰਪੁਰ ਦੇ ਸਮੂਹ ਵਕੀਲਾਂ ਅਤੇ ਬਾਰ ਐਸੋਸੀਏਸ਼ਨ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਹਰਵੀਰ ਦੇ ਕਾਤਲ ਦਰਿੰਦਿਆਂ ਦਾ ਕੇਸ ਲੜਨ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਕਿ ਕੋਈ ਹੋਰ ਅਜਿਹਾ ਦਿਲ ਦਹਿਲਾ ਦੇਣ ਵਾਲਾ ਮਾਮਲਾ ਦੁਬਾਰਾ ਵਾਪਰੇ ਇਸ ਲਈ ਸਾਰੇ ਪੰਜਾਬੀਆਂ ਨੂੰ ਪੰਜਾਬ ਅਤੇ ਪੰਜਾਬੀਅਤ ਲਈ ਇੱਕ ਪਲੇਟਫਾਰਮ ‘ਤੇ ਇਕੱਠੇ ਹੋਣਾ ਚਾਹੀਦਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਹਰਬੀਰ ਦੇ ਕਾਤਲ ਦਰਿੰਦਿਆਂ ਨੂੰ ਚੁਰਾਹੇ ਵਿੱਚ ਖੜਿਆ ਕਰਕੇ ਗੋਲੀ ਮਾਰ ਦੇਣੀ ਚਾਹੀਦੀ ਆ : ਲਾਇਨ ਰਣਜੀਤ ਰਾਣਾ
Next articleSAMAJ WEEKLY = 17/09/2025