ਅੱਪਰਾ (ਸਮਾਜ ਵੀਕਲੀ) (ਜੱਸੀ)- ਨਵੀਂ ਸਿੱਖਿਆ ਨੀਤੀ 2020 ਅਤੇ ਸਕੂਲੀ ਸਿੱਖਿਆ ਵਿੱਚ ਹਾਲੀਆ ਤਰੱਕੀ ਬਾਰੇ ਰਾਸ਼ਟਰੀ ਕਾਨਫਰੰਸ ਡਾ. ਅੰਬੇਦਕਰ ਨੈਸ਼ਨਲ ਇੰਸਟੀਟਿਊਟ ਟੈਕਨਾਲੋਜੀ ਜਲੰਧਰ ਵਿੱਚ ਮਿਤੀ 9 ਜੂਨ ਤੋਂ 11 ਜੂਨ ਤੱਕ ਸੰਪਨ ਹੋਈ । ਇਸ ਮਹਾਕੁੰਭ ਵਿੱਚ ਮੁੱਖ ਮਹਿਮਾਨ ਵਜੋਂ ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਯ, ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ , ਕੇਂਦਰੀ ਖੇਡ ਮੰਤਰੀ ਅਨੁਰਾਗ ਸਿੰਘ ਠਾਕੁਰ ਪਹੁੰਚੇ ਅਤੇ ਇਹਨਾਂ ਮੁੱਖ ਮਹਿਮਾਨਾਂ ਦੁਆਰਾ ਨਵੀਂ ਸਿੱਖਿਆ ਨੀਤੀ 2020 ਤੇ ਚਾਨਣਾ ਪਾਉਂਦੇ ਹੋਏ ਸਭ ਦਾ ਮਾਰਦਰਸ਼ਨ ਕੀਤਾ ਗਿਆ , ਅਤੇ ਸਭ ਨੂੰ ਇਸ ਮਹਾਕੁੰਭ ਦੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ ਗਈਆਂ । ਇਸ ਕਾਨਫਰੰਸ ਵਿੱਚ 11000 ਤੋਂ ਉੱਪਰ ਵੱਖ- ਵੱਖ ਸਕੂਲਾਂ, ਕਾਲਜਾਂ ,ਯੂਨੀਵਰਸਿਟੀਆਂ ਦੇ ਪ੍ਰਿੰਸੀਪਲ, ਚਾਂਸਲਰ , ਵਾਈਸ ਚਾਂਸਲਰ , ਅਤੇ ਕਈ ਹੋਰ ਸ਼ਖ਼ਸ਼ੀਅਤਾਂ ਨੇ ਇਸ ਮਹਾਕੁੰਭ 2023 ਵਿੱਚ ਹਿੱਸਾ ਲਿਆ 30000 ਤੋਂ ਉੱਪਰ ਵਿੱਦਿਆਰਥੀਆਂ , ਅਧਿਆਪਕਾਂ , ਅਤੇ ਮਾਪਿਆਂ ਨੇ ਵੀ ਹਿੱਸਾ ਲਿਆ ਜਲੰਧਰ ਵਿਭਾਗ ਦੇ ਸਾਰੇ ਸਕੂਲਾਂ ਦੁਆਰਾ 12 ਪ੍ਰਦਰਸ਼ਨੀਆਂ ਲਗਾਈਆਂ ਗਈਆਂ ਜਿਸ ਵਿੱਚ ਸ਼੍ਰੀ ਇਲਮ ਚੰਦ ਸਰਵਹਿੱਤਕਾਰੀ ਵਿੱਦਿਆ ਮੰਦਿਰ ਹਾਈ ਸਕੂਲ ਛੋਕਰਾਂ ਵਲੋਂ ਦਿਲ ਖਿੱਚਵੀਂ ਸਬਜ਼ੀਆਂ ਦੀ ਪ੍ਰਦਰਸ਼ਨੀ ਅਤੇ ਬਗੀਚੇ ਦੀ ਪ੍ਰਦਰਸ਼ਨੀ ਲਗਾਈ ਗਈ ਜਿਸਨੇ ਲੋਕਾਂ ਨੂੰ ਆਕਰਸ਼ਿਤ ਕੀਤਾ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly