ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਬਾਬਾ ਸਾਹਿਬ ਡਾ ਅੰਬੇਡਕਰ ਜੀ ਦਾ134 ਵਾ ਜਨਮ ਦਿਨ ਬਸਪਾ ਵੱਲੋਂ ਉਨ੍ਹਾਂ ਦੇ ਹਾਰ ਪਾਕੇ ਅਤੇ ਲੱਡੂ ਵੰਡ ਕੇ ਮਨਾਇਆ ਗਿਆ।ਅੱਜ ਬਾਬਾ ਸਾਹਿਬ ਡਾ ਅੰਬੇਡਕਰ ਜੀ ਦੇ ਆਦਮ ਕੱਦ ਬੁੱਤ ਤੇ ਫੁੱਲ ਮਾਲਾ ਪਾਉਣ ਤੋਂ ਬਾਅਦ ਪ੍ਰਵੀਨ ਬੰਗਾ ਜੋਨ ਇੰਚਾਰਜ ਬਸਪਾ ਲੁਧਿਆਣਾ ਨੇ ਕਿਹਾ ਕਿ ਅੱਜ ਸਾਨੂੰ ਸੁੱਖ ਆਰਾਮ ਅਤੇ ਸਹੁਲਤਾ ਜ਼ੋ ਵੀ ਸਭ ਕੁਝ, ਜ਼ੋ ਸਾਨੂੰ ਆਪਣੀ ਮਰਜ਼ੀ ਨਾਲ ਮਿਲਦਾ ਹੈ ਇਹ ਸਭ ਬਾਬਾ ਸਾਹਿਬ ਡਾ ਅੰਬੇਡਕਰ ਜੀ ਦੇ ਸੰਘਰਸ਼ ਦੀ ਦੇਣ ਹੈ ਉਹ ਸਾਡੀ ਖਾਤਰ ਪਤਾ ਨਹੀਂ ਕਿਸ ਕਿਸ ਕਠਨਾਈਆਂ ਦਾ ਸਾਹਮਣਾ ਉਸ ਮਹਾਂਪੁਰਸ਼ ਨੇ ਸਾਡੀ ਖਾਤਰ ਕੀਤਾ ਹੋਵੇਗਾ। ਇਸ ਲਈ ਸਾਨੂੰ ਉਨ੍ਹਾਂ ਤੋਂ ਸਬਕ ਲੈਣਾ ਚਾਹੀਦਾ ਹੈ ਕਿ ਅਸੀਂ ਆਪਣੇ ਸਮਾਜ ਦੀ ਸੇਵਾ ਕਰੀਏ ਅਤੇ ਉਨ੍ਹਾਂ ਦੇ ਪਾਏ ਪੂਰਨਿਆਂ ਤੇ ਚੱਲ ਕੇ ਬੁੱਧ ਮਈ ਭਾਰਤ ਬਣਾਉਣ ਲਈ ਆਪਣਾ ਰਾਜ਼ ਕਾਇਮ ਕਰੀਏ। ਇਸ ਮੌਕੇ ਤੇ ਉਨ੍ਹਾਂ ਨਾਲ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਜਨਰਲ ਸਕੱਤਰ ਬਸਪਾ ਹਰਬਲਾਸ ਬਸਰਾ, ਜ਼ਿਲ੍ਹਾ ਜੋਨ ਇੰਚਾਰਜ ਬਸਪਾ ਮਨੋਹਰ ਕਮਾਮ, ਹਰਜਿੰਦਰ ਲੱਧੜ ਪ੍ਰਧਾਨ ਸ਼ਹਿਰੀ ਬਸਪਾ ਬੰਗਾ,ਜੈ ਪਾਲ ਸੁੰਡਾਂ ਸੀਨੀਅਰ ਬਸਪਾ ਆਗੂ, ਰਵਿੰਦਰ ਮਹਿਮੀ ਬਸਪਾ ਆਗੂ, ਪ੍ਰਕਾਸ਼ ਚੰਦ ਬਸਪਾ ਆਗੂ, ਵਿਜੇ ਗੁਣਾਚੌਰ ਜ਼ਿਲ੍ਹਾ ਸਕੱਤਰ ਬਸਪਾ,ਇੰਜੀ ਅਜੀਤ ਰਾਮ ਬਸਪਾ ਦੇ ਬਜ਼ੁਰਗ ਆਗੂ, ਦਰਸ਼ਨ ਬਹਿਰਾਮ, ਕੁਲਦੀਪ ਬਹਿਰਾਮ, ਪਰਮਜੀਤ ਮਹਿਰਮਪੁਰੀ ਬਸਪਾ ਆਗੂ, ਦਵਿੰਦਰ ਸਿੰਘ ਮੁਲਾਜਮ ਬਸਪਾ ਆਗੂ ਅਤੇ ਬਹੁਤ ਸਾਰੇ ਪਾਰਟੀ ਵਰਕਰ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj