HOME ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ ਦੇ ਅਧੀਨ ਚੱਲ ਰਹੇ ਭਗਤ ਪੂਰਨਸਿੰਘ ਇੰਸਟੀਚਿਊਟ...

ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ ਦੇ ਅਧੀਨ ਚੱਲ ਰਹੇ ਭਗਤ ਪੂਰਨਸਿੰਘ ਇੰਸਟੀਚਿਊਟ ਫਾਰ ਸਪੈਸ਼ਲ ਨੀਡਜ਼

1

 (ਸਮਾਜ ਵੀਕਲੀ)  ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ ਦੇ ਅਧੀਨ ਚੱਲ ਰਹੇ ਭਗਤ ਪੂਰਨਸਿੰਘ ਇੰਸਟੀਚਿਊਟ ਫਾਰ ਸਪੈਸ਼ਲ ਨੀਡਜ਼ ਵਿਚ ਕਰਵਾਏ ਜਾ ਰਹੇ ਦੋ ਡਿਪਲੋਮਾ ਕੋਰਸ ਡੀ.ਐੱਡ ਸਪੈਸ਼ਲ ਐਜੂਕੇਸ਼ਨ  ਅਤੇ ਡੀ.ਐੱਡ ਸਪੈਸ਼ਲ ਐਜੂਕੇਸ਼ਨ ਦੁਆਰਾ ਮਿਤੀ 03-11-2025 (ਸੋਮਵਾਰ) ਨੂੰ ਇੱਕ ਪੁਨਰਵਾਸ ਕਮਿਊਨਿਟੀ ਅਧਾਰਤ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ। ਪਿੰਗਲਵਾੜਾ ਚੈਰੀਟੇਬਲ ਸੋਸਾਇਟੀ ਅੰਮ੍ਰਿਤਸਰ ਅਤੇ ਪਿੰਗਲਵਾੜਾ ਸੋਸਾਇਟੀ ਅੰਟਾਰੀਓ ਕੈਨੇਡਾ ਦੇ ਸਹਿਯੋਗ ਨਾਲ ਮੁਫਤ ਸਿੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ। ਇਹ ਕਮਿਊਨਿਟੀ ਅਧਾਰਤ ਪ੍ਰੋਗਰਾਮ “ਪਹਿਲ ਰਿਸੋਰਸ ਸੈਂਟਰ” ਕਰਵਾਇਆ ਗਿਆ ਸੀ ਜਿਸ ਵਿਚ ਸੰਸਥਾ ਵਲੋਂ 38 ਬੱਚਿਆਂ ਨੇ ਹਿੱਸਾ ਲਿਆ।“ਪਹਿਲ ਰਿਸੋਰਸ ਸੈਂਟਰ” ਵਿੱਚ 132 ਅਪਾਹਜ ਬੱਚੇ ਸਨ। ਉੱਥੇ ਉਨ੍ਹਾਂ ਦੇ ਮਾਪਿਆਂ ਨਾਲ ਗੱਲਬਾਤ ਕੀਤੀ ਗਈ। ਉਨ੍ਹਾਂ ਦੇ ਬੱਚਿਆਂ ਵਿਚ ਆਉਣ ਵਾਲੀ ਸਮੱਸਿਆਵਾਂ ਦਾ ਪਤਾ ਲਗਾਉਣ ਅਤੇ ਉਨ੍ਹਾਂ ਨੂੰ ਹੱਲ ਕਰਨ ਦੇ ਯਤਨ ਕੀਤੇ ਗਏ। ਉਨ੍ਹਾਂ ਨੂੰ ਦੱਸਿਆ ਗਿਆ ਕਿ ਪਿੰਗਲਵਾੜਾ ਸੰਸਥਾ ਇਨ੍ਹਾਂ ਬੱਚਿਆਂ ਨੂੰ ਆਉਣ ਵਾਲੀ ਸਮੱਸਿਆਵਾਂ ਲਈ ਮਦਦ ਪ੍ਰਦਾਨ ਕਰ ਸਕਦਾ ਹੈ ਅਤੇ ਉੱਥੇ ਮੌਜੂਦ ਮਾਪਿਆਂ ਅਤੇ ਸਟਾਫ ਨੂੰ ਇਨ੍ਹਾਂ ਬੱਚਿਆਂ ਲਈ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਡਾ. ਇੰਦਰਜੀਤ ਕੌਰ ਮੁੱਖ ਸੇਵਾਦਾਰ ਪਿੰਗਲਵਾੜਾ ਨੇ ਬੱਚਿਆਂ ਨੂੰ ਅਜਿਹੇ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ।ਇਸ ਮੌਕੇ ਕੋਰਸ ਕੋਆਰਡੀਨੇਟਰ ਸੁਨੀਤਾ ਨਈਅਰ ਅਤੇ ਅਨੂਰਾਧਾ ਅਤੇ “ਪਹਿਲ ਰਿਸੋਰਸ ਸੈਂਟਰ” ਦੇ ਇੰਚਾਰਜ ਸੁਖਵਿੰਦਰ ਸਿੰਘ ਅਤੇ ਸਟਾਫ ਮੌਜੂਦ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleਬ੍ਰਿਟਿਸ਼ ਫੌਜ ਦੇ ਅਧਿਕਾਰੀਆਂ ਵੱਲੋਂ ਨਾਇਕ ਗਿਆਨ ਸਿੰਘ ਦੇ ਪਰਿਵਾਰਕ ਮੈਂਬਰਾਂ ਦਾ ਸਨਮਾਨ
Next articleਪ੍ਰਸਿੱਧ ਵਕੀਲ ਮੈਡਮ ਕਵਿਤਾ ਵੱਲੋਂ ਆਪਣੇ ਜਨਮ-ਦਿਨ ਮੌਕੇ ਡਿਸਟਰਿਕਟ ਬਾਰ ਵਿਖੇ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ