ਅਖਿਲੇਸ਼ ਵੱਲੋਂ ਜਿਨਾਹ ਬਾਰੇ ਟਿੱਪਣੀ ਦਾ ਬਚਾਅ

ਲਖਨਊ (ਸਮਾਜ ਵੀਕਲੀ):  ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਅੱਜ ਮੁਹੰਮਦ ਅਲੀ ਜਿਨਾਹ ਬਾਰੇ ਆਪਣੀ ਟਿੱਪਣੀ ਦਾ ਬਚਾਅ ਕੀਤਾ ਤੇ ਵਿਰੋਧ ਕਰਨ ਵਾਲਿਆਂ ਨੂੰ ਇਤਿਹਾਸ ਦੀਆਂ ਕਿਤਾਬਾਂ ਦੁਬਾਰਾ ਪੜ੍ਹਨ ਦੀ ਸਲਾਹ ਦਿੱਤੀ। ਜ਼ਿਕਰਯੋਗ ਹੈ ਕਿ ਐਤਵਾਰ ਯਾਦਵ ਨੇ ਜਿਨਾਹ ਦੀ ਤੁਲਨਾ ਜਵਾਹਰ ਲਾਲ ਨਹਿਰੂ, ਸਰਦਾਰ ਵੱਲਭ ਭਾਈ ਪਟੇਲ ਤੇ ਮਹਾਤਮਾ ਗਾਂਧੀ ਨਾਲ ਕਰ ਕੇ ਵਿਵਾਦ ਖੜ੍ਹਾ ਕਰ ਦਿੱਤਾ ਸੀ। ਸਪਾ ਮੁਖੀ ਨੇ ਕਿਹਾ ਸੀ ਕਿ ਇਨ੍ਹਾਂ ਤਿੰਨਾਂ ਨੇ ਭਾਰਤ ਦੀ ਆਜ਼ਾਦੀ ਲਈ ਯੋਗਦਾਨ ਦਿੱਤਾ ਤੇ ਕਦੇ ਵੀ ਸੰਘਰਸ਼ ਤੋਂ ਭੱਜੇ ਨਹੀਂ। ਉਨ੍ਹਾਂ ਨਾਲ ਹੀ ਕਿਹਾ ਸੀ ਕਿ ਤਿੰਨਾਂ ਆਗੂਆਂ ਨੇ ਆਪਣੀ ਬੈਰਿਸਟਰਸ਼ਿਪ ਇਕੋ ਸੰਸਥਾ ਤੋਂ ਕੀਤੀ। ਸਪਾ ਦੀ ਸਹਿਯੋਗੀ ਧਿਰ ਜਨਵਾਦੀ ਪਾਰਟੀ ਸਮਾਜਵਾਦੀ ਦੇ ਦਫ਼ਤਰ ਦੇ ਉਦਘਾਟਨ ਮੌਕੇ ਯਾਦਵ ਨੇ ਕਿਹਾ ਕਿ ਮੈਨੂੰ ਸੰਦਰਭ ਦੱਸਣ ਦੀ ਲੋੜ ਨਹੀਂ ਹੈ, ਮੈਂ ਤਾਂ ਇਹੀ ਕਹਾਂਗਾ ਕਿ ਇਤਿਹਾਸ ਦੁਬਾਰਾ ਪੜ੍ਹੋ।

ਯੂਪੀ ਭਾਜਪਾ ਦੇ ਮੁਖੀ ਸਵਤੰਤਰ ਦੇਵ ਸਿੰਘ ਨੇ ਅਖਿਲੇਸ਼ ਉਤੇ ਨਿਸ਼ਾਨਾ ਸੇਧਦਿਆਂ ਕਿਹਾ ‘ਜਿਨਾਹ ਲਈ ਹਾਲੇ ਵੀ ਪਹਿਲਾਂ ਵਰਗਾ ਸਨੇਹ। ਅਖਿਲੇਸ਼ ਯਾਦਵ ਪਹਿਲਾਂ ਇਹ ਦੱਸਣ ਕਿ ਕਿਹੜੀਆਂ ਇਤਿਹਾਸ ਦੀਆਂ ਕਿਤਾਬਾਂ ਪੜ੍ਹੀਏ- ਭਾਰਤੀ ਜਾਂ ਪਾਕਿਸਤਾਨੀ।’ ਭਾਜਪਾ ਆਗੂ ਨੇ ਕਿਹਾ ਕਿ ਜਿਨਾਹ ਨੂੰ ਇਸ ਤਰ੍ਹਾਂ ਉਭਾਰਨਾ ਯਾਦਵ ਨੂੰ ਮਹਿੰਗਾ ਪਏਗਾ ਕਿਉਂਕਿ ਮੁਲਕ ਹਾਲੇ ਵੀ ਜਿਨਾਹ ਨੂੰ ‘ਖਲਨਾਇਕ’ ਮੰਨਦਾ ਹੈ। ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਟਿੱਪਣੀ ਕਿ ਉਹ ਸੂਬੇ ਵਿਚ ਕਿਤੇ ਵੀ ਚੋਣ ਲੜਨ ਲਈ ਤਿਆਰ ਹਨ, ’ਤੇ ਸਪਾ ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਕਿਉਂਕਿ ਉਹ ਸੱਤਾ ਤੋਂ ਬਾਹਰ ਹੋ ਰਹੇ ਸਨ। ਅਖਿਲੇਸ਼ ਨੇ ਕਿਹਾ ‘ਬਾਬਾ ਮੁੱਖ ਮੰਤਰੀ’ ਨੂੰ ਹੁਣ ਚੋਣ ਨਹੀਂ ਲੜਨੀ ਚਾਹੀਦੀ ਕਿਉਂਕਿ ਹੁਣ ਉਹ ਵੈਸੇ ਹੀ ਸੱਤਾ ਤੋਂ ਬਾਹਰ ਹੋ ਰਹੇ ਹਨ। 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਿਨਪਿੰਗ ਦੇ ਰਾਸ਼ਟਰਪਤੀ ਬਣੇ ਰਹਿਣ ’ਤੇ ਅਗਲੇ ਹਫ਼ਤੇ ਲੱਗ ਸਕਦੀ ਹੈ ਮੋਹਰ
Next articleਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਜਾਂਦੇ ਅਕਾਲੀਆਂ ’ਤੇ ਲਾਠੀਚਾਰਜ