ਸਰਬ ਸਾਂਝੀ ਵੈਲਫੇਅਰ ਸੁਸਾਇਟੀ ਦੀ ਮੀਟਿੰਗ ਅਰਬਨ ਅਸਟੇਟ, ਜਮਾਲਪੁਰ, ਫੋਕਲ ਪੁਆਇੰਟ ਵਿਖੇ ਹੋਈ

ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.)  ਬੀਤੇ ਦਿਨੀਂ ਸਰਬ ਸਾਂਝੀ ਵੈਲਫੇਅਰ ਸੁਸਾਇਟੀ ਅਤੇ ਸਿੱਖ ਸੇਵਾ ਮਿਸ਼ਨ ਦੇ ਅਹੁਦੇਦਾਰਾਂ ਦੀ ਮੀਟਿੰਗ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਚੈਰੀਟੇਬਲ ਹਸਪਤਾਲ, ਅਰਬਨ ਅਸਟੇਟ, ਜਮਾਲਪੁਰ, ਫੋਕਲ ਪੁਆਇੰਟ ਦੇ ਮੀਟਿੰਗ ਹਾਲ ਵਿੱਚ ਹੋਈ ਜਿਸ ਵਿੱਚ ਧਾਰਮਿਕ ਅਤੇ ਰਾਜਨੀਤਕ ਮੁੱਦਿਆਂ ਤੇ ਵਿਚਾਰਾਂ ਹੋਈਆਂ ਅਤੇ ਸਰਬ ਸੰਮਤੀ ਨਾਲ ਮਤਾ ਪਾਸ ਹੋਇਆ ਕਿ 19 ਅਕਤੂਬਰ ਦਿਨ ਸ਼ਨੀਵਾਰ ਨੂੰ ਜਥਾ ਗੁਰਦੁਆਰਾ ਕਰਤਾਰ ਪੁਰ ਸਾਹਿਬ (ਪਾਕਿਸਤਾਨ) ਨੂੰ ਸਵੇਰੇ 5 ਵਜੇ ਰਵਾਨਾ  ਹੋਵੇਗਾ ਅਤੇ ਸ਼ਾਮ ਨੂੰ ਵਾਪਸੀ ਹੋਵੇਗੀ। ਜਿਹਨਾਂ ਵੀਰਾਂ, ਭੈਣਾਂ ਨੇ ਦਰਸ਼ਨ ਕਰਨ ਜਾਣਾ ਹੈ ਉਹ ਆਪਣੇ ਜ਼ਰੂਰੀ ਕਾਗਜ਼ ਜਲਦੀ ਤੋਂ ਜਲਦੀ ਜਮਾਂ ਕਰਵਾ ਦੇਣ ਤਾਂ ਕਿ ਮਨਜ਼ੂਰੀ ਲਈ ਜਾ ਸਕੇ । ਜ਼ਰੂਰੀ ਪੇਪਰ ਇੱਕ ਪਾਸਪੋਰਟ ਸਾਈਜ਼ ਫੋਟੋ, ਮੇਲ ਆਈ.ਡੀ, ਆਧਾਰ ਕਾਰਡ, ਪਾਸਪੋਰਟ ਦੀ ਫਰੰਟ ਅਤੇ ਬੈਕਸਾਈਡ ਦੀ ਫੋਟੋ ਕਾਪੀ, ਬਲੱਡ  ਗਰੁੱਪ, ਮੋਬਾਈਲ ਨੰਬਰ, ਇਲਾਕੇ ਦੇ ਥਾਣੇ ਦਾ ਐਡਰੈਸ, 20 ਅਮਰੀਕੀ ਡਾਲਰ ਚਾਹੀਦੇ ਹਨ। ਸਾਰੇ ਪੇਪਰ ਮੇਰੇ ਵਟਸਅਪ ਨੰਬਰ 98148-36847 ਤੇ ਸੈਂਡ ਕਰੋ ਜੀ । ਮੀਟਿੰਗ ਵਿੱਚ ਪ੍ਧਾਨ ਗੁਰਦੇਵ ਸਿੰਘ, ਸਰਪ੍ਰਸਤ ਚੇਅਰਮੈਨ ਡਾਕਟਰ ਅੰਮ੍ਰਿਤਪਾਲ ਸਿੰਘ, ਹਰਬੰਸ ਸਿੰਘ ਸਲੂਜਾ,ਗੁਰਦੇਵ ਸਿੰਘ ਵਿਰਦੀ , ਵਰਿੰਦਰ ਸਿੰਘ ਕੈਸ਼ੀਅਰ, ਸਰਦਾਰ ਪ੍ਰਤਾਪ ਸਿੰਘ  ਸੈਣੀ ਗਿਆਨੀ ਫਤਿਹ ਸਿੰਘ,ਬਾਵਾ ਸਿੰਘ ਮੌਜੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਪੁਰਾਣੇ ਜ਼ਮਾਨੇ
Next articleਚੀਨ ਨੇ ਸਮੁੰਦਰ ‘ਚ ਕੀਤਾ ਖਤਰਨਾਕ ਮਿਜ਼ਾਈਲ ਦਾ ਪ੍ਰੀਖਣ, ਅਮਰੀਕਾ ਸਮੇਤ ਇਨ੍ਹਾਂ ਦੇਸ਼ਾਂ ਲਈ ਖਤਰਾ ਬਣ ਸਕਦਾ ਹੈ