ਗਠਬੰਧਨ 

    ਬਿੰਦਰ ਸਾਹਿਤ  (ਇਟਲੀ)
(ਸਮਾਜ ਵੀਕਲੀ)
ਇੱਕ  ਦੂਜੇ  ਦੇ  ਪੂਰੇ ਵਿਰੋਧੀ
ਬਣ ਗਏ ਨੇ ਸਭ ਭਾਈਵਾਲ
ਰਾਹੁਲ  ਕੇ  ਸੰਗ  ਜੁੜ  ਬੈਠੇ
ਅੱਜ  ਅਰਵਿੰਦ ਕੇਜਰੀਵਾਲ
ਨੀਤੀਸ਼ ਬੋਲਿਆ  ਲਾਲੂ  ਸੇ
ਮਿਲਾਏ   ਤਾਲ   ਸੇ    ਤਾਲ
ਅਬਦੁਲਾ ਵੀ ਤੁਰਿਆ ਜਾਵੇ
ਅੱਜ    ਮਹਿਬੂਬਾ      ਨਾਲ
ਠਾਕੁਰੇ ਔਰ  ਪਵਾਰ ਰਖਤੇ
ਇਕ  ਦੂਸਰੇ  ਕਾ  ਖਿਆਲ
ਮਮਤਾ ਖਿਚੜੀ ਖਾਨੇ ਬੈਠੀ
ਅਖਿਲੇਸ਼   ਬਣਾਵਤ  ਦਾਲ
ਇੱਕ ਮੋਦੀ ਨੂੰ ਘੇਰਨ ਪਿੱਛੇ
ਬੁਣਨ   ਲੱਗੇ  ਸਭ   ਜਾਲ
ਮੋਦੀ ਤੁਰਿਆ ਜਿੱਤ ਵੱਲ ਨੂੰ
ਪਾਉਂਦਾ     ਜਾਵੇ    ਧਮਾਲ
ਰੋਕ ਲਿਆ ਜੇ ਮੋਦੀ ਬਿੰਦਰਾ
ਹੋ ਜਾਉ     ਬਹੁਤ    ਕਮਾਲ
    ਬਿੰਦਰ ਸਾਹਿਤ  (ਇਟਲੀ)

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਜੂਦ 
Next article“ਜਵਾਨਾ ਕਿੱਧਰ ਚੱਲਾ”