ਅਜੇ ਸਰਬ ਗਾਹਟ ਵਲੋਂ ‘ਬਾਡੀਗਾਰਡ’ ਗੀਤ ਕੀਤਾ ਰਿਲੀਜ਼

ਸਰੋਤਿਆਂ ਦੀ ਬਣਿਆ ਪਹਿਲੀ ਪਸੰਦ ਦੋਗਾਣਾ

ਹੁਸ਼ਿਆਰਪੁਰ /ਸ਼ਾਮ ਚੁਰਾਸੀ, (ਕੁਲਦੀਪ ਚੁੰਬਰ) (ਸਮਾਜ ਵੀਕਲੀ)- ਦਵਿੰਦਰ ਰੂਹੀ ਤੇ ਸੁਦੇਸ਼ ਕੁਮਾਰੀ ਵਲੋਂ ਗਾਇਆ ਗਿਆ ਗੀਤ ‘ਬਾਡੀਗਾਰਡ’ ਪ੍ਰਮੋਟਰ ਅਜੇ ਸਰਬ ਗਾਹਟ, ਮਿਸਟਰ ਪੌਲ, ਕੁਲਦੀਪ ਦੋਸਾਂਝ ਵਲੋਂ ਸਾਂਝੇ ਤੌਰ ਤੇ ਰਿਲੀਜ਼ ਕੀਤਾ ਗਿਆ l ਸ਼ੋਸ਼ਲ ਮੀਡੀਏ ਤੇ ਇਸ ਗੀਤ ਦੀ ਬੇਹੱਦ ਪ੍ਰਸੰਸ਼ਾ ਕੀਤੀ ਜਾ ਰਹੀ ਹੈ ਅਤੇ ਯੂ ਟਿਊਬ ਤੇ ਇਸ ਗੀਤ ਨੂੰ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ l ਸਰੋਤਿਆਂ ਦੀ ਇਹ ਗੀਤ ਪਹਿਲੀ ਪਸੰਦ ਬਣਦਾ ਜਾ ਰਿਹਾ ਹੈ l

ਇਸ ਰਿਲੀਜ਼ ਸਮਾਗਮ ਮੌਕੇ ਗਾਇਕ ਦਵਿੰਦਰ ਰੂਹੀ, ਦਵਿੰਦਰ ਬੀਸਲਾ , ਵਰਿੰਦਰ ਸੋਂਧੀ, ਬੰਟੀ ਬੀਸਲਾ, ਰਾਜਿੰਦਰ ਸਿੰਘ, ਗਗਨਦੀਪ, ਸੰਤੋਖ ਰਾਮ, ਸੁਰਜੀਤ, ਜਸਵੀਰ ਨਿਗ੍ਹਾਹ, ਮੋਨੂੰ ਅਤੇ ਆਸ਼ੂ ਹਾਜ਼ਰ ਹੋਏ l ਇਸ ਗੀਤ ਲਈ ਪ੍ਰਮੋਟਰ ਬਿੱਲ ਬਸਰਾ ਕੈਨੇਡਾ, ਅਜੇ ਸਰਬ ਗਾਹਟ ਕੈਨੇਡਾ ,ਕੁਲਵਿੰਦਰ ਬਿੱਟੂ ਭਰੋਮਜਾਰਾ ਕੈਨੇਡਾ , ਹਰੀ ਸਿੰਘ ਅਜਮਾਨ, ਅਵਤਾਰ ਮੱਲ ਯੂ ਐਸ ਏ, ਅਸ਼ੋਕ ਕੁਮਾਰ ਨੌਰਥ ਕੈਨੇਡਾ, ਰਾਜਿੰਦਰ ਸਿੰਘ, ਕਮਲ ਮੇਹਟ ਗੀਤਕਾਰਤੇ ਪੇਸ਼ਕਾਰ , ਗਾਇਕਾ ਸੁਦੇਸ਼ ਕੁਮਾਰੀ, ਕੁਲਦੀਪ ਚੁੰਬਰ ਵਧਾਈ ਦੇ ਪਾਤਰ ਹਨ l

Previous articleਪ੍ਰਸਿੱਧ ਪੱਤਰਕਾਰ ਰਮਨ ਸੋਢੀ ਦੇ ਮਾਮਾ ਜੀ ਤੇ ਸਾਬਕਾ ਐਮ ਸੀ ਮੋਹਿੰਦਰ ਸਿੰਘ ਭੰਡਾਰੀ ਦਾ ਦੇਹਾਂਤ
Next articleMother’s Day ਮੌਕੇ ਕੈਪਟਨ ਅਮਰਿੰਦਰ ਨੇ ਭਾਵੁਕ ਸੰਦੇਸ਼ ਨਾਲ ਸ਼ੇਅਰ ਕੀਤੀ ਆਪਣੀ ਮਾਂ ਦੀ ਯਾਦਗਾਰ ਤਸਵੀਰ