ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ)
(ਸਮਾਜ ਵੀਕਲੀ)-ਅੱਜ ਇੱਥੇ ਸੰਯੁਕਤ ਕਿਸਾਨ ਮੋਰਚੇ ਦੀ ਸਿਰਮੌਰ ਜਥੇਬੰਦੀ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਵੱਲੋਂ ਜਿੱਤ ਪ੍ਰਾਪਤ ਕਰਨ ਦੀ ਖਸ਼ੀ ਵਿੱਚ ਅਤੇ ਮਹਿਤਪੁਰ ਸ਼ਹਿਰ ਅਤੇ ਆਲੇ-ਦੁਆਲੇ ਦੇ ਪਿੰਡਾਂ ਦੇ ਕਿਸਾਨਾਂ, ,ਮਜ਼ਦੂਰਾਂ,ਔਰਤਾ, ਨੌਜਵਾਨਾਂ ਦੁਕਾਨਦਾਰਾਂ, ਛੋਟੇ ਵਪਾਰੀਆਂ,ਪੱਤਰਕਾਰਾਂ ਬੁੱਧੀਜੀਵੀਆ ਤੇ ਹਰ ਵਰਗ ਦੇ ਲੋਕਾਂ ਦਾ ਜਿੰਨਾ ਨੇ ਅੰਦੋਲਨ ਵਿੱਚ ਜਰਾ ਜਿੰਨਾ ਵੀ ਯੋਗਦਾਨ ਪਾਇਆ ਉਹਨਾਂ ਦਾ ਧੰਨਵਾਦ ਕਰਨ ਲਈ ਫਤਿਹ ਮਾਰਚ ਕੀਤਾ ਗਿਆ।ਜੋ ਸਥਾਨਕ ਬਿਜਲੀ ਬੋਰਡ ਦੇ ਦਫਤਰ ਤੋਂ ਲਗਭਗ 50 ਦੇ ਕਰੀਬ ਟਰੈਕਟਰਾਂ,ਗੱਡੀਆ,ਮੋਟਰਸਾਇਕਲਾ ਨਾਲ ਸ਼ੁਰੂ ਹੋਇਆ ਰਸਤੇ ਵਿੱਚ ਬਾਬਾ ਪਲਵਿੰਦਰ ਸਿੰਘ ਤੇ ਉਹਨਾ ਦੇ ਸਾਥੀਆਂ ਵੱਲੋਂ ਗਲਾ ਵਿੱਚ ਹਾਰ ਪਾ ਕੇ ਲੱਡੂ ਵੰਡ ਕੇ ਸਵਾਗਤ ਕੀਤਾ ਇਸੇ ਤਰ੍ਹਾਂ ਕੁੱਲ ਹਿੰਦ ਕਿਸਾਨ ਸਭਾ ਦੇ ਜਿਲਾ ਪ੍ਰਧਾਨ ਸੰਦੀਪ ਅਰੋੜਾ ਜਿਲਾ ਸਕੱਤਰ ਦਿਲਬਾਗ ਸਿੰਘ ਚੰਦੀ ਮੀਤ ਸਕੱਤਰ ਰਜਿੰਦਰ ਹੈਪੀ ਜਿਲਾ ਆਗੂ ਵੀਰ ਕੁਮਾਰ ਤੇ ਮਨਦੀਪ ਸਿੱਧੂ ਵੱਲੋਂ ਅਖਬਾਰਾਂ ਵਿੱਚ ਅੰਦੋਲਨ ਦੀਆ ਖਬਰਾਂ ਪਹਿਲ ਦੇ ਆਧਾਰ ‘ਤੇ ਲਾਉਣ ਵਾਲੇ ਮਹਿਤਪੁਰ ਦੇ ਪੱਤਰਕਾਰ ਭਾਈਚਾਰੇ ਨੂੰ ਵੀ ਸਨਮਾਨਿਤ ਕੀਤਾ ਗਿਆ।
ਜਿਸ ਤੋਂ ਫਤਿਹ ਮਾਰਚ ਨੂੰ ਕਾਲਾ, ਭੋਲਾ ਫਰੂਟ ਸ਼ਾਪ, ਪਵਨ ਫਾਸਟ ਫੂਡ ਜੈ ਸ਼ਰਧਾ ਮੋਬਾਈਲ ਸੈਂਟਰ ਮਿਗਲਾਨੀ ਸਵੀਟ ਸ਼ਾਪ, ਮਿਗਲਾਨੀ ਰੈਡੀਮੇਡ ਜਨਰਲ ਸਟੋਰ, ਜੈ ਸ਼ਰਧਾ ਹਾਰਡ ਵੇਅਰ ਸਟੋਰ, ਜੈ ਸ਼ਰਧਾ ਬੁੱਕ ਸੈਂਟਰ ਅਤੇ ਜੈ ਸ਼ਰਧਾ ਵੈਜੀਟੇਬਲ ਵੱਲੋਂ ਫੁੱਲਾਂ ਦੇ ਹਾਰ ਪਾ ਕੇ ਲੱਡੂ ਵੰਡ ਕੇ ਮਾਰਚ ਦਾ ਨਿੱਘਾ ਸਵਾਗਤ ਕੀਤਾ ਗਿਆ।ਫਤਹਿ ਮਾਰਚ ਮਹਿਤਪੁਰ ਦੇ ਵੱਖ ਵੱਖ ਮਹੱਲਿਆ ਚ ਹੁੰਦਾ ਹੋਇਆ ਸੰਗੋਵਾਲ, ਰਾਏਪੁਰ ਗੁਜਰਾ ਟੋਲ ਪਲਾਜ਼ਾ, ਬੀਟਲ ਝੁੱਗੀਆਂ,ਗੋਸੂਵਾਲ,ਬਾਂਗੀਵਾਲ,ਤੋ ਹੁੰਦਾ ਹੋਇਆ ਪਿੰਡ ਆਦਰਾਮਾਨ ਵਿੱਚ ਸਮਾਪਤ ਹੋਇਆ ਜਿੱਥੇ ਕੋਪਰੇਟਿਵ ਸੁਸਾਇਟੀ ਆਦਰਾਮਾਨ ਦੇ ਪ੍ਰਧਾਨ ਰਣਜੀਤ ਸਿੰਘ ਬਾਜਵਾ ਦੇ ਪਰਿਵਾਰ ਵੱਲੋਂ ਚਾਹ ਪਿਆਈ ਤੇ ਲੱਡੂ ਵੰਡੇ ਗਏ। ਉਥੇ ਹੀ ਦਵਿੰਦਰ ਸਿੰਘ ਹੁੰਦਲ ਦੇ ਪਰਿਵਾਰ ਵੱਲੋਂ ਮੱਠੀਆ ਅਤੇ ਚਾਹ ਦੇ ਲੰਗਰ ਪ੍ਰਬੰਧ ਕੀਤਾ ਗਿਆ ਤੇ ਵੱਡੀ ਗਿਣਤੀ ਵਿੱਚ ਪਿੰਡ ਦੇ ਲੋਕਾਂ ਵੱਲੋ ਜਿਸ ਵਿੱਚ ਔਰਤਾਂ ਵੀ ਸ਼ਾਮਲ ਸਨ ਨੇ ਅੰਦੋਲਨ ਜਿੱਤ ਕੇ ਆਏ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਮੀਤ ਪ੍ਰਧਾਨ ਸੂਰਤ ਸਿੰਘ ਧਰਮਕੋਟ, ਮੇਜਰ ਸਿੰਘ ਜਲਾਲਾਬਾਦ, ਹਰਦਿਆਲ ਸਿੰਘ ਘਾਲੀ, ਤਰਸੇਮ ਸਿੰਘ, ਸੰਦੀਪ ਅਰੋੜਾ, ਦਿਲਬਾਗ ਸਿੰਘ ਚੰਦੀ, ਮਨਦੀਪ ਸਿੱਧੂ, ਵੀਰ ਕੁਮਾਰ, ਰਜਿੰਦਰ ਹੈਪੀ, ਸਤਨਾਮ ਸਿੰਘ ਬਿੱਲੇ, ਪਵਨਦੀਪ ਸਿੱਧੂ ਤੇ ਸੂਰਤ ਸਿੰਘ ਟੋਨੀ ਤੇ ਪੰਜਾਬ ਇਸਤਰੀ ਸਭਾ ਦੀ ਸੂਬਾ ਆਗੂ ਨਰਿੰਦਰ ਸੋਹਲ ਨੂੰ ਵੀ ਫੱਲਾ ਦੇ ਹਾਰ ਪਾ ਕੇ ਸਿਰੋਪਾਓ ਭੇਂਟ ਕਰਦਿਆਂ ਸਨਮਾਨਿਤ ਕੀਤਾ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਆਗੂਆਂ ਕਿਹਾ ਕਿ ਇਹ ਸਮੁੱਚੇ ਦੇਸ਼ ਵਿਦੇਸ਼ ਦੇ ਲੋਕਾਂ ਦੀ ਜਿੱਤ ਹੈ। ਤੇ ਸਾਨੂੰ ਅੱਗੇ ਤੋਂ ਵੀ ਆਪਣੀ ਹੱਕਾ ਦੀ ਲੜਾਈ ਆਪ ਲੜਨ ਲਈ ਤਿਆਰ ਰਹਿਣਾ ਚਾਹੀਦਾ ਹੈ।
ਆਖਰ ਅੰਦੋਲਨ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਉਪਰੰਤ ਪ੍ਰੋਗਰਾਮ ਸਮਾਪਤ ਕੀਤਾ ਗਿਆ। ਇਸ ਮੌਕੇ ਸਰਪੰਚ ਜਸਵੀਰ ਸਿੰਘ, ਸਾਬਕਾ ਸਰਪੰਚ ਜਰਨੈਲ ਸਿੰਘ, ਡਾਕਟਰ ਇਕਬਾਲ ਸਿੰਘ, ਸੁਖਜਿੰਦਰ ਸਿੰਘ ਗੁਰਾਇਆ, ਸੂਬੇਦਾਰ ਗੁਰਮੀਤ ਸਿੰਘ, ਬਲਦੇਵ ਸਿੰਘ, ਜਸਪਾਲ ਸਿੰਘ ਨੰਢਾ ਰਾਜਵੀਰ ਸਿੰਘ ਬਾਜਵਾ, ਗੁਰਜੀਤ ਸਿੰਘ ਪੰਚ, ਲਵਲੀ ਅਰੋੜਾ ਪੰਚ, ਰਾਜਵਿੰਦਰ ਕੌਰ ਬਾਜਵਾ, ਕੁਲਵੰਤ ਕੌਰ, ਸਰਬਜੀਤ ਕੌਰ, ਕੁਸਮ ਅਰੋੜਾ, ਪਰਮਜੀਤ ਕੌਰ ਆਦਿ ਹਾਜ਼ਰ ਸਨ। ਜਾਰੀ ਕਰਤਾ ਕਾਮਰੇਡ ਸੰਦੀਪ ਅਰੋੜਾ।
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly