ਰਾਜਗੜ੍ਹ ਦੇ ਸਕੂਲ ਵਿੱਚ ਕਰਵਾਇਆ ਅਖੰਡ ਪਾਠ ਸਾਹਿਬ

ਪੁਜੀਸ਼ਨਾਂ ਲੈਣ ਵਾਲੇ ਵਿਦਿਆਰਥੀਆਂ ਦਾ ਕੀਤਾ ਸਨਮਾਨ

ਬਰਨਾਲਾ (ਸਮਾਜ ਵੀਕਲੀ) (ਚੰਡਿਹੋਕ) ਸਰਕਾਰੀ ਪ੍ਰਾਇਮਰੀ ਅਤੇ ਸਰਕਾਰੀ ਮਿਡਲ ਸਕੂਲ ਰਾਜਗੜ੍ਹ ਵਿਖੇ ਸਾਂਝੇ ਤੌਰ ਤੇ ਸਕੂਲ ਦੇ ਵਿਦਿਆਰਥੀਆਂ ਦੇ ਵਿਦਿਅਕ ਵਰੇ੍ਹ ਦੌਰਾਨ ਮਾਣ-ਮੱਤੀਆਂ ਪ੍ਰਾਪਤੀਆਂ ਦੇ ਸ਼ੁਕਰਾਨੇ ਵੱਜੋਂ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ। ਇਸ ਦੌਰਾਨ ਅੱਠਵੀਂ ਕਲਾਸ ਦੀਆਂ ਪਹਿਲੀਆਂ ਤਿੰਨ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਭਿੰਦਰਦੀਪ ਸਿੰਘ­ ਗੁਲਫ਼ਾਮ ਖਾਂ ਅਤੇ ਗੁਰਚਰਨਪ੍ਰੀਤ ਸਿੰਘ ਨੂੰ ਸਨਮਾਨਤ ਕੀਤਾ ਗਿਆ ਜਿਹਨਾਂ ਨੇ ਕਰਮਵਾਰ 94­ 92 ਅਤੇ 90 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਸਨ। ਇਸੇ ਤਰ੍ਹਾਂ ਐਸ. ਐਮ. ਐਮ. ਐਸ ਦੀ ਪ੍ਰੀਖਿਆ ਪਾਸ ਕਰਨ ਵਾਲੀ ਵਿਦਿਆਰਥਣ ਨੂਰਪ੍ਰੀਤ ਕੌਰ ਦਾ ਵੀ ਸਨਮਾਨ ਕੀਤਾ ਗਿਆ।

ਇਸ ਮੌਕੇ ਸਮੂਹ ਨਗਰ ਪੰਚਾਇਤ­ ਸਕੂਲ ਮੈਨੇਜਮੈਂਟ ਕਮੇਟੀ ਅਤੇ ਬੱਚਿਆਂ ਦੇ ਮਾਤਾ-ਪਿਤਾ ਤੋਂ ਇਲਾਵਾ ਸਰਪੰਚ ਤੇਜਾ ਸਿੰਘ­ ਕਰਨੈਲ ਸਿੰਘ ਬੀ.ਪੀ.ਈ.ਓ (ਰਿਟਾਇਰਡ)­ ਡਾ. ਉਜਾਗਰ ਸਿੰਘ ਮਾਨ­ ਮੇਜਰ ਸਿੰਘ ਰਾਜਗੜ੍ਹ­ ਰੂਲਦੂ ਸਿੰਘ ਸਾਬਕਾ ਸਰਪੰਚ­ ਅੰਗਰੇਜ਼ ਸਿੰਘ ਸਕੂਲ ਮੁਖੀ ਗਰੀਸ਼ ਕੁਮਾਰ ਅਤੇ ਹੈਡ ਟੀਚਰ ਸਤਿੰਦਰ ਕੌਰ ਹਾਜਰ ਸਨ।

ਤੇਜਿੰਦਰ ਚੰਡਿਹੋਕ­
ਸਾਹਿਤ ਸੰਪਾਦਕ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਏਹੁ ਹਮਾਰਾ ਜੀਵਣਾ ਹੈ -280
Next articleਅਮਿੱਟ ਛਾਪ ਛੱਡ ਕੇ ਸਮਾਪਤ ਹੋਇਆ ਕੁੜੀਆਂ ਦਾ ਕਬੱਡੀ ਕੱਪ