ਜ਼ਿੰਦ ਕੱਲੀ ਤੇ ਮਲਾਜੇਦਾਰ ਬਾਹਲੇ, ਮੈਂ ਕੀਹਦਾ- ਕੀਹਦਾ ਮਾਣ ਰੱਖ ਲਾ-

ਕਰਮਜੀਤ ਸਿੰਘ ਢਿੱਲੋਂ
 (ਸਮਾਜ ਵੀਕਲੀ)-ਪਿੱਛਲੇ ਤਿੰਨ ਕੁ ਸਾਲ ਤੋਂ ਸਾਹਿਤ ਨਾਲ ਜੁੜਨ, ਪੜ੍ਨ ਦੇ ਨਾਲ ਨਾਲ ਦੋ ਅੱਖਰ ਲਿਖਣ ਦੀ ਇੱਕ ਆਦਤ ਨੇ, ਸਾਹਿਤ ਦੇ ਜੇਠ, ਅਖੌਤੀ ਲੋਕਾਂ ਨਾਲ ਮਿਲਣੀ ਕਰਵਾ ਦਿੱਤੀ Iਕਿਸੇ ਮਾਸੂਮ ਸਿੱਧੀ ਸਾਧੀ ਭੋਲੀ ਅਬਲਾ
ਵਰਗੇ ਚਾਅ ਉੱਦੋਂ ਚੂਰ ਚੂਰ ਹੋ ਗਏ Iਜਦੋਂ ਇਹਨਾਂ ਲੋਕਾਂ ਨੂੰ ਜਾਣਿਆ, ਜੋ ਮੱਲੋ ਜੋਰੀ ਸਾਹਿਤ ਦੇ ਜੇਠ ਬਣੀ ਬੈਠੇ ਨੇ, ਨਵੀਆਂ ਕਲਮਾਂ ਦਾ ਸੋਸ਼ਣ ਕਰਦੇ ਨੇ Iਉਪਰੋ ਸੰਗਤਰੇ ਵਾਂਗੂ ਇੱਕ ਅੰਦਰੋਂ ਫਾੜੀਆ ਫਾੜੀਆਂ ਨੇ, ,,,,,,,,,,,,,,
                           ਮੇਰੇ ਇੱਕ ਗੁਰ ਭਾਈ ਵੱਡੇ ਵੀਰ ਸਤਿਕਾਰਯੋਗ
ਨੇਕ ਰੂਹ ਦੇ ਮਾਲਕ ਜਸਵਿੰਦਰ ਸਿੰਘ ਢਿੱਲੋਂ ਸਾਹਿਬ ਦਾ ਇੱਕ ਦਿਨ ਫੋਨ ਆਇਆ,ਅਸੀਂ ਮੱਖੀ (ਸ਼ਹਿਦ)  ਦੇ ਕੰਮ ਸਬੰਧ ਵਿੱਚ ਹਰਿਆਣੇ ਗਏ ਸੀ I ਉੱਦੋਂ ਉੱਥੇ ਹੀ ਰਹਿੰਦੇ ਹੁੰਦੇ ਸੀ I ਭਾਈ ਸਾਹਿਬ ਜੀ ਕਹਿੰਦੇ ਮੈਨੂੰ ਤੁਹਾਡੀਆਂ ਰਚਨਾਵਾਂ ਸੋਹਣੀਆਂ ਲੱਗਦੀਆਂ ਨੇ, ਅਸੀਂ ਤਰਨ ਤਾਰਨ ਸਾਹਿਤ ਸਭਾ ਗਰੁੱਪ ਵਿੱਚ ਆਪ ਨੂੰ ਸ਼ਾਮਿਲ ਕਰਨਾ ਚਾਹੁੰਦਾ ਹਾਂ I ਬੜੀ ਇੱਜਤ ਦਿੱਤੀ ਉਹਨਾਂ ਨੇ ਆਪਾਂ ਹਾਂ ਕਰ ਦਿੱਤੀ, ਉਸ ਗਰੁੱਪ ਵਿੱਚ ਇੱਕ ਇਨਸਾਨ ਸੀIਜੋ ਬਿਨਾਂ ਵਜ੍ਹਾ ਛੰਦਾਂ ਵਿੱਚ ਗਲਤੀਆਂ ਕੱਢਦਾ ਰਹਿੰਦਾ, ਮੈਨੂੰ ਲੱਗਿਆ ਕਿ ਕੋਈ ਤਕੜਾ ਸਾਹਿਤਕਾਰ ਹੋਣਾ  ਫੇਸਬੁੱਕ ਤੇ ਵੀ ਉਸ ਨਾਲ ਜੁੱੜ ਗਿਆ,ਕੋਈ ਗੱਲ ਕਹਿਣੀ ਠੀਕ ਹੈ ਜੀਓ ਮੰਨ ਲੈਣੀ Iਉਹ ਹਰ ਰੋਜ਼ ਲੋੜੋਂ ਵੱਧ ਭਾਸ਼ਣ ਦੇਣ ਲੱਗ ਪਿਆ, ਇੱਕ ਦਿਨ ਉਹ ਤੇਰਾ ਜਿਹੜਾ ਕਬਿੱਤ ਛੰਦ ਲਿਖਿਆ ਹੋਇਆ ਹੈ। ਇਸ ਦੀਆਂ ਮਾਤ੍ਰਾ ਪੂਰੀਆ ਨਹੀਂ, ਹੁਣ ਮੇਰਾ ਵੀ ਸਬਰ ਟੁੱਟ ਚੁੱਕਾ ਸੀ I ਕਿਉਂਕਿ ਕਬਿੱਤ  ਛੰਦ ਤਾਂ ਵਰਣਿਕ ਹੁੰਦਾ ਹੈ l ਇਸ ਵਿੱਚ ਤਾਂ ਮਾਤਰਾ ਗਿਣੀਆਂ ਹੀ  ਨਹੀਂ ਜਾਂਦੀਆ,ਇਹੋ ਗੱਲ ਉੱਥੇ ਬੋਲੀ ਪਰ ਉਹ ਇੱਕ ਹੰਕਾਰੀ ਜਿੱਦੀ ਬੰਦਾ ਤੇ ਅਪਣੇ ਆਪ ਬਣਿਆ ਤਕੜਾ ਗਜ਼ਲਗੋ ਤੇ ਪਿੰਗਲ ਗਿਆਤਾ ਮੰਨਦਾ ਸੀ ਖੁਦ ਨੂੰ I
                             ਕਈ ਵਾਰ ਛੰਦਾਂ ਤੇ ਚਰਚਾ ਕਰਨ ਤੋਂ ਬਾਅਦ ਮੈਨੂੰ ਯਕੀਨ ਹੋ ਗਿਆ ਕਿ ਇਸਦੇ ਕੋਲ ਪਿੰਗਲ ਸਬੰਧੀ ਕਿੰਨੀ ਕੁ ਜਾਣਕਾਰੀ ਹੈ I ਆਪਾਂ ਉਸ ਤੋਂ ਪਾਸਾ ਵੱਟ ਲਿਆ, ਉਸਨੂੰ ਲੱਗਿਆ ਕਿ
ਪਤਾ ਨੀਂ ਇਹ ਡਰ ਗਿਆ I ਉਸਨੇ ਹੁਣ ਫੇਸਬੁੱਕ ਤੇ ਆਕੇ ਛੇੜਖਾਨੀਆਂ ਸੁਰੂ ਕਰ ਦਿੱਤੀਆ Iਉਹਦੀਆਂ ਛੇੜਖਾਨੀਆਂ ਨੇ ਆਪਾਂ ਨੂੰ ਹੋਰ ਮਿਹਨਤ ਕਰਨ ਦੀ ਸ਼ਕਤੀ ਪੈਦਾ ਕਰ ਦਿੱਤੀIਹੁਣ ਉਹ ਕੋਈ ਗੱਲ ਤੋਰਦਾ ਉਸਨੂੰ ਤੇਰਵਾ ਜਵਾਬ ਮਿਲਦਾ, ,,ਫਿਰ ਉਸ ਨਾਲ ਕੱਚੇ ਪੱਕੇ ਗਣਾਂ ਦਾ ਵੱਡਾ ਵਿਵਾਦ ਹੋਇਆ ,ਹਾਂ ਜੀ ਉਹ ਅਖੌਤੀ ਸੀ ਸਰਬਜੀਤ ਸੰਧੂ
ਜੋ ਮੱਲੋ ਮੱਲੀ ਸਿਰ ਫਸਾਉਂਦਾ ਸੀ ਕਿ  ਮੇਰੇ ਸਿਰ ਪੱਗ ਧਰ ਮੈਂ ਤੈਨੂੰ ਚਮਚਾਗਿਰੀ ਕਰਨੀ ਸਿਖਾਵਾਂ, ਹੁਣ ਦੱਸੋ  ਉਸਦਾ   ਬਣਦਾ ਮਾਣ ਸਨਮਾਨ ਦੇਣਾ ਬਣਦਾ ਹੈ ਜਾਂ ਨਹੀਂ,,,,, ਜੇ ਉਸਦੀ ਅਖੌਤੀ ਵਿਦਵਤਾ ਵੇਖਣੀ ਹੈ ਤਾਂ ,ਪਾ ਚਾਨਣ ਦੀ ਬਾਤ ਪੜਿਓ ਉਸਨੇ ਦੋਹਰੇ ਬਾਰੇ ਬਹੁਤ ਬਕਵਾਸ ਲੇਖ ਲਿਖਿਆ ਹੈI ਦੂਜੇ ਨੂੰ ਗਣਾਂ ਬਾਰੇ ਦੱਸਣ  ਵਾਲਾ ਵੱਡਾ ਗਜਲਕਾਰ ਖੁਦ ਫੇਲੁਨ ਫਾਇਲੁਨ ਵੀ ਸਹੀ ਨਹੀਂ ਨਿਭਾ ਸਕਿਆI
ਦੱਸੋ ਕੀ ਕਰੀਏ, ,,?
                   ਦੂਜਾ ਬੰਦਾ ਸੀ, ਕੋਰੜੇ ਛੰਦ ਨੂੰ ਦੋ ਟੇਕਾ ਨਾਲ ਬੰਨਦਾ ਹੈ, ਦੋਹਰੇ ਵਿੱਚ ਵਿਸਮ ਸਮ ਜਾਤੀ ਵਾਲੇ ਨਿਯਮ ਦੀ ਭੰਗਣਾ ਕਰਦਾ ਸੀ I ਬੈਂਤ ਦੀ ਇੱਕ ਤੁਕ ਵਿੱਚ ਛੇ ਵਿਸਰਾਮ ਲਾਉਂਦਾ ਸੀ Iਬੈਂਤ ਛੰਦ ਨੂੰ।
ਪਿੰਗਲ ਰਿਸੀ ਦੀ ਖੋਜ ਦੱਸਦਾ, ਦੋਹੜੇ ਦਾ ਹੂ ਲਾਕੇ, ਚਾਲ ਪੱਖੋਂ ਜਲੂਸ ਕੱਢਦਾ ਹੈI ਇਹ ਵੀ ਨਹੀਂ ਜਾਣਦਾ ਕਿ ਦੋਹੜਾ ਕਿਸ ਜਾਤੀ ਛੰਦ ਨਾਲ ਸਬੰਧ ਰੱਖਦਾ, ,,,,ਉਹ ਬਹੁਤ ਬੜਾ ਅਖੌਤੀ ਹੈ, ,,,,,ਅਮਰ ਸੂਫ਼ੀ ਦੀ ਗੱਲ ਕਰ ਰਿਹਾਂ ਹਾਂ Iਹੁਣ ਭਾਈ ਸਹੀ ਸਹੀ ਦੱਸੋ ਕਿ ਇੰਨਾਂ ਬਾਰੇ ਕਾਹਤੋਂ ਨਾ ਲਿਖਾ, ,,,ਇਹ ਆਪਣੇ ਆਪ ਨੂੰ ਵੱਡੇ ਜੇਠ ਮੰਨੀ ਬੈਠੇ ਨੇ ਜੀਓ, ,,,,,,,ਮੈਨੂੰ ਬੁਰਾ ਭਲਾ ਬੋਲਿਆ  ਕੋਈ ਗੱਲ ਨਹੀਂ, ,,,ਪਿੰਗਲ ਦਾ ਰੂਪ ਵਿਗਾੜਣ ਦਾ ਹੱਕ ਕੀਹਨੇ ਦਿੱਤਾ I ਅਖੇ ਅਸੀਂ ਤਾਂ ਜੀ ਅਰੂਜ਼ ਮੁਤਾਬਕ ਲਿਖਦੇ ਆI ਕਿਹੜੇ ਅਰੂਜ਼ ਇਸ ਤਰ੍ਹਾਂ ਲਿਖਣ ਦੀ ਆਗਿਆ ਹੈI
ਦੱਸਿਓ ਜ਼ਰਾ, ,,,,,,,,,,,,,, ਹਰ ਕੋਈ ਚਮਚਾ ਗਿਰੀ ਨਾਲ ਅੱਗੇ ਨਹੀਂ ਆਉਂਦਾ, ਕੁੱਝ ਲੋਕ ਮਿਹਨਤ ਕਰਨਾ ਤੇ ਟੱਕਰ ਲੈਣਾ ਵੀ ਜਾਣਦੇ ਨੇ ਜੀਓ I  ਸਪੇਰਾ ਸੱਪ ਨੂੰ  ਉੱਦੋ ਹੱਥ ਪਾਉਂਦਾ ਹੈ ਕਿਉਂਕਿ ਉਸ ਕੋਲ ਜ਼ਹਿਰ ਦਾ ਤੋੜ ਵੀ ਹੁੰਦਾ I ਬਾਕੀ ਮਾਫੀ ਚਾਹੁੰਦਾ ਹਾਂ ਜੇ ਕਿਸੇ ਦੀ ਭਾਵਨਾ ਨੂੰ  ਠੇਸ ਲੱਗੀ ਹੋਵੇ I ਬੋਲਿਆ ਤਾਂ ਸੱਚ ਹੀ ਹੈ ਜੀਓ
ਕਰਮਜੀਤ ਸਿੰਘ ਢਿੱਲੋਂ
+971569057071

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਖਿਆਲ ਤੋਂ ਹਕੀਕਤ ਤੱਕ
Next articleਭੁੱਲ ਗਏ ਸਵਾਦ ਮੈਂਨੂੰ