ਪੰਜਾਬ ਦੇ ਸਮੁੱਚੇ ਪਿੰਡਾਂ ਨੂੰ ਜਲਦੀ ਬੱਸ ਸੇਵਾ ਨਾਲ ਜੋੜਿਆ ਜਾਵੇਗਾ-ਚੇਅਰਮੈਨ ਕੌੜਾ

ਪਿੰਡ ਠੱਟਾ ਨਵਾਂ ਪਹੁੰਚਣ ਤੇ ਮੋਮੀ ਪਰਿਵਾਰ ਨੇ ਕੀਤਾ ਨਿੱਘਾ ਸਵਾਗਤ

ਕਪੂਰਥਲਾ (ਸਮਾਜ ਵੀਕਲੀ) (ਕੌੜਾ )- ਪਾਵਨ ਨਗਰੀ ਸੁਲਤਾਨਪੁਰ ਲੋਧੀ ਤੋਂ ਵਾਇਆ ਤਲਵੰਡੀ ਚੌਧਰੀਆਂ,ਟਿੱਬਾ,ਠੱਟਾ,ਸਾਬੂਵਾਲ ਰਾਹੀਂ ਕਪੂਰਥਲਾ ਨੂੰ ਪੀਆਰਟੀਸੀ ਵੱਲੋਂ ਨਿਰੰਤਰ ਬੱਸ ਸੇਵਾ ਚਲਾਉਂਣ ਨਾਲ ਸਮੁੱਚੇ ਇਲਾਕੇ ‘ਬਾਹਰਾ’ ਦੇ ਲੋਕਾਂ ਨੂੰ ਵੱਡੀ ਸਹੂਲਤ ਮਿਲੀ ਹੈ ਜਿਸ ਲਈ ਉਹ ਪੰਜਾਬ ਪੀਆਰਟੀਸੀ ਦੇ ਚੇਅਰਮੈਨ ਦੇ ਦਿਲੋਂ ਧੰਨਵਾਦੀ ਹਨ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪਿੰਡ ਠੱਟਾ ਨਵਾਂ ਵਿਖੇ ਪੀਆਰਟੀਸੀ ਦੇ ਚੇਅਰਮੈਨ ਰਣਜੋਧ ਸਿੰਘ ਕੌੜਾ ਹੰਡਾਣਾ ਵੱਲੋਂ ਵਿਸ਼ੇਸ਼ ਤੌਰ ਤੇ ਪਹੁੰਚਣ ਤੇ ਧੰਨਵਾਦ ਕਰਦਿਆਂ ਪ੍ਰੋ.ਬਲਬੀਰ ਸਿੰਘ ਮੋਮੀ ਨੇ ਕੀਤਾ।ਇਸ ਮੌਕੇ ਪ੍ਰੋ ਮੋਮੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਸਮੁੱਚੇ ਇਲਾਕੇ ਦੇ ਲੋਕਾਂ ਦੀ ਬੜੇ ਹੀ ਲੰਮੇ ਸਮੇਂ ਦੀ ਮੰਗ ਨੂੰ ਬੂਰ ਪਿਆ ਹੈ ਅਤੇ ਚੇਅਰਮੈਨ ਰਣਜੋਧ ਸਿੰਘ ਕੌੜਾ ਦੀਆਂ ਹਦਾਇਤਾਂ ਤੇ ਪੀਆਰਟੀਸੀ ਵੱਲੋਂ ਬੱਸ ਸੇਵਾ ਸ਼ੁਰੂ ਕਰਨ ਨਾਲ ਲੋਕਾਂ ਨੂੰ ਆਵਾਜਾਈ ਵਿੱਚ ਵੱਡੀ ਸਹੂਲਤ ਮਿਲੀ ਹੈ।

ਪਾਵਨ ਨਗਰੀ ਸੁਲਤਾਨਪੁਰ ਲੋਧੀ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਸਮੁੱਚੇ ਇਲਾਕੇ ਦੀਆਂ ਸੰਗਤਾਂ,ਸਕੂਲ ਕਾਲਜ ਜਾਂਦੇ ਵਿਦਿਆਰਥੀ ਅਤੇ ਕੰਮਾ ਕਾਰਾਂ ਤੇ ਜਾਂਦੇ ਨੌਕਰੀ ਪੇਸ਼ਾ ਮੁਲਾਜਮਾਂ ਨੂੰ ਇਸ ਬੱਸ ਸੇਵਾ ਦੇ ਸ਼ੁਰੂ ਹੋਣ ਨਾਲ ਵੱਡੀ ਸਹੂਲਤ ਪ੍ਰਦਾਨ ਹੋਈ ਹੈ।ਇਸ ਮੌਕੇ ਪ੍ਰੋ.ਬਲਬੀਰ ਸਿੰਘ,ਕਵੀਸ਼ਰ ਸੁਖਵਿੰਦਰ ਸਿੰਘ ਮੋਮੀ,ਕਵੀਸ਼ਰ ਅਵਤਾਰ ਸਿੰਘ ਦੂਲੋਵਾਲ ਤੇ ਪਰਿਵਾਰਕ ਮੈਂਬਰਾਂ ਵੱਲੋਂ ਚੇਅਰਮੈਨ ਰਣਜੋਧ ਸਿੰਘ ਕੌੜਾ ਤੇ ਹੋਰ ਸਖਸ਼ੀਅਤਾਂ ਦਾ ਸਿਰੋਪਾਓ ਅਤੇ ਲੋਈ ਦੇ ਕੇ ਨਿੱਘਾ ਸਵਾਗਤ ਕਰਦਿਆਂ ਵਿਸ਼ੇਸ਼ ਸਨਮਾਨ ਕੀਤਾ ਗਿਆ।ਇਸ ਮੌਕੇ ਇੰਟਰਨੈਸ਼ਨਲ ਕਵੀਸ਼ਰ ਭਾਈ ਅਵਤਾਰ ਸਿੰਘ ਦੂਲੋਵਾਲ ਤੇ ਹੋਰ ਪਤਵੰਤਿਆਂ ਮੰਗ ਕੀਤੀ ਗਈ ਕਿ ਪਾਵਨ ਨਗਰੀ ਸੁਲਤਾਨਪੁਰ ਲੋਧੀ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਸੰਗਤਾਂ ਅਤੇ ਵਿਦਿਆਰਥੀਆਂ ਦੀ ਸਹੂਲਤ ਨੂੰ ਮੁਖ ਰੱਖਦਿਆਂ ਪੀਆਰਟੀਸੀ ਵੱਲੋਂ ਬੱਸ ਸੇਵਾ ਸ਼ੁਰੂ ਕੀਤੀ ਜਾਵੇ।ਇਸ ਮੌਕੇ ਚੇਅਰਮੈਨ ਰਣਜੋਧ ਸਿੰਘ ਕੌੜਾ ਨੇ ਪ੍ਰੋ.ਬਲਬੀਰ ਸਿੰਘ ,ਸਮੂਹ ਮੋਮੀ ਪਰਿਵਾਰ ਅਤੇ ਹੋਰ ਸਖਸ਼ੀਅਤਾਂ ਵੱਲੋਂ ਦਿੱਤੇ ਸਨਮਾਨ ਲਈ ਧੰਨਵਾਦ ਕੀਤਾ।ਉਹਨਾਂ ਕਿਹਾ ਕਿ ਸੂਬੇ ਅੰਦਰ ਆਮ ਆਦਮੀ ਪਾਰਟੀ ਵੱਲੋਂ ਮੁਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਵੱਡੀ ਪੱਧਰ ‘ਤੇ ਵਿਕਾਸ ਕਾਰਜ ਅਰੰਭੇ ਗਏ ਹਨ ਅਤੇ ਪਿਛਲੇ ਕਈ ਸਾਲਾਂ ਤੋਂ ਪੰਜਾਬ ਦੀ ਵਿਗੜੀ ਤਾਣੀ ਨੂੰ ਸੁਧਾਰਨਾ ਸ਼ੁਰੂ ਕੀਤਾ ਹੈ ਅਤੇ ਵਿਗੜੇ ਹੋਏ ਸਿਸਟਮ ਨੂੰ ਸੁਚਾਰੂ ਢੰਗ ਨਾਲ ਲਾਗੂ ਕੀਤਾ ਜਾ ਰਿਹਾ ਹੈ।

ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਬਿਹਤਰੀ ਵਾਸਤੇ ਵੱਡੀ ਪੱਧਰ ‘ਤੇ ਕਦਮ ਚੁੱਕੇ ਜਾ ਰਹੇ ਹਨ ਅਤੇ ਹਰੇਕ ਪ੍ਰਕਾਰ ਦੀ ਸੁੱਖ ਸਹੂਲਤ ਮਹੱਈਆ ਕਰਵਾਈ ਜਾ ਰਹੀ ਹੈ।ਉਹਨਾਂ ਦੱਸਿਆ ਕਿ ਪੰਜਾਬ ਦੇ ਹਰੇਕ ਪਿੰਡ ਨੂੰ ਬੱਸ ਸੇਵਾ ਨਾਲ ਜੋੜਨ ਲਈ ਨਵੀਆਂ ਬੱਸਾਂ ਚਾਲੂ ਕਰਨ ਲਈ ਪਲਾਨਿੰਗ ਕੀਤੀ ਜਾ ਰਹੀ ਹੈ ਅਤੇ ਅਉਣ ਵਾਲੇ ਕੁਝ ਮਹੀਨਿਆਂ ਵਿੱਚ ਇਸਦੀ ਸ਼ੁਰੂਆਤ ਕੀਤੀ ਜਾਵੇਗੀ।ਚੇਅਰਮੈਨ ਰਣਜੋਧ ਸਿੰਘ ਕੌੜਾ ਨੇ ਸਮੁੱਚੇ ਇਲਾਕੇ ਦੀ ਮੰਗ ਕਿ ਪਾਵਨ ਨਗਰੀ ਸੁਲਤਾਨਪੁਰ ਲੋਧੀ ਤੋਂ ਸ੍ਰੀ ਅੰਮ੍ਰਿਤਸਰ ਨੂੰ ਪੀਆਰਟੀਸੀ ਦੀ ਬੱਸ ਸੇਵਾ ਅਰੰਭ ਕਰਨ ਸਬੰਧੀ ਉਹਨਾਂ ਕਿਹਾ ਕਿ ਇਸ ਨੂੰ ਜਲਦੀ ਪੂਰਾ ਕੀਤਾ ਜਾਵੇਗਾ।ਇਸ ਮੌਕੇ ਹੋਰਨਾ ਤੋਂ ਇਲਾਵਾ ਐਡ ਦਵਿੰਦਰ ਸਿੰਘ ਚੰਦੀ ਪਟਿਆਲਾ,ਰਾਜਾ ਧੰਜੂ,ਗੁਰਿੰਦਰਪਾਲ ਅਦਾਲਤੀ ਵਾਲਾ,ਜੱਸ ਕੋੜਾ,ਲਾਲੀ ਰਹਿਲ,ਵਿਕਰਮਜੀਤ ਸਿੰਘ, ਨੰਬਰਦਾਰ ਸੁਰਿੰਦਰ ਸਿੰਘ ਮੋਮੀ,ਹਰਦਰਸ਼ਨ ਸਿੰਘ ਸਰਪੰਚ ਦੂਲੋਵਾਲ,ਕਰਮਜੀਤ ਸਿੰਘ ਕੌੜਾ,ਬਲਦੇਵ ਸਿੰਘ ਜਾਂਗਲਾ,ਹਰਚਰਨਜੀਤ ਸਿੰਘ ਯੂਕੇ,ਗੁਰਦੀਪ ਸਿੰਘ ਯੂਕੇ,ਲਖਵੀਰ ਸਿੰਘ ਖਿੰਡਾ, ਯਾਦਵਿੰਦਰ ਸਿੰਘ ਤਲਵੰਡੀ ਚੌਧਰੀਆਂ , ਗੁਲਜ਼ਾਰ ਸਿੰਘ ਮੋਮੀ, ਗੁਰਮੇਜ ਸਿੰਘ ਟੋਡਰਵਾਲ ਆਦਿ ਸਮੇਤ ਵੱਡੀ ਗਿਣਤੀ ਵਿੱਚ ਪਤਵੰਤੇ ਹਾਜਰ ਸਨ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਿਛਲੇ 4 ਸਾਲਾਂ ਤੋਂ ਨਹੀਂ ਮਿਲ ਰਹੀ ਉਸਾਰੀ ਕਿਰਤੀ ਭਲਾਈ ਸਕੀਮਾਂ ਦੀ ਵਿੱਤੀ ਸਹਾਇਤਾ-ਬਲਦੇਵ ਭਾਰਤੀ
Next articlePM’s whirlwind campaign lifts BJP’s hopes, puts Cong on backfoot