ਉੜੀਸਾ ’ਚ ਹੋਣ ਵਾਲੇ ਵਿਸ਼ਵ ਕੱਪ ਹਾਕੀ (ਪੁਰਸ਼) ਲਈ ਸਾਰੇ ਰਾਜਾਂ ਦੇ ਮੁੱਖ ਮੰਤਰੀਆਂ ਨੂੰ ਸੱਦਿਆ ਜਾਵੇਗਾ: ਪਟਨਾਇਕ

ਭੁਵਨੇਸ਼ਵਰ (ਸਮਾਜ ਵੀਕਲੀ) : ਉੜੀਸਾ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਐਲਾਨ ਕੀਤਾ ਹੈ ਕਿ ਪੁਰਸ਼ ਹਾਕੀ ਵਿਸ਼ਵ ਕੱਪ ਲਈ ਸਾਰੇ ਰਾਜਾਂ ਦੇ ਮੁੱਖ ਮੰਤਰੀਆਂ ਨੂੰ ਸੱਦਾ ਦਿੱਤਾ ਜਾਵੇਗਾ। ਸ੍ਰੀ ਪਟਨਾਇਕ ਨੇ ਇਥੇ ਹੋਈ ਸਰਬ ਪਾਰਟੀ ਮੀਟਿੰਗ ਦੌਰਾਨ ਇਹ ਐਲਾਨ ਕੀਤਾ। ਉਨ੍ਹਾਂ ਕਿਹਾ,‘ਅਸੀਂ ਸਾਰੇ ਰਾਜਾਂ ਦੇ ਮੁੱਖ ਮੰਤਰੀਆਂ ਨੂੰ ਸੱਦਾ ਦੇਣ ਦਾ ਫੈਸਲਾ ਕੀਤਾ ਹੈ।’ ਉਨ੍ਹਾਂ ਕੇਂਦਰ ਸਰਕਾਰ ਖਾਸ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 13 ਤੋਂ 29 ਜਨਵਰੀ ਤੱਕ ਹੋਣ ਵਾਲੇ ਟੂਰਨਾਮੈਂਟ ਦੀ ਮੇਜ਼ਬਾਨੀ ਵਿੱਚ ਸਹਿਯੋਗ ਲਈ ਧੰਨਵਾਦ ਕੀਤਾ।

 

Previous articleਨੇਪਾਲ ਦੀ ਸੁਪਰੀਮ ਕੋਰਟ ਦੇ ਹੁਕਮ ਬਾਅਦ ਚਾਰਲਸ ਸੋਭਰਾਜ ਜੇਲ੍ਹ ’ਚੋਂ ਰਿਹਾਅ
Next articleਹਰਿਆਣਾ ’ਚ ਭਾਰਤ ਜੋੜੇ ਯਾਤਰਾ ਦਾ ਅੱਜ ਆਖ਼ਰੀ ਦਿਨ: ਰਾਹੁਲ ਨਾਲ ਤੁਰੇ ਹੁੱਡਾ, ਸੂਰਜੇਵਾਲਾ, ਸ਼ੈਲਜਾ ਤੇ ਕਈ ਹੋਰ