ਉੱਚ ਚੋਟੀ ਦੇ ਕਵਾਲ,ਨਕਾਲ ਅਤੇ ਗਾਇਕ ਕਲਾਕਾਰ ਆਪਣੀ ਹਾਜਰੀ ਲਗਵਾਉਣ ਗੇ।
ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ) ਸਰਬ ਸਾਂਝਾ ਦਰਬਾਰ ਚੁਸ਼ਮਾ ਸਰਕਾਰ ਜੀ ਦਾ 27ਵਾਂ ਸਲਾਨਾ ਜੋੜ ਮੇਲਾ 29,30 ਅਤੇ 31 ਮਈ ਨੂੰ ਬਹੁਤ ਹੀ ਸ਼ਰਧਾ ਪੂਰਵਕ ਮਨਾਇਆ ਜਾਵੇਗਾ। ਮੇਲੇ ਸੰਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਗੱਦੀ ਨਸੀਨ ਸਾਈਂ ਬਲਕਾਰ ਸਾਬਰੀ ਜੀ ਪ੍ਰਧਾਨ ਸੂਫ਼ੀ ਫ਼ਕਰ ਫ਼ਕੀਰ ਸਭਾ ਪੰਜਾਬ ਨੇ ਦੱਸਿਆ ਹੈ ਕਿ ਸਰਬ ਸਾਂਝਾ ਦਰਬਾਰ ਚੁਸ਼ਮਾ ਸਰਕਾਰ ਜੀ ਨੱਥੇਵਾਲ , ਉੱਚਾ ਪਿੰਡ ਨਹਿਰ ਤੇ ਪਿੰਡ ਸਰਹਾਲੀ ਜਿਲ੍ਹਾ ਜਲੰਧਰ ਵਿਖੇ 29 ਮਈ ਦਿਨ ਵੀਰਵਾਰ ਝੰਡੇ ਦੀ ਰਸਮ ਚਾਦਰਾਂ ਦੀ ਰਸਮ ਚਰਾਗ ਰੋਸ਼ਨ ਕੀਤੇ ਜਾਣਗੇ ਰਾਤ 7 ਵਜੇ ਰੰਗ ਸਾਬਰੀ ਕਵਾਲ ਗੁਰਦਾਸਪੁਰ ਵਾਲੇ ਆਪਣਾ ਪ੍ਰੋਗਰਾਮ ਪੇਸ਼ ਕਰਨਗੇ ਰਾਤ 8 ਵਜੇ ਜੱਸਾ ਨਕਾਲ ਪਾਰਟੀ ਸਰਹਾਲੀ ਵਾਲੇ ਅਤੇ 10 ਵਜੇ ਅਸਲਮ ਨਕਾਲ ਪਾਰਟੀ, ਨੀਲੀ ਬੂਟਾ ਨਕਾਲ ਪਾਰਟੀ ਦੇਰ ਰਾਤ ਤੱਕ ਆਪਣਾ ਪ੍ਰੋਗਰਾਮ ਕਰਦੇ ਰਹਿਣਗੇ। ਮਿਤੀ 30 ਮਈ ਸ਼ੁਕਰਵਾਰ ਸੂਫੀ ਮਹਿਫਲ ਸ਼ਾਮ 6 ਵਜੇ ਆਰੰਭ ਕੀਤੀ ਜਾਵੇਗੀ ਜਿਸ ਵਿੱਚ ਸੂਫੀ ਕਲਾਕਾਰ ਪਰਵੀਨ ਨੂਰ ਕਾਦਰੀ ਮਲੇਰਕੋਟ ਸੁਖਵਿੰਦਰ ਪੰਛੀ (ਛੱਲੇ ਮੁੰਦੀਆਂ) ਵਾਲੇ ਸੂਫੀ ਗਾਇਕਾ ਕੌਰ ਗਿੱਲ ਅਜੇ ਭੱਟੀ ਦੋ ਗਾਣਾ ਜੋੜੀ ਕਰਨੈਲ ਬੰਗੜ ਅਤੇ ਸਿਮਰਨ ਸਿਮੀ ਸੂਫੀ ਗਾਇਕ ਅਰੁਣ ਗੌਸਵਾਮੀ ਆਪਣਾ ਪ੍ਰੋਗਰਾਮ ਪੇਸ਼ ਕਰਨਗੇ ਰਾਤ 11 ਵਜੇ ਦੀਪ ਜੱਸਲ ਨਕਾਲ ਪਾਰਟੀ ਦੇਰ ਰਾਤ ਤੱਕ ਆਪਣਾ ਪ੍ਰੋਗਰਾਮ ਪੇਸ਼ ਕਰਨਗੇ। ਇਸ ਮੌਕੇ ਗੀਤਕਾਰ ਅਤੇ ਪੱਤਰਕਾਰ ਗੋਰਾ ਢੇਸੀ ਦਾ ਵਿਸੇਸ ਸਨਮਾਨ ਕੀਤਾ ਜਾਵੇਗਾ। ਦੋਨੇ ਦਿਨ ਸਰਬ ਸਾਂਝਾ ਦਰਬਾਰ ਚਸ਼ਮਾ ਸਰਕਾਰ ਜੀ ਦੇ ਸਲਾਨਾ ਮੇਲੇ ਵਿੱਚ ਵੱਖ-ਵੱਖ ਦਰਬਾਰਾਂ ਤੋਂ ਗੱਦੀ ਨਸ਼ੀਨ ਤੇ ਫੱਕਰ ਫਕੀਰ ਪਹੁੰਚ ਰਹੇ ਹਨ ਅਤੇ ਸੂਫੀ ਫੱਕਰ ਫਕੀਰ ਸਭਾ ਪੰਜਾਬ ਪੂਰੀ ਪ੍ਰਬੰਧਕ ਕਮੇਟੀ ਵਲੋ ਸਾਰੇ ਹੀ ਸੰਤਾਂ ਮਹਾਂਪੁਰਸ਼ ਫਕਰ ਫਕੀਰਾਂ ਅਤੇ ਹੋਰ ਵੀ ਚਾਹੁਣ ਵਾਲਿਆਂ ਨੂੰ ਆਉਣ ਦਾ ਖੁੱਲਾ ਸੱਦਾ ਸਭਾ ਦੇ ਪੰਜਾਬ ਪ੍ਰਧਾਨ ਸਾਈ ਬਲਕਾਰ ਸਾਬਰੀ ਗੱਦੀ ਨਸ਼ੀਨ ਸਰਬ ਸਾਂਝਾ ਦਰਬਾਰ ਚੁੁਸ਼ਮਾ ਸਰਕਾਰ ਉੱਚਾ ਪਿੰਡ ਨੱਥੇਵਾਲ ਨਹਿਰ ਤੇ ਪਿੰਡ ਸਰਹਾਲੀ ਜਿਲ੍ਹਾ ਜਲੰਧਰ ।



