ਅੱਲ੍ਹਾ ਰਾਸ਼ੀ ਸ਼ਾਹ ਵਲੀ ਕਾਦਰੀ ਦਰਬਾਰ ਭੋਗਪੁਰ ਵਿਖੇ ਸਾਲਾਨਾ ਸੂਫੀਆਨਾ ਮੇਲਾ ਮਨਾਇਆ

ਸ਼ਾਮ ਚੁਰਾਸੀ / ਭੋਗਪੁਰ (ਕੁਲਦੀਪ ਚੂੰਬਰ) (ਸਮਾਜ ਵੀਕਲੀ)- ਪੀਰ ਬਾਬਾ ਅੱਲ੍ਹਾ ਰਾਸ਼ੀ ਸ਼ਾਹ ਬਲੀ ਕਾਦਰੀ ,ਪੀਰ ਬਾਬਾ ਖੁਸ਼ੀਆ ਸ਼ਾਹ ਜੀ ਕਾਦਰੀ, ਪੀਰ ਬਾਬਾ ਜਸਵੰਤ ਸ਼ਾਹ ਜੀ ਕਾਦਰੀ ਦੇ ਪਾਵਨ ਪਵਿੱਤਰ ਦਰਬਾਰ ਭੋਗਪੁਰ ਵਿਖੇ ਸਾਲਾਨਾ ਮੇਲਾ ਅਤੇ ਭੰਡਾਰਾ ਦਰਬਾਰ ਦੇ ਗੱਦੀ ਨਸ਼ੀਨ ਬਾਬਾ ਅਵਤਾਰ ਸ਼ਾਹ ਜੀ ਕਾਦਰੀ ਅਤੇ ਬਾਬਾ ਮਨੀ ਸ਼ਾਹ ਕਾਦਰੀ ਜੀ ਦੀ ਦੇਖ ਰੇਖ ਹੇਠ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ । ਕੋਰੋਨਾ ਦੀ ਮਹਾਂਮਾਰੀ ਨੂੰ ਦੇਖਦਿਆਂ ਇਸ ਮੇਲੇ ਵਿੱਚ ਸੰਗਤ ਦਾ ਇਕੱਠ ਕਰਨ ਤੋਂ ਪ੍ਰਬੰਧਕਾਂ ਨੇ ਮਨਾਹੀ ਰੱਖੀ ਅਤੇ ਸੰਖੇਪ ਸਾਦੇ ਢੰਗ ਨਾਲ ਇਸ ਮੇਲੇ ਨੂੰ ਮਨਾਇਆ ਗਿਆ ।

ਇਸ ਮੌਕੇ ਦਰਬਾਰ ਦੀਆਂ ਮੁੱਖ ਰਸਮਾਂ ਚਾਦਰ ਝੰਡੇ ਅਤੇ ਚਿਰਾਗਾਂ ਨੂੰ ਮਹਾਂਪੁਰਸ਼ਾਂ ਵਲੋਂ ਸ਼ਰਧਾ ਸਤਿਕਾਰ ਸਹਿਤ ਅਦਾ ਕੀਤਾ ਗਿਆ । ਇਸ ਮੇਲੇ ਵਿੱਚ ਵਿਸ਼ੇਸ਼ ਤੌਰ ਤੇ ਬਾਬਾ ਪ੍ਰਿਥੀ ਸਿੰਘ ਬਾਲੀ ਦਰਬਾਰ ਬਾਬਾ ਸ਼ਾਮੀ ਸ਼ਾਹ ਜੀ ਸ਼ਾਮ ਚੁਰਾਸੀ , ਬਾਬਾ ਸਲੀਮ ਸ਼ਾਹ ਜੀ ਭਟਨੂਰਾ , ਬਾਬਾ ਦਲਬੀਰ ਸਿੰਘ ਬੁੱਟਰ ਭਟਨੂਰਾ , ਰੋਸ਼ਨ ਰੋਸ਼ੀ , ਦਿਨੇਸ਼ ਜੈਨ , ਸੋਨੂੰ ਦਸੂਹਾ , ਅਵਤਾਰ ਸਿੰਘ ਤਾਰਾ ਲੜੋਈ , ਵਿਜੇ ਕੁਮਾਰ ,ਬਾਬਾ ਧਰਮਾ ਜੀ, ਸੁਨੈਨਾ ਮਹੰਤ , ਰੋਸ਼ਨ ਲਾਲ ਭੋਗਪੁਰ , ਕਿਸ਼ੋਰ ਕੁਮਾਰ ਜਲੰਧਰ, ਮਨੋਜ ਕੁਮਾਰ ਦਸੂਹਾ , ਅਟਵਾਲ ਐਮ ਸੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ।

ਇਸ ਮੇਲੇ ਵਿਚ ਸ਼ਕੀਲ ਰਸ਼ੀਦ ਕਵਾਲ ਫਲੌਰ , ਸਨਾ ਖ਼ਾਨ ਕੱਵਾਲ , ਗਾਇਕ ਕੁਲਵਿੰਦਰ ਕਿੰਦਾ , ਕੁਲਦੀਪ ਚੁੰਬਰ , ਸੋਢੀ ਸਾਗਰ, ਸਮੇਤ ਕਈ ਹੋਰ ਗਾਇਕਾਂ ਅਤੇ ਕੱਵਾਲਾਂ ਨੇ ਮੇਲੇ ਵਿੱਚ ਹਾਜ਼ਰੀ ਭਰੀ । ਸਟੇਜ ਦਾ ਸੰਚਾਲਨ ਦਿਨੇਸ਼ ਸ਼ਾਮਚੁਰਾਸੀ ਵਲੋਂ ਕੀਤਾ ਗਿਆ । ਅੰਤ ਵਿਚ ਬਾਬਾ ਅਵਤਾਰ ਸ਼ਾਹ ਕਾਦਰੀ ਗੱਦੀ ਨਸ਼ੀਨ ਅਤੇ ਬਾਬਾ ਮਨੀ ਸ਼ਾਹ ਕਾਦਰੀ ਜੀ ਵੱਲੋਂ ਸਾਰੀ ਸੰਗਤ ਦਾ ਧੰਨਵਾਦ ਕਰਦਿਆਂ ਸਰਬੱਤ ਦੇ ਭਲੇ ਦੀ ਪੀਰਾਂ ਫ਼ਕੀਰਾਂ ਦੇ ਚਰਨਾਂ ਵਿਚ ਦੁਆ ਬੇਨਤੀ ਕੀਤੀ ਗਈ ਅਤੇ ਸਭ ਲੰਗਰ ਭੰਡਾਰੇ ਛਕਾਏ ਗਏ ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗਰਕੇ ਸਮਾਜ ‘ਤੇ ਤੰਦ
Next articleਸੋਚ