ਅਲਾਇੰਸ ਕਲੱਬ ਇੰਟਰਨੈਸ਼ਨਲ ਵੱਲੋਂ 14ਵਾਂ ਸੰਮੇਲਨ ਸਫਲਤਾ ਪੂਰਵਕ ਕਰਵਾਇਆ ਗਿਆ

  ਲੁਧਿਆਣਾ (ਸਮਾਜ ਵੀਕਲੀ) ( ਕਰਨੈਲ ਸਿੰਘ ਐੱਮ.ਏ.)  ਅਲਾਇੰਸ ਕਲੱਬ ਇੰਟਰਨੈਸ਼ਨਲ ਵੱਲੋਂ 14ਵੇਂ ਸੰਮੇਲਨ ਅਤੇ ਇੰਸਟਾਲੇਸ਼ਨ ਸਮਾਰੋਹ, ਹੋਟਲ ਨਾਗਪਾਲ ਰੀਜੈਂਸੀ, ਫਿਰੋਜ਼ਪੁਰ ਰੋਡ, ਲੁਧਿਆਣਾ ਦੇ ਸੰਗਮ ਹਾਲ ਵਿੱਚ ਸਫਲਤਾਪੂਰਵਕ ਆਯੋਜਿਤ ਕੀਤਾ। ਇਹ ਇੱਕ ਸ਼ਾਨਦਾਰ ਪ੍ਰੋਗਰਾਮ ਸੀ, ਜਿਸ ਵਿੱਚ ਸਰਗਰਮ ਹਿੱਸੇਦਾਰੀ ਦੇ ਨਾਲ ਵਿਚਾਰ-ਵਟਾਂਦਰਾ ਹੋਇਆ। ਇਹ ਇੱਕ ਸ਼ਾਨਾਮੱਤਾ ਪ੍ਰੋਗਰਾਮ ਹੋ ਨਿੱਬੜਿਆ। ਪ੍ਰੋਗਰਾਮ ਦੇ ਦੌਰਾਨ, ਵਿਦੇਸ਼ਾਂ ਵਿੱਚ ਵੱਖ-ਵੱਖ ਥਾਵਾਂ ‘ਤੇ ਕੀਤੇ ਜਾ ਰਹੇ ਪ੍ਰੋਜੈਕਟਸ ਦੀ ਜਾਣਕਾਰੀ ਦਿੱਤੀ ਗਈ। ਇਹ ਸਭ ਅਲਾਇੰਸ ਕਲਾਸ ਇੰਟਰਨੈਸ਼ਨਲ ਐਨਜੀਓ  ਵੱਲੋਂ ਕਰਵਾਇਆ ਜਾ ਰਿਹਾ ਹੈ, ਜਿਸ ਦੇ 2100 ਕਲੱਬ ਅਤੇ 36,000 ਤੋਂ ਵੱਧ ਮੈਂਬਰ, 25 ਦੇਸ਼ਾਂ ਵਿੱਚ ਫੈਲੇ ਹੋਏ ਹਨ। ਇਸ ਐਨਜੀਓ ਦੀ ਸਥਾਪਨਾ ਪੀ.ਆਈ.ਪੀ. ਐਲੀ ਸਤੀਸ਼ ਲਾਖੋਟੀਆ ਨੇ 5 ਸਤੰਬਰ, 2008 ਨੂੰ ਕੀਤੀ ਸੀ। ਅਲਾਈਨਿਸਮ  ਦੇ ਭੀਸ਼ਮ ਪਿਤਾਮਾ  ਮੁੱਖ ਮਹਿਮਾਨ ਐਲੀ ਸੁਬਾਸ਼ ਮੰਗਲਾ ਨੇ ਸੰਮੇਲਨ ਦੀ ਅਗਵਾਈ ਕੀਤੀ ਅਤੇ ਜ਼ਿਲ੍ਹਾ ਗਵਰਨਰ ਐਲੀ ਹਰਬੰਸ ਸਿੰਘ ਵਿਰਦੀ ਅਤੇ ਉਨ੍ਹਾਂ ਦੀ ਟੀਮ ਦੀ ਇੰਸਟਾਲੇਸ਼ਨ ਕਰਵਾਈ। ਮੁੱਖ ਵਕਤਾ, ਐਲੀ ਸ਼ਾਮ ਸੁੰਦਰ ਅਰੋੜਾ (ਅੰਤਰਰਾਸ਼ਟਰੀ ਸਲਾਹਕਾਰ) ਨੇ ਗਿਆਨਵਾਨ ਵਿਚਾਰ ਸਾਂਝੇ ਕੀਤੇ। ਗੈਸਟ ਆਫ਼ ਆਨਰ, ਪੀ.ਆਈ.ਸੀ.ਸੀ. ਐਲੀ ਆਰ. ਐਲ. ਬੱਤਰਾ (ਜ਼ਿਲ੍ਹਾ 111) ਅਤੇ ਮਾਣਯੋਗ ਕਾਰੋਬਾਰੀ, ਸਾਬਕਾ ਗਵਰਨਰ ਐਲੀ ਵਿਜੇ ਕੁਮਾਰ ਸਿੰਗਲਾ ਨੇ ਵੀ ਆਪਣੀ ਹਾਜ਼ਰੀ ਭਰੀ। ਜ਼ਿਲ੍ਹਾ 126 ਐਨ ਦੀ ਟੀਮ ਅਤੇ ਜ਼ਿਲ੍ਹੇ ਦੇ ਸਾਰੇ ਕਲੱਬਾਂ ਦੀ ਐਲਾਨੀ 2025-26 ਦੇ ਅਲਾਈਨਿਸਟਿਕ ਵਰ੍ਹੇ  ਲਈ ਕੀਤੀ ਗਈ। ਜ਼ਿਲ੍ਹਾ ਪੱਧਰ ‘ਤੇ ਚੁਣੇ ਗਏ ਮੈਂਬਰ ਹਨ ਜ਼ਿਲ੍ਹਾ ਗਵਰਨਰ ਐਲੀ ਹਰਬੰਸ ਸਿੰਘ ਵਿਰਦੀ, ਐਲੀ ਹਰਪਾਲ ਸਿੰਘ, ਐਲੀ ਡਾ: ਦਲਜੀਤ ਸ਼ਰਮਾ, ਜ਼ਿਲ੍ਹਾ ਕੈਬਨਿਟ ਸਕੱਤਰ, ਐਲੀ ਜਗਦੀਸ਼ ਕੱਲਣ, ਐਲੀ ਪ੍ਰਦੀਪ ਹੰਸ ,ਜ਼ਿਲ੍ਹਾ ਕੈਬਨਿਟ ਖਜ਼ਾਨਚੀ, ਐਲੀ ਗੁਰਮੁਖ ਸਿੰਘ,ਐਲੀ ਸੀ.ਏ. ਵਿਕਾਸ ਸੂਦ, ਜ਼ਿਲ੍ਹਾ ਕੈਬਨਿਟ ਰੀਜਨ ਚੇਅਰਮੈਨ, ਐਲੀ ਇਕਬਾਲ ਸਿੰਘ ਅਲਾਇੰਸ ਕਲੱਬਾਂ ਦੀਆਂ ਟੀਮਾਂ ਦੀ ਵੀ 2025-26 ਦੇ ਅਲਾਈਨਿਸਟਿਕ ਵਰ੍ਹੇ ਲਈ ਘੋਸ਼ਣਾ ਕੀਤੀ ਗਈ, ਜਿਸ ਵਿੱਚ ਲੁਧਿਆਣਾ ਮੈਨ ਦੇ ਪ੍ਰਧਾਨ ਐਲੀ ਏ.ਕੇ. ਸੂਦ, ਮੋਗਾ ਸਿਟੀ  ਦੇ ਐਲੀ ਵਿਜੈ ਕੁਮਾਰ ਸਿੰਗਲਾ, ਲੁਧਿਆਣਾ ਗਰੀਮਾ ਦੀ ਐਲੀ ਰੇਣੂ ਅਰੋੜਾ, ਅਤੇ ਲੁਧਿਆਣਾ ਵਿਸ਼ਵਾਸ ਦੇ ਐਲੀ ਡਾ: ਦਲਜੀਤ ਸ਼ਰਮਾ ਸ਼ਾਮਲ ਸਨ । ਮੁੱਖ ਮਹਿਮਾਨ ਐਲੀ ਸੁਬਾਸ਼ ਮੰਗਲਾ ਨੇ ਅਲਾਇੰਸ ਬਿਜਨਸ ਕਮਿਊਨਿਟੀ ਦੇ ਨਵੇਂ ਸੰਕਲਪ ਬਾਰੇ ਜਾਣਕਾਰੀ ਦਿੱਤੀ, ਜੋ ਕਿ ਵਪਾਰੀਆਂ, ਕਾਰੋਬਾਰੀਆਂ ਅਤੇ ਪੇਸ਼ਾਵਰ ਵਿਅਕਤੀਆਂ ਲਈ ਹੈ, ਤਾਂ ਜੋ ਉਹਨਾਂ ਦੀ ਭਾਗੀਦਾਰੀ ਨੂੰ ਨਵੀਆਂ ਉਚਾਈਆਂ ਤੱਕ ਲਿਆਂਦਾ ਜਾ ਸਕੇ। ਕਿਉਂਕਿ ਲੁਧਿਆਣਾ ਭਾਰਤ ਦਾ ਮਾਨਚੈਸਟਰ ਹੈ ਅਤੇ ਇੱਕ ਉੱਘਾ ਵਪਾਰਕ ਅਤੇ ਉਦਯੋਗਿਕ ਕੇਂਦਰ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਬੱਚੀ ਨੇ ਰੱਖਿਆ ਪਿੰਡ ਬੁਟਾਹਰੀ (ਲੁਧਿਆਣਾ) ਦੀ ਲਾਇਬ੍ਰੇਰੀ ਦਾ ਨੀਂਹ-ਪੱਥਰ
Next articleਪੰਜ ਮੈਂਬਰੀ ਭਰਤੀ ਕਮੇਟੀ ਦੀ ਸੰਗਰੂਰ ਮੀਟਿੰਗ ਨੇ ਧਾਰਿਆ ਵੱਡੀ ਸਿਆਸੀ ਕਾਨਫਰੰਸ ਦਾ ਰੂਪ